ਮਨੀਕਰਨ ਭੰਨਤੋੜ ਮਾਮਲੇ ’ਚ 7 ਲੋਕਾਂ ਦੀ ਪਛਾਣ, ਕੁਝ ਦੋ ਪਹੀਆ ਵਾਹਨਾਂ ਦੇ ਨੰਬਰ ਵੀ ਹੋਏ ਟਰੇਸ

03/10/2023 12:17:39 PM

ਕਸੋਲ, (ਬਿਊਰੋ)- ਮਨੀਕਰਨ ’ਚ ਹੁੜਦੰਗ ਮਚਾਉਣ ਅਤੇ ਭੰਨਤੋੜ ਕਰਨ ਦੇ ਮਾਮਲੇ ’ਚ ਪੁਲਸ ਨੇ 7 ਲੋਕਾਂ ਦੀ ਪਛਾਣ ਕਰ ਲਈ ਹੈ। ਉਨ੍ਹਾਂ ਦੇ ਚਿਹਰੇ ਪਛਾਣੇ ਗਏ ਹਨ, ਜਦਕਿ ਕੁਝ ਦੋਪਹੀਆ ਵਾਹਨਾਂ ਦੇ ਨੰਬਰ ਵੀ ਟਰੇਸ ਕਰ ਲਏ ਗਏ ਹਨ, ਜਿਨ੍ਹਾਂ ’ਤੇ ਇਹ ਹੁੜਦੰਗੀ ਆਏ ਸਨ। ਪੁਲਸ ਹੁਣ ਇਨ੍ਹਾਂ ਦਾ ਪੂਰਾ ਪਤਾ ਲਗਾਉਣ ’ਚ ਲੱਗੀ ਹੋਈ ਹੈ। ਸੀ. ਸੀ. ਟੀ. ਵੀ ਫੁਟੇਜ ਤੋਂ ਉਨ੍ਹਾਂ ਦੇ ਚਿਹਰੇ ਅਤੇ ਦੋਪਹੀਆ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਦੋਸ਼ੀਆਂ ਨੂੰ ਫੜਨ ਲਈ ਪੁਲਸ ਦੀਆਂ ਟੀਮਾਂ ਜਲਦ ਹੀ ਪੰਜਾਬ ਜਾ ਸਕਦੀਆਂ ਹਨ। ਪਿਛਲੇ ਹਫ਼ਤੇ ਮਨੀਕਰਨ ’ਚ ਹੁੜਦੰਗੀਆਂ ਨੇ ਭੰਨਤੋੜ ਕੀਤੀ ਸੀ। ਲੋਕਾਂ ਦੇ ਘਰਾਂ ਦੇ ਸ਼ੀਸ਼ੇ ਤੋੜੇ ਸਨ ਅਤੇ ਵਾਹਨਾਂ ਦੀ ਵੀ ਭੰਨ ਤੋੜ ਕੀਤੀ ਸੀ। ਇਸ ਘਟਨਾ ’ਚ ਕਾਫੀ ਨੁਕਸਾਨ ਹੋਇਆ ਸੀ। ਘਟਨਾ ਤੋਂ ਬਾਅਦ ਸਾਰੇ ਹੁੜਦੰਗੀ ਵਾਪਸ ਚਲੇ ਗਏ ਸਨ।

ਇਹ ਵੀ ਪੜ੍ਹੋ– ਭਾਰਤੀ ਡਿਗਰੀ ਨੂੰ ਆਸਟ੍ਰੇਲੀਆ 'ਚ ਮਿਲੇਗੀ ਮਾਨਤਾ, PM ਅਲਬਾਨੀਜ਼ ਨੇ ਕੀਤਾ ਐਲਾਨ

ਪੁਲਸ ਜਾਂਚ ’ਚ ਪਤਾ ਲੱਗਾ ਹੈ ਕਿ ਹੁੜਦੰਗ ਮਚਾਉਣ ਵਾਲੇ ਇਹ ਲੋਕ ਗੁਰਦੁਆਰੇ ’ਚ ਨਹੀਂ ਰੁਕੇ ਸਨ। ਉਸ ਪਾਸੇ ਗਏ ਸਨ ਪਰ ਬਾਅਦ ’ਚ ਵਾਪਸ ਨਿਕਲੇ ਅਤੇ ਹੁੜਦੰਗ ਮਚਾਉਣਾ ਸ਼ੁਰੂ ਕਰ ਦਿੱਤਾ। ਰਜਿਸਟ੍ਰੇਸ਼ਨ ਨਾ ਹੋਣ ਕਾਰਨ ਹੁੜਦੰਗੀਆਂ ਦੀ ਪਛਾਣ ਕਰਨਾ ਪੁਲਸ ਲਈ ਮੁਸ਼ਕਿਲ ਹੋ ਰਿਹਾ ਹੈ। ਸੈਲਾਨੀਆਂ ਦੀ ਰਜਿਸਟ੍ਰੇਸ਼ਨ ਲਈ ਢੁਕਵਾਂ ਸਿਸਟਮ ਨਾ ਹੋਣ ਕਾਰਨ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਪੁਲਸ ਟਰੇਸ ਨੰਬਰਾਂ ਅਤੇ ਚਿਹਰਿਆਂ ਦੇ ਆਧਾਰ ’ਤੇ ਹੀ ਕਾਰਵਾਈ ਕਰ ਸਕੇਗੀ। ਜੇਕਰ ਵਾਹਨਾਂ ਦੇ ਨੰਬਰ ਫਰਜ਼ੀ ਹਨ ਤਾਂ ਜਾਂਚ ਨੂੰ ਅੱਗੇ ਵਧਾਉਣਾ ਹੋਰ ਵੀ ਮੁਸ਼ਕਿਲ ਹੋ ਜਾਵੇਗਾ।

ਇਹ ਵੀ ਪੜ੍ਹੋ– ਕਰਨਲ ਗੀਤਾ ਰਾਣਾ ਨੇ ਰਚਿਆ ਇਤਿਹਾਸ, ਇਹ ਪ੍ਰਾਪਤੀ ਪਾਉਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਅਫ਼ਸਰ ਬਣੀ


Rakesh

Content Editor

Related News