ਰਸੋਈ ਗੈਸ ਸਿਲੰਡਰ ''ਚ ਹੋਇਆ ਧਮਾਕਾ, 7 ਪੁਲਸ ਮੁਲਾਜ਼ਮਾਂ ਸਮੇਤ 25 ਲੋਕ ਝੁਲਸੇ

10/29/2022 12:13:02 PM

ਔਰੰਗਾਬਾਦ (ਵਾਰਤਾ)- ਬਿਹਾਰ ਦੇ ਔਰੰਗਾਬਾਦ ਦੇ ਥਾਣਾ ਖੇਤਰ ਸ਼ਾਹਗੰਜ ਮੁਹੱਲੇ 'ਚ ਸ਼ਨੀਵਾਰ ਨੂੰ ਰਸੋਈ ਗੈਸ ਸਿਲੰਡਰ ਫਟ ਗਿਆ। ਇਸ ਹਾਦਸੇ 'ਚ 7 ਪੁਲਸ ਮੁਲਾਜ਼ਮਾਂ ਸਮੇਤ ਘੱਟੋ-ਘੱਟ 25 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਅਨਿਲ ਗੋਸਵਾਮੀ ਦੇ ਇਕ ਪਰਿਵਾਰ ਦੀਆਂ ਔਰਤਾਂ ਸ਼ਾਹਗੰਜ ਮੁਹੱਲੇ 'ਚ ਛਠ ਤਿਉਹਾਰ ਦਾ ਪ੍ਰਸ਼ਾਦ ਬਣਾ ਰਹੀਆਂ ਸਨ, ਉਦੋਂ ਰਸੋਈ ਗੈਸ ਸਿਲੰਡਰ ਲੀਕ ਹੋਣ ਲੱਗਾ ਅਤੇ ਉਸ 'ਚ ਅੱਗ ਲੱਗ ਗਈ।

ਇਹ ਵੀ ਪੜ੍ਹੋ : ਗੈਂਗਸਟਰ ਲੰਡਾ ਤੇ ਹਰਵਿੰਦਰ ਰਿੰਦਾ ਗਿਰੋਹ ਦੇ 4 ਸ਼ੂਟਰ ਹਥਿਆਰਾਂ ਸਮੇਤ ਗ੍ਰਿਫ਼ਤਾਰ

ਪੁਲਸ ਨੇ ਕਿਹਾ ਕਿ ਪਰਿਵਾਰ ਦੇ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕੇ ਅਤੇ ਹੌਲੀ-ਹੌਲੀ ਘਰ ਦੇ ਵੱਡੇ ਹਿੱਸੇ 'ਚ ਵੀ ਅੱਗ ਲੱਗ ਗਈ। ਪੁਲਸ ਨੇ ਕਿਹਾ,''ਘਟਨਾ ਬਾਰੇ ਪਤਾ ਲੱਗਣ 'ਤੇ ਸਥਾਨਕ ਪੁਲਸ ਥਾਣੇ ਦਾ ਇਕ ਗਸ਼ਤੀ ਦਲ ਵੀ ਮੌਕੇ 'ਤੇ ਪਹੁੰਚ ਗਿਆ।'' ਪੁਲਸ ਨੇ ਕਿਹਾ ਕਿ ਅੱਗ ਬੁਝਾਉਣ ਦੀ ਕੋਸ਼ਿਸ਼ ਦੌਰਾਨ ਸਿਲੰਡਰ 'ਚ ਅਚਾਨਕ ਵਿਸਫ਼ੋਟ ਹੋ ਗਿਆ। ਪੁਲਸ ਨੇ ਅੱਗੇ ਦੱਸਿਆ ਕਿ ਇਸ ਘਟਨਾ 'ਚ 7 ਪੁਲਸ ਮੁਲਾਜ਼ਮਾਂ ਸਮੇਤ ਘੱਟੋ-ਘੱਟ 25 ਲੋਕ ਝੁਲਸ ਗਏ। ਉਨ੍ਹਾਂ ਦੱਸਿਆ,''ਸਾਰੇ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।'' ਪੁਲਸ ਨੇ ਕਿਹਾ ਕਿ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਰਾਹਤ ਤੇ ਬਚਾਅ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News