ਸੀਰੀਆ ''ਚ ਵਿਗੜਦੀ ਸਥਿਤੀ ਵਿਚਕਾਰ ਸੁਰੱਖਿਅਤ ਕੱਢੇ ਗਏ 77 ਭਾਰਤੀ

Friday, Dec 13, 2024 - 07:19 PM (IST)

 ਨਵੀਂ ਦਿੱਲੀ (ਏਜੰਸੀ)- ਸੀਰੀਆ ਵਿਚ ਵਿਗੜਦੀ ਸੁਰੱਖਿਆ ਸਥਿਤੀ ਵਿਚਕਾਰ ਭਾਰਤ ਨੇ 77 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ, ਜਦੋਂ ਕਿ ਦਮਿਸ਼ਕ ਅਤੇ ਬੇਰੂਤ ਸਥਿਤ ਭਾਰਤੀ ਦੂਤਘਰ ਨੇ ਹੋਰ ਭਾਰਤੀਆਂ ਨੂੰ ਕੱਢਣ ਦੀ ਤਿਆਰੀ ਕਰ ਲਈ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ 3 ਭਾਰਤੀ ਵਿਦਿਆਰਥੀਆਂ ਦਾ ਕਤਲ; ਭਾਰਤ ਨੇ ਪ੍ਰਗਟਾਇਆ ਦੁੱਖ

ਅੱਜ ਇੱਥੇ ਇੱਕ ਨਿਯਮਤ ਬ੍ਰੀਫਿੰਗ ਵਿੱਚ ਸੀਰੀਆ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘ਸੀਰੀਆ ਵਿੱਚ ਭਾਰਤੀ ਦੂਤਘਰ ਲਗਾਤਾਰ ਕੰਮ ਕਰ ਰਿਹਾ ਹੈ। ਅਸੀਂ ਸੀਰੀਆ ਤੋਂ ਉਨ੍ਹਾਂ ਸਾਰੇ ਭਾਰਤੀ ਨਾਗਰਿਕਾਂ ਨੂੰ ਕੱਢ ਲਿਆ ਹੈ ਜੋ ਉਸ ਦੇਸ਼ ਵਿੱਚ ਹਾਲ ਹੀ ਦੇ ਘਟਨਾਕ੍ਰਮ ਤੋਂ ਬਾਅਦ ਘਰ ਪਰਤਣਾ ਚਾਹੁੰਦੇ ਸਨ। ਸੀਰੀਆ ਤੋਂ ਹੁਣ ਤੱਕ 77 ਭਾਰਤੀ ਨਾਗਰਿਕਾਂ ਨੂੰ ਕੱਢਿਆ ਜਾ ਚੁੱਕਾ ਹੈ।'

ਇਹ ਵੀ ਪੜ੍ਹੋ: ਟੈਕਸਾਸ ਤੋਂ ਬਾਅਦ ਨਿਊਯਾਰਕ ਹਾਈਵੇ 'ਤੇ ਜਹਾਜ਼ ਹੋਇਆ ਹਾਦਸਾਗ੍ਰਸਤ, 48 ਘੰਟਿਆਂ 'ਚ ਦੂਜੀ ਘਟਨਾ (ਵੀਡੀਓ)

ਬੁਲਾਰੇ ਨੇ ਕਿਹਾ, "ਦਮਿਸ਼ਕ ਵਿੱਚ ਸਾਡੇ ਦੂਤਘਰ ਦੇ ਕਰਮਚਾਰੀ ਉਨ੍ਹਾਂ ਦੇ ਨਾਲ ਸਰਹੱਦ ਤੱਕ ਆਏ, ਜਿਸ ਤੋਂ ਬਾਅਦ ਲੇਬਨਾਨ ਵਿੱਚ ਸਾਡੇ ਮਿਸ਼ਨ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਇਮੀਗ੍ਰੇਸ਼ਨ ਦੀ ਸਹੂਲਤ ਦਿੱਤੀ। ਦੂਤਘਰ ਨੇ ਬੇਰੂਤ ਵਿੱਚ ਉਨ੍ਹਾਂ ਦੇ ਰਹਿਣ-ਖਾਣ ਅਤੇ ਘਰ  ਵਾਪਸ ਆਉਣ ਦੀ ਵਿਵਸਥਾ ਕੀਤੀ। ਸਾਡੇ ਬਹੁਤੇ ਨਾਗਰਿਕ ਪਹਿਲਾਂ ਹੀ ਭਾਰਤ ਪਰਤ ਚੁੱਕੇ ਹਨ ਅਤੇ ਬਾਕੀ ਅੱਜ ਜਾਂ ਕੱਲ ਤੱਕ ਪਹੁੰਚ ਜਾਣਗੇ।" 

ਇਹ ਵੀ ਪੜ੍ਹੋ: ਅਹੁਦਾ ਛੱਡਣ ਤੋਂ ਪਹਿਲਾਂ ਬਾਈਡੇਨ ਨੇ 4 ਭਾਰਤੀ-ਅਮਰੀਕੀਆਂ ਨੂੰ ਦਿੱਤੀ ਮਾਫੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News