YouTube ਤੋਂ ਕਮਾਈ ਕਰਨ ਦਾ ਝਾਂਸਾ ਦੇ ਕੇ ਮਾਰੀ 8.50 ਲੱਖ ਦੀ ਠੱਗੀ, ਤੁਸੀਂ ਵੀ ਹੋ ਜਾਓ ਸਾਵਧਾਨ
Friday, Dec 15, 2023 - 01:06 AM (IST)
ਨਵੀਂ ਦਿੱਲੀ - ਯੂਟਿਊਬ ’ਤੇ ਵੀਡੀਓ ਲਾਈਕ ਕਰਨ ’ਤੇ ਪੈਸੇ ਮਿਲਣ ਦਾ ਝਾਂਸਾ ਦੇ ਕੇ ਮੁਲਜ਼ਮਾਂ ਨੇ ਇਕ ਨੌਜਵਾਨ ਨਾਲ ਠੱਗੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮਾਂ ਨੇ ਪਹਿਲਾਂ ਨੌਜਵਾਨ ਨੂੰ ਆਪਣੇ ਜਾਲ ਵਿਚ ਫਸਾ ਲਿਆ। ਇਸ ਤੋਂ ਬਾਅਦ ਉਸ ਨੂੰ ਇਕ ਟਾਸਕ ਦਿੱਤਾ ਗਿਆ ਅਤੇ ਨਿਵੇਸ਼ ਕਰਵਾ ਲਿਆ। ਹੌਲੀ-ਹੌਲੀ ਪੀੜਤ ਨੇ ਮੋਟੀ ਰਕਮ ਨਿਵੇਸ਼ ਕਰ ਦਿੱਤੀ।
ਇਹ ਵੀ ਪੜ੍ਹੋ- ਹਾਦਸਾ ਦੇਖਣ ਉਤਰਿਆ ਬੱਸ ਡਰਾਈਵਰ ਖ਼ੁਦ ਹੋਇਆ ਹਾਦਸੇ ਦਾ ਸ਼ਿਕਾਰ, ਹੋਈ ਦਰਦਨਾਕ ਮੌਤ
ਇਸ ਤੋਂ ਬਾਅਦ ਮੁਲਜ਼ਮਾਂ ਨੇ ਆਪਣੇ ਮੋਬਾਇਲ ਫੋਨ ਬੰਦ ਕਰ ਲਏ। ਮੁਲਜ਼ਮਾਂ ਨੇ ਨੌਜਵਾਨ ਤੋਂ 8.50 ਲੱਖ ਰੁਪਏ ਠੱਗ ਲਏ। ਪੀੜਤ ਵਿਕਾਸ ਕੁਮਾਰ ਦੀ ਸ਼ਿਕਾਇਤ ’ਤੇ ਉੱਤਰ-ਪੂਰਬੀ ਜ਼ਿਲ੍ਹਾ ਸਾਈਬਰ ਸੈੱਲ ਥਾਣਾ ਨੇ ਧੋਖਾਦੇਹੀ ਦੀ ਧਾਰਾ ਵਿਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਉਨ੍ਹਾਂ ਖਾਤਿਆਂ ਨੂੰ ਖੰਗਾਲ ਰਹੀ ਹੈ, ਜਿਸ ਵਿਚ ਠੱਗੀ ਗਈ ਰਕਮ ਟਰਾਂਸਫਰ ਕੀਤੀ ਗਈ ਹੈ।
ਇਹ ਵੀ ਪੜ੍ਹੋ- ਕਲਯੁਗੀ ਪਿਓ ਦਾ ਕਾਰਾ, ਆਪਣੀ ਹੀ ਨਾਬਾਲਗ ਧੀ ਨਾਲ ਕੀਤੀ ਇਹ ਕਰਤੂਤ
ਜਾਣਕਾਰੀ ਮੁਤਾਬਕ ਵਿਕਾਸ ਕੁਮਾਰ ਪਰਿਵਾਰ ਸਮੇਤ ਸੋਨੀਆ ਵਿਹਾਰ ਵਿਚ ਰਹਿੰਦਾ ਹੈ ਤੇ ਉਸਨੂੰ ਨੌਕਰੀ ਦੀ ਲੋੜ ਸੀ। ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਪੀੜਤ ਨੇ ਦੱਸਿਆ ਕਿ ਉਸਦੇ ਕੋਲ ਇਕ ਅਣਪਛਾਤੇ ਨੰਬਰ ਤੋਂ ਮੈਸੇਜ ਆਇਆ ਸੀ। ਉਸ ਵਿਚ ਲਿਖਿਆ ਹੋਇਆ ਸੀ ਕਿ ਯੂ-ਟਿਊਬ ’ਤੇ ਵੀਡੀਓ ਲਾਈਕ ਕਰਨ ’ਤੇ ਰੁਪਏ ਮਿਲਣਗੇ। ਪੀੜਤ ਨੂੰ ਪੈਸਿਆਂ ਦੀ ਲੋੜ ਸੀ, ਉਹ ਉਸਦੇ ਝਾਂਸੇ ਵਿਚ ਆ ਗਿਆ ਤੇ ਪੈਸਿਆਂ ਦੇ ਲਾਲਚ 'ਚ ਆ ਕੇ ਉਸ ਨੇ 8.50 ਲੱਖ ਰੁਪਏ ਟਰਾਂਸਫਰ ਕਰ ਦਿੱਤੇ।
ਇਹ ਵੀ ਪੜ੍ਹੋ- ਹੈਵਾਨੀਅਤ ਦੀ ਹੱਦ ਪਾਰ, ਸਕੂਲ ਦਾ ਕੰਮ ਕਰਵਾਉਣ ਗਈ ਬੱਚੀ ਨਾਲ ਚਾਚੇ ਨੇ ਹੀ ਕੀਤੀ ਗੰਦੀ ਕਰਤੂਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8