ਕਰਨਾਟਕ ''ਚ ਵਾਪਰਿਆ ਸੜਕ ਹਾਦਸਾ, 7 ਲੋਕਾਂ ਦੀ ਮੌਤ

Tuesday, Oct 10, 2023 - 10:36 AM (IST)

ਕਰਨਾਟਕ ''ਚ ਵਾਪਰਿਆ ਸੜਕ ਹਾਦਸਾ, 7 ਲੋਕਾਂ ਦੀ ਮੌਤ

ਵਿਜੇਨਗਰ- ਕਰਨਾਟਕ ਦੇ ਵਿਜੇਨਗਰ ਜ਼ਿਲ੍ਹੇ 'ਚ ਹੋਸਪੇਟ ਸ਼ਹਿਰ ਦੇ ਬਾਹਰੀ ਇਲਾਕੇ 'ਚ ਸੋਮਵਾਰ ਸ਼ਾਮ ਨੂੰ ਸੁਰੰਗ ਦੇ ਕੋਲ ਦੋ ਮਾਈਨਿੰਗ ਟਿੱਪਰ ਲਾਰੀਆਂ ਦੇ ਇਕ SUV ਨਾਲ ਟਕਰਾ ਜਾਣ ਕਾਰਨ ਇਕ ਬੱਚੇ ਸਣੇ 7 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਹੋਰ ਜ਼ਖਮੀ ਹੋ ਗਏ।

ਵਿਜੇਨਗਰ ਦੇ SP ਸ੍ਰੀਹਰੀ ਬਾਬੂ ਅਨੁਸਾਰ ਮ੍ਰਿਤਕਾਂ ਦੀ ਪਛਾਣ ਹੋਸਪੇਟ ਸਿਟੀ ਨਿਵਾਸੀ ਉਮਾ, ਕੇਂਚਵਵਾ, ਭਾਗਿਆ, ਅਨੀਲਾ, ਗੋਨੀ ਬਸੱਪਾ, ਭੀਮਲਿੰਗੱਪਾ ਅਤੇ ਬਾਲਕਾ ਯੁਵਰਾਜਾ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ SUV ਵਿਜੇਨਗਰ ਜ਼ਿਲ੍ਹੇ ਦੇ ਹੜਪਨਹੱਲੀ ਤਾਲੁਕ ਵਿਚ ਕੂਲਾਹੱਲੀ ਗੋਨੀ ਬਸਵੇਸ਼ਵਾਰਾ ਮੰਦਰ ਤੋਂ ਵਾਪਸ ਆ ਰਹੀ ਸੀ।

ਪੁਲਸ ਨੇ ਕਿਹਾ ਕ੍ਰੂਜ਼ਰ ਵਿਚ 13 ਲੋਕ ਸਵਾਰ ਸਨ ਅਤੇ ਜ਼ਖਮੀਆਂ ਦੀ ਹਾਲਤ ਨਾਜ਼ੁਕ ਹੈ। ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਅੱਗੇ ਦੱਸਿਆ ਕਿ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।


author

Tanu

Content Editor

Related News