ਰਾਮ ਲੱਲਾ ਲਈ 1300 ਕਿਲੋ ਦੀ ਕੜਾਹੀ ''ਚ ਬਣਿਆ 7000 kg ਹਲਵਾ

Tuesday, Feb 20, 2024 - 05:08 PM (IST)

ਅਯੁੱਧਿਆ- ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਅਯੁੱਧਿਆ ਵਿਚ ਭਗਤਾਂ ਦਾ ਤਾਂਤਾ ਲੱਗਾ ਹੋਇਆ ਹੈ। 22 ਜਨਵਰੀ ਨੂੰ ਮੰਦਰ ਦਾ ਉਦਘਾਟਨ ਹੋਣ ਮਗਰੋਂ ਸ਼ਰਧਾਲੂ ਵੱਡੀ ਗਿਣਤੀ ਵਿਚ ਅਯੁੱਧਿਆ ਪੁੱਜ ਰਹੇ ਹਨ। ਰਾਮ ਮੰਦਰ ਨੂੰ ਦਿਲ ਖੋਲ੍ਹ ਕੇ ਦਾਨ ਵੀ ਮਿਲ ਰਿਹਾ ਹੈ। ਇਸੇ ਲੜੀ ਤਹਿਤ ਹੁਣ ਆਪਣੇ ਰਿਕਾਰਡ ਨੂੰ ਲੈ ਕੇ ਚਰਚਾ ਵਿਚ ਰਹੇ ਨਾਗਪੁਰ ਦੇ ਵਿਸ਼ਨੂੰ ਮਨੋਹਰ ਨੇ ਇਕ ਵੱਡੀ ਕੜਾਹੀ ਵਿਚ 7000 ਕਿਲੋ ਸ਼੍ਰੀਰਾਮ ਭੋਗ ਯਾਨੀ ਕਿ ਹਲਵਾ ਬਣਾਇਆ ਹੈ। ਇਸ ਲਈ 1300 ਲੀਟਰ ਦੀ ਸਮਰੱਥਾ ਵਾਲੀ ਇਕ ਵਿਸ਼ੇਸ਼ ਕੜਾਹੀ ਦਾ ਇਸਤੇਮਾਲ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਕਿਸਾਨਾਂ ਦਾ ਦਿੱਲੀ ਕੂਚ;  ਸ਼ੰਭੂ ਬਾਰਡਰ 'ਤੇ JCB ਮਸ਼ੀਨ ਨਾਲ ਅੱਗੇ ਵਧੇ ਕਿਸਾਨ, ਭੱਖਿਆ ਮਾਹੌਲ

ਸ਼੍ਰੀਰਾਮ ਭੋਗ ਹਵਲਾ ਤਿਆਰ ਕਰਨ ਲਈ ਜਿਸ ਕੜਾਹੀ ਦਾ ਇਸੇਤਮਾਲ ਕੀਤਾ ਗਿਆ, ਉਸ ਦਾ ਵਜ਼ਨ 1300 ਕਿਲੋਗ੍ਰਾਮ ਹੈ। ਇਸ ਦੇ ਹੇਠਾਂ ਦਾ ਹਿੱਸਾ ਲੋਹੇ ਦਾ ਤਾਂ ਉੱਪਰ ਦਾ ਸਟੀਲ ਨਾਲ ਬਣਿਆ ਹੋਇਆ ਹੈ। ਹਲਵਾ ਬਣਾਉਣ ਲਈ 900 ਕਿਲੋਗ੍ਰਾਮ ਸੂਜੀ, 1000 ਕਿਲੋ ਖੰਡ, 1000 ਕਿਲੋ ਘਿਓ, 2000 ਲੀਟਰ ਦੁੱਧ, ਲੱਗਭਗ 300 ਕਿਲੋ ਮੇਵਾ, ਵੱਡੀ ਮਾਤਰਾ ਵਿਚ ਇਲਾਇਚੀ ਪਾਊਡਰ, ਕੇਲੇ ਅਤੇ 2500 ਲੀਟਰ ਪਾਣੀ ਦਾ ਇਸਤੇਮਾਲ ਕੀਤਾ ਗਿਆ ਹੈ। ਰਾਮ ਭੋਗ ਹਲਵਾ ਬਣਾਉਣ ਤੋਂ ਪਹਿਲਾਂ ਪੂਜਾ ਕੀਤੀ ਗਈ। ਪੂਜਾ ਮਗਰੋਂ ਰਾਮ ਲੱਲਾ ਨੂੰ ਭੋਗ ਲਾਇਆ ਗਿਆ। ਉਸ ਤੋਂ ਬਾਅਦ ਸ਼ਰਧਾਲੂਆਂ 'ਚ ਵੰਡਿਆ ਗਿਆ।

ਇਹ ਵੀ ਪੜ੍ਹੋ- ਕਿਸਾਨਾਂ ਨੇ ਲੱਭ ਲਿਆ ਪੁਲਸ ਵਲੋਂ ਲਾਈਆਂ ਰੋਕਾਂ ਦਾ ਰਾਹ, ਵੀਡੀਓ 'ਚ ਵੇਖੋ 'ਦਿੱਲੀ ਕੂਚ' ਦੀ ਤਿਆਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News