ਗਣਤੰਤਰ ਦਿਵਸ ਦੀਆਂ ਤਿਆਰੀਆਂ ਸ਼ੁਰੂ, ਦਿੱਲੀ ਏਅਰਪੋਰਟ 'ਤੇ ਫਲਾਈਟ ਟਾਈਮਿੰਗ ਬਦਲੀ

01/13/2020 3:18:41 PM

ਨਵੀਂ ਦਿੱਲੀ— ਦੇਸ਼ ਦੇ 70ਵੇਂ ਗਣਤੰਤਰ ਦਿਵਸ ਸਮਾਰੋਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦਿੱਲੀ ਦੇ ਰਾਜਪਥ 'ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਪਰੇਡ ਦਾ ਆਯੋਜਨ ਕੀਤਾ ਜਾਵੇਗਾ, ਜਿਸ ਰਾਹੀਂ ਭਾਰਤ ਦੁਨੀਆ ਨੂੰ ਆਪਣਾ ਦਮ ਦਿਖਾਏਗਾ। ਦਿੱਲੀ 'ਚ ਪਰੇਡ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ, ਰਾਜਪਥ 'ਤੇ ਰੋਜ਼ਾਨਾ ਪਰੇਡ ਦੀ ਪ੍ਰੈਕਟਿਸ ਵੀ ਕੀਤੀ ਜਾ ਰਹੀ ਹੈ। ਸੋਮਵਾਰ ਸਵੇਰੇ ਰਾਜਪਥ 'ਤੇ ਕਈ ਗਰੁੱਪਸ ਨੇ ਪਰੇਡ ਦੀਆਂ ਤਿਆਰੀਆਂ ਲਗਾਤਾਰ ਜ਼ੋਰਾਂ 'ਤੇ ਚੱਲ ਰਹੀਆਂ ਹਨ।

PunjabKesariਫਲਾਈਟ ਟਾਈਮਿੰਗ ਬਦਲੀ
ਗਣਤੰਤਰ ਦਿਵਸ ਦੀਆਂ ਤਿਆਰੀਆਂ ਸ਼ੁਰੂ ਹੋਣ ਦੇ ਨਾਲ ਹੀ ਦਿੱਲੀ ਏਅਰਪੋਰਟ 'ਤੇ ਕੁਝ ਤਬਦੀਲੀ ਹੋਈ ਹੈ। ਦਿੱਲੀ ਇੰਟਰਨੈਸ਼ਨਲ ਏਅਰਪੋਰਟ 'ਤੇ ਅਗਲੇ ਕੁਝ ਦਿਨਾਂ ਤੱਕ ਲੈਂਡਿੰਗ ਅਤੇ ਟੇਕ ਆਫ ਦੇ ਸਮੇਂ 'ਚ ਤਬਦੀਲੀ ਹੋਈ ਹੈ। 18 ਜਨਵਰੀ 20 ਤੋਂ 24 ਜਨਵਰੀ, 26 ਜਨਵਰੀ ਨੂੰ ਸਵੇਰੇ 10.35 ਏਐੱਮ ਵਜੇ ਤੋਂ 12.35 ਪੀਐੱਮ ਵਜੇ ਤੱਕ ਜਹਾਜ਼ ਦੀ ਲੈਂਡਿੰਗ ਅਤੇ ਟੇਕ ਆਫ 'ਤੇ ਰੋਕ ਰਹੇਗੀ।

PunjabKesariਦੁਨੀਆ ਦੇਖੇਗੀ ਭਾਰਤ ਦਾ ਦਮ
ਦੱਸਣਯੋਗ ਹੈ ਕਿ ਗਣਤੰਤਰ ਦਿਵਸ ਦੀ ਪਰੇਡ ਦੌਰਾਨ ਦਿੱਲੀ ਦੇ ਰਾਜਪਥ ਤੋਂ ਦੁਨੀਆ ਭਾਰਤ ਦਾ ਦਮ ਦੇਖੇਗੀ। ਪਰੇਡ 'ਚ ਭਾਰਤੀ ਫੌਜ ਦੇ ਕੁਝ ਆਧੁਨਿਕ ਹਥਿਆਰ, ਹਵਾਈ ਫੌਜ ਦੀ ਤਾਕਤ, ਮਿਜ਼ਾਈਲ ਸਮੇਤ ਕਾਫ਼ੀ ਹਥਿਆਰਾਂ ਦੀ ਪ੍ਰਦਰਸ਼ਨੀ ਕੀਤੀ ਜਾਵੇਗੀ। ਇਸ ਦੌਰਾਨ ਨਵੇਂ ਹਥਿਆਰਾਂ ਬਾਰੇ ਜਾਣਕਾਰੀ ਵੀ ਦਿੱਤੀ ਜਾਵੇਗੀ।

PunjabKesariਭਾਰਤ ਦੀ ਵਿਰਾਸਤ ਵੀ ਦੇਖਣ ਨੂੰ ਮਿਲੇਗੀ
ਹਥਿਆਰਾਂ ਦੀ ਪ੍ਰਦਰਸ਼ਨੀ ਤੋਂ ਇਲਾਵਾ ਪਰੇਡ 'ਚ ਭਾਰਤ ਦੀ ਵਿਰਾਸਤ ਵੀ ਦੇਖਣ ਨੂੰ ਮਿਲੇਗੀ। ਇਸ ਦੌਰਾਨ ਕਈ ਰਾਜਾਂ, ਕੇਂਦਰੀ ਮੰਤਰਾਲੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਝਾਕੀਆਂ ਪਰੇਡ 'ਚ ਸ਼ਾਮਲ ਹੋਣਗੀਆਂ, ਜਿਸ 'ਚ ਪ੍ਰਦੇਸ਼ ਦੀ ਵਿਰਾਸਤ, ਕੁਝ ਇਤਿਹਾਸਕ ਸ਼ਾਮਲ ਕੀਤਾ ਜਾਵੇਗਾ। ਝਾਕੀ 'ਚ ਬੰਗਾਲ, ਮਹਾਰਾਸ਼ਟਰ ਦੀ ਝਾਕੀ ਸ਼ਾਮਲ ਨਾ ਹੋਣ 'ਤੇ ਕਾਫ਼ੀ ਵਿਵਾਦ ਵੀ ਹੋਇਆ ਸੀ।


DIsha

Content Editor

Related News