ਡਰੱਗ ਦੀ ਤਸੱਕਰੀ ਕਰਨ ਦੇ ਦੋਸ਼ ''ਚ 7 ਭਾਰਤੀ ਗ੍ਰਿਫਤਾਰ

Thursday, Apr 26, 2018 - 10:24 PM (IST)

ਡਰੱਗ ਦੀ ਤਸੱਕਰੀ ਕਰਨ ਦੇ ਦੋਸ਼ ''ਚ 7 ਭਾਰਤੀ ਗ੍ਰਿਫਤਾਰ

ਕਾਠਮੰਡੂ — ਭਾਰਤੀ ਸਰਹੱਦ ਨਾਲ ਲੱਗਦੇ ਬਿਰਾਟਨਗਰ 'ਚ 7 ਭਾਰਤੀਆਂ ਨੂੰ ਵੱਡੀ ਗਿਣਤੀ 'ਚ ਡਰੱਗ ਅਤੇ ਅਮਰੀਕਾ 'ਚ ਬਣੇ ਪਿਸਤੌਲ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਭਾਰਤੀਆਂ 'ਚ 30 ਸਾਲਾਂ ਬਿਨੋਦ ਯਾਦਵ ਬਿਹਾਰ ਦੇ ਅਰੀਰਆ ਜ਼ਿਲੇ ਦਾ ਰਹਿਣ ਵਾਲਾ ਹੈ। ਬਿਨੋਦ ਯਾਦਵ ਅਤੇ ਉਸ ਦੇ 6 ਸਾਥੀਆਂ ਨੂੰ ਪੁਲਸ ਨੇ ਬੁੱਧਵਾਰ ਨੂੰ ਬਿਰਾਟਨਗਰ ਤੋਂ ਗ੍ਰਿਫਤਾਰ ਕੀਤਾ। ਉਸ ਕੋਲੋਂ ਪੁਲਸ ਨੇ ਅਮਰੀਕਾ 'ਚ ਬਣਿਆ ਪਿਸਤੌਲ ਅਤੇ 6 ਗੋਲੀਆਂ ਬਰਾਮਦ ਕੀਤੀਆਂ। ਇਸ ਤੋਂ ਇਲਾਵਾ 3 ਮੋਟਰਸਾਈਕਲਾਂ, 6 ਮੋਬਾਇਲ ਫੋਨ, 81,000 ਰੁਪਏ ਨਕਦ ਅਤੇ ਨਸ਼ੀਲੀ ਦਵਾਈਆਂ ਦੀਆਂ 4 ਹਜ਼ਾਰ ਤੋਂ ਵਧ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੇਪਾਲ ਪੁਲਸ ਨੇ ਮੰਗਲਵਾਰ ਨੂੰ ਸੋਨਾ ਤਸੱਕਰੀ ਦੇ ਦੋਸ਼ 'ਚ ਚੀਨ ਦੇ ਨਾਗਰਿਕ ਜੇਝੋਂਗ ਨੂੰ ਤ੍ਰਿਭੁਵਨ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ। ਉਸ ਸਮੇਂ ਉਹ ਚੀਨ ਤੋਂ ਕਾਠਮੰਡੂ ਪਹੁੰਚਿਆ ਸੀ। ਇਸ ਤੋਂ ਪਹਿਲਾਂ ਪੁਲਸ ਨੇ ਤਸੱਕਰੀ 'ਚ ਸ਼ਾਮਲ 5 ਨੇਪਾਲੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਸੀ। ਸਿੰਧੁਪਾਲਚੌਕ ਜ਼ਿਲੇ 'ਚੋਂ ਗ੍ਰਿਫਤਾਰ ਪੇਂਬਾਰ ਦੋਰਜ਼ੇ ਕੋਲੋਂ 14 ਕਿਲੋ ਸੋਨਾ ਬਰਾਮਦ ਕੀਤਾ ਗਿਆ ਸੀ। ਇਸ ਤੋਂ ਬਾਅਦ ਖੁਫੀਆ ਜਾਣਕਾਰੀ 'ਤੇ ਪੁਲਸ ਨੇ 4 ਹੋਰ ਨੇਪਾਲੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਕੋਲੋਂ 7 ਕਿਲੋ ਸੋਨਾ ਬਰਾਮਦ ਕੀਤਾ ਸੀ।


Related News