ਜਬਰ ਜ਼ਿਨਾਹ ਤੋਂ ਬਾਅਦ 7 ਸਾਲਾ ਮਾਸੂਮ ਦਾ ਕਤਲ, ਜੰਗਲ 'ਚੋਂ ਮਿਲੀ ਲਾਸ਼
Friday, Sep 20, 2024 - 10:04 AM (IST)

ਯਮੁਨਾਨਗਰ (ਵਾਰਤਾ)- ਹਰਿਆਣਾ ਦੇ ਯਮੁਨਾਨਗਰ 'ਚ ਇਕ 7 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕਰਨ ਤੋਂ ਬਾਅਦ ਉਸ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੱਸਿਆ ਕਿ ਕੁੜੀ ਬੂੜੀਆ ਇਲਾਕੇ ਤੋਂ ਬੁੱਧਵਾਰ ਸ਼ਾਮ ਲਾਪਤਾ ਹੋ ਗਈ ਸੀ। ਸੀ.ਸੀ.ਟੀ.ਵੀ. ਫੁਟੇਜ 'ਚ ਉਸ ਨੂੰ ਇਕ ਗੁਆਂਢੀ ਨੌਜਵਾਨ ਨਾਲ ਜਾਂਦੇ ਦੇਖਿਆ ਗਿਆ।
ਵੀਰਵਾਰ ਸਵੇਰੇ ਜੰਗਲ 'ਚੋਂ ਕੁੜੀ ਦੀ ਲਾਸ਼ ਬਰਾਮਦ ਹੋਈ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਅਨੁਸਾਰ ਦੋਸ਼ੀ ਕੁੜੀ ਨੂੰ ਬਗੀਚੇ 'ਚ ਅਮਰੂਦ ਖੁਆਉਣ ਦਾ ਲਾਲਚ ਦੇ ਕੇ ਨਾਲ ਲੈ ਗਿਆ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8