70 ਸਾਲ ਦੇ ਬਜ਼ੁਰਗ ਨੇ ਫੂਕ ਦਿੱਤੀ 128 ਕਰੋੜ ਰੁਪਏ ਦੀ ਬਿਜਲੀ

Sunday, Jul 21, 2019 - 08:40 PM (IST)

70 ਸਾਲ ਦੇ ਬਜ਼ੁਰਗ ਨੇ ਫੂਕ ਦਿੱਤੀ 128 ਕਰੋੜ ਰੁਪਏ ਦੀ ਬਿਜਲੀ

ਹਾਪੁੜ, (ਵੈਬ ਡੈਸਕ)-ਉੱਤਰ ਪ੍ਰਦੇਸ਼ ਦੇ ਬਿਜਲੀ ਵਿਭਾਗ ਨੇ ਹਾਪੁੜ ਜ਼ਿਲੇ ਦੇ ਇਕ ਬਜ਼ੁਰਗ ਨੂੰ ਜ਼ੋਰਦਾਰ ਝਟਕਾ ਦਿੱਤਾ ਹੈ। ਲਗਭਗ 70 ਸਾਲ ਦੇ ਸ਼ਮੀਮ ਨੂੰ ਬਿਜਲੀ ਵਿਭਾਗ ਵਲੋਂ 1,28,45,95,444 ਰੁਪਏ ਦਾ ਬਿਜਲੀ ਦਾ ਬਿੱਲ ਭੇਜਿਆ ਗਿਆ ਹੈ। ਸ਼ਮੀਮ ਦਾ ਬਿਜਲੀ ਦਾ ਲੋਡ ਸਿਰਫ 2 ਕਿਲੋਵਾਟ ਦਾ ਹੈ। ਉਹ ਚਮੇਰੀ ਪਿੰਡ ਵਿਚ ਆਪਣੀ ਪਤਨੀ ਨਾਲ ਰਹਿੰਦਾ ਹੈ।

ਸ਼ਮੀਮ ਨੇ ਦੱਸਿਆ ਕਿ ਉਹ ਗਲਤੀ ਨੂੰ ਠੀਕ ਕਰਵਾਉਣ ਲਈ ਵਿਭਾਗ ਦੇ ਦਫਤਰ ਵਿਚ ਗਏ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ। ਉਹ ਖਾਲੀ ਹੱਥ ਪਰਤ ਆਏ। ਅਧਿਕਾਰੀਆਂ ਨੇ ਕਿਹਾ ਕਿ ਜਾਂ ਤਾਂ ਇਕ ਅਰਬ 28 ਕਰੋੜ 45 ਲੱਖ 95 ਹਜ਼ਾਰ 444 ਰੁਪਏ ਦਾ ਬਿੱਲ ਅਦਾ ਕਰੋ ਜਾਂ ਕੁਨੈਕਸ਼ਨ ਕਟਵਾਉਣ ਲਈ ਤਿਆਰ ਰਹੋ। ਸ਼ਮੀਮ ਨੇ ਕਿਹਾ ਕਿ ਮੇਰਾ ਆਮ ਤੌਰ ’ਤੇ ਬਿਜਲੀ ਬਿੱਲ 700 ਤੋਂ 800 ਰੁਪਏ ਆਉਂਦਾ ਹੈ। ਮੈਨੂੰ ਤਾਂ ਇੰਝ ਲੱਗਦਾ ਹੈ ਕਿ ਸਾਰੇ ਸ਼ਹਿਰ ਦਾ ਬਿੱਲ ਮੈਨੂੰ ਹੀ ਭੇਜ ਦਿੱਤਾ ਗਿਆ ਹੈ।


author

DILSHER

Content Editor

Related News