73 ਸਾਲਾ ਜਯੰਤੀ ਲਾਲ ਨੇ 1338 ਕਿਲੋਮੀਟਰ ਪੈਦਲ ਯਾਤਰਾ ਕਰ ਕੀਤੇ ਰਾਮਲੱਲਾ ਦੇ ਦਰਸ਼ਨ
Saturday, Oct 11, 2025 - 08:46 AM (IST)

ਅਯੁੱਧਿਆ (ਇੰਟ.) - 73 ਸਾਲਾ ਜਯੰਤੀ ਲਾਲ ਹਰਜੀਵਨ ਦਾਸ ਪਟੇਲ ਨੇ ਵੀਰਵਾਰ ਨੂੰ ਅਯੁੱਧਿਆ ਧਾਮ ਪਹੁੰਚਕੇ ਆਪਣੇ 1990 ਵਿਚ ਲਏ ਗਏ ਸੰਕਲਪ ਨੂੰ ਪੂਰਾ ਕੀਤਾ। ਗੁਜਰਾਤ ਦੇ ਮੇਹਸਾਣਾ ਜ਼ਿਲੇ ਦੇ ਗ੍ਰਾਮ ਮੋਦੀਪੁਰ ਨਿਵਾਸੀ ਜਯੰਤੀ ਲਾਲ ਨੇ ਰਾਮ ਮੰਦਰ ਬਣ ਜਾਣ ਤੋਂ ਬਾਅਦ ਆਪਣੇ ਸੰਕਲਪ ਦੀ ਪੂਰਤੀ ਲਈ 1338 ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ।
ਪੜ੍ਹੋ ਇਹ ਵੀ : ਪੰਜਾਬ ’ਚ ਵੱਡੀ ਵਾਰਦਾਤ: ਚੱਲੀਆਂ ਤਾਬੜਤੋੜ ਗੋਲੀਆਂ, 2 ਦੀ ਮੌਤ, ਅੱਧਾ ਦਰਜਨ ਤੋਂ ਵੱਧ ਲੋਕ ਜ਼ਖਮੀ
ਜਯੰਤੀ ਲਾਲ ਨੇ ਦੱਸਿਆ ਕਿ ਉਨ੍ਹਾਂ ਨੇ ਰੋਜ਼ਾਨਾ 33-35 ਕਿਲੋਮੀਟਰ ਤੁਰਦੇ ਹੋਏ ਆਪਣੀ ਯਾਤਰਾ ਪੂਰੀ ਕੀਤੀ। ਯਾਤਰਾ ਦੌਰਾਨ ਉਹ ਜ਼ਿਆਦਾਤਰ ਮੰਦਰਾਂ, ਜਨਤਕ ਪਾਰਕਾਂ ਅਤੇ ਮਹਿਮਾਨ ਘਰਾਂ ਵਿਚ ਭੋਜਨ ਅਤੇ ਆਰਾਮ ਕਰਦੇ ਰਹੇ। 30 ਅਗਸਤ ਨੂੰ ਸ਼ੁਰੂ ਹੋਈ ਇਹ ਯਾਤਰਾ 40ਵੇਂ ਿਦਨ ਸਮਾਪਤ ਹੋਈ। ਐਸੋਸੀਏਟ ਤੀਰਥ ਯਾਤਰਾ ਅਧਿਕਾਰੀ ਸੁਬੋਧ ਮਿਸ਼ਰਾ ਨੇ ਦੱਸਿਆ ਕਿ ਜਯੰਤੀ ਲਾਲ ਦਾ ਦ੍ਰਿੜ ਇਰਾਦਾ ਅਦਭੁੱਤ ਸੀ। ਮੰਦਰ ਬਣਨ ਤੋਂ ਬਾਅਦ ਇਸ ਉਮਰ ਵਿਚ ਉਨ੍ਹਾਂ ਨੇ ਪੈਦਲ ਯਾਤਰਾ ਕਰ ਕੇ ਆਪਣੇ ਸੰਕਲਪ ਨੂੰ ਪੂਰਾ ਕੀਤਾ। ਅਯੁੱਧਿਆ ਪਹੁੰਚਦਿਆਂ ਹੀ ਉਨ੍ਹਾਂ ਨੇ ਰਾਮਲੱਲਾ, ਰਾਮ ਦਰਬਾਰ, ਭਰਤਕੁੰਡ, ਗੁਪਤਹਰੀ ਘਾਟ ਸਮੇਤ ਹੋਰ ਸਥਾਨਾਂ ’ਤੇ ਪੂਜਾ ਕੀਤੀ ਅਤੇ ਸਰਯੂ ਆਰਤੀ ਵਿਚ ਹਿੱਸਾ ਲਿਆ।
ਪੜ੍ਹੋ ਇਹ ਵੀ : 10 ਦਿਨ ਬੰਦ ਰਹਿਣਗੇ ਸਾਰੇ ਸਕੂਲ, ਇਸ ਸੂਬੇ ਦੇ CM ਨੇ ਕਰ 'ਤਾ ਛੁੱਟੀਆਂ ਦਾ ਐਲਾਨ
ਉਹ ਕਾਰਸੇਵਕ ਪੁਰਮ ਤੀਰਥ ਖੇਤਰ ਦੇ ਜਨਰਲ ਸਕੱਤਰ ਚੰਪਤ ਰਾਏ ਨੂੰ ਮਿਲਣ ਆਏ ਸਨ। ਮੂਲ ਰੂਪ ਵਿਚ ਲੱਕੜ ਦੇ ਲੱਠਿਆਂ ਤੇ ਸੀਮਿੰਟ ਦੇ ਪਾਈਪਾਂ ਦੇ ਵਪਾਰੀ ਜਯੰਤੀ ਲਾਲ ਨੇ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਅ ਚੁੱਕੇ ਹਨ। ਕਾਰੋਬਾਰ ਤੋਂ ਸੇਵਾਮੁਕਤ ਹੋ ਚੁੱਕੇ ਜਯੰਤੀ ਲਾਲ ਹੁਣ ਭਗਵਾਨ ਰਾਮ ਦੀ ਭਗਤੀ ਵਿਚ ਲੀਨ ਹਨ। ਉਨ੍ਹਾਂ ਦੀ ਧੀ ਅਮਰੀਕਾ ਵਿਚ ਅਤੇ ਦੋਹਤਰੀ ਕੈਨੇਡਾ ਵਿਚ ਹਨ। ਵਰਤਮਾਨ ਵਿਚ ਜਯੰਤੀ ਮਹਿਸਾਣਾ ਛੱਡ ਕੇ ਹਰਿਦੁਆਰ ਵਿਚ ਇਕ ਭਿਕਸ਼ੂ ਵਜੋਂ ਰਹਿ ਰਹੇ ਹਨ।
ਪੜ੍ਹੋ ਇਹ ਵੀ : ਧਨਤੇਰਸ ਤੇ ਦੀਵਾਲੀ ਤੋਂ ਪਹਿਲਾਂ ਹੋਰ ਮਹਿੰਗਾ ਹੋਇਆ ਸੋਨਾ, ਜਾਣੋ 10 ਗ੍ਰਾਮ ਸੋਨੇ ਦੀ ਨਵੀਂ ਕੀਮਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।