1 ਅਕਤੂਬਰ ਤੋਂ 30 ਨਵੰਬਰ ਤੱਕ ਚੱਲਣਗੀਆਂ 7,663 ਸਪੈਸ਼ਲ ਟਰੇਨਾਂ
Wednesday, Nov 06, 2024 - 06:19 PM (IST)
ਨਵੀਂ ਦਿੱਲੀ (ਏਜੰਸੀ)- ਰੇਲਵੇ ਬੋਰਡ ਨੇ ਮੰਗਲਵਾਰ ਨੂੰ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ 1 ਅਕਤੂਬਰ ਤੋਂ 30 ਨਵੰਬਰ ਤੱਕ 7,663 ਸਪੈਸ਼ਲ ਟਰੇਨਾਂ ਚੱਲਣਗੀਆਂ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 73 ਫ਼ੀਸਦੀ ਜ਼ਿਆਦਾ ਹਨ। ਬੋਰਡ ਦੇ ਦਾਅਵਿਆਂ ਦੇ ਬਾਵਜੂਦ ਸੋਸ਼ਲ ਮੀਡੀਆ 'ਤੇ ਕਈ ਪੋਸਟਾਂ ਹਨ, ਜਿਨ੍ਹਾਂ 'ਚ ਟਰੇਨ 'ਚ ਜ਼ਿਆਦਾ ਭੀੜ ਅਤੇ ਯਾਤਰੀ ਟਾਇਲਟ 'ਚ ਬੈਠੇ ਦਿਸ ਰਹੇ ਹਨ।
ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ ਲੱਗ ਸਕਦੈ ਪੂਰਨ ਲਾਕਡਾਊਨ, ਜਾਣੋ ਵਜ੍ਹਾ
ਰੇਲਵੇ ਬੋਰਡ ਦੀ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ, '1 ਅਕਤੂਬਰ ਤੋਂ 30 ਨਵੰਬਰ 2024 ਦਰਮਿਆਨ ਪੂਜਾ/ਦੀਵਾਲੀ/ਛੱਠ 2024 ਲਈ ਕੁੱਲ 7,663 ਵਿਸ਼ੇਸ਼ ਰੇਲ ਗੱਡੀਆਂ ਨੂੰ ਸੂਚਿਤ ਕੀਤਾ ਗਿਆ ਹੈ। ਪਿਛਲੇ ਸਾਲ ਇਸੇ ਮਿਆਦ 'ਚ 4,429 ਫੇਰੇ ਚਲਾਏ ਗਏ ਸਨ। ਇਹ ਪਿਛਲੇ ਸਾਲ ਨਾਲੋਂ 73 ਫ਼ੀਸਦੀ ਵੱਧ ਹੈ।' ਇਸ ਵਿੱਚ ਕਿਹਾ ਗਿਆ ਹੈ, “ਭਾਰਤੀ ਰੇਲਵੇ ਨੇ ਦੀਵਾਲੀ/ਛੱਠ 2024 (24 ਅਕਤੂਬਰ ਤੋਂ 4 ਨਵੰਬਰ) ਦੌਰਾਨ 957.24 ਲੱਖ ਗੈਰ-ਉਪਨਗਰੀ ਯਾਤਰੀਆਂ (ਰਾਖਵੇਂ ਅਤੇ ਗੈਰ-ਰਾਖਵੇਂ ਵਰਗਾਂ ਵਿੱਚ) ਦੀ ਆਵਾਜਾਈ ਦੀ ਮੰਗ ਨੂੰ ਪੂਰਾ ਕੀਤਾ, ਜਦੋਂਕਿ ਪਿਛਲੇ ਸਾਲ ਇਸੇ ਮਿਆਦ (5 ਨਵੰਬਰ ਤੋਂ 16 ਨਵੰਬਰ 2023) ਵਿਚ 923.33 ਲੱਖ ਯਾਤਰੀਆਂ ਦੀ ਮੰਗ ਨੂੰ ਪੂਰਾ ਕੀਤਾ ਗਿਆ ਸੀ।'
ਇਹ ਵੀ ਪੜ੍ਹੋ: ਕੈਨੇਡਾ ਦੇ ਸਾਬਕਾ ਪੁਲਸ ਅਧਿਕਾਰੀ ਨੇ ਖੋਲ੍ਹੀ PM ਟਰੂਡੋ ਦੀ ਪੋਲ, ਕਰ ਦਿੱਤਾ ਵੱਡਾ ਖੁਲਾਸਾ
ਰਿਲੀਜ਼ ਦੇ ਅਨੁਸਾਰ,2023 ਦੇ ਮੁਕਾਬਲੇ 2024 ਵਿੱਚ 33.91 ਲੱਖ ਵਧੇਰੇ ਯਾਤਰੀਆਂ ਨੇ ਯਾਤਰਾ ਕੀਤੀ। ਬੋਰਡ ਦੇ ਅਨੁਸਾਰ, 4 ਨਵੰਬਰ ਨੂੰ 1.2 ਕਰੋੜ ਤੋਂ ਵੱਧ (19.43 ਲੱਖ ਰਾਖਵੇਂ ਅਤੇ 1.01 ਕਰੋੜ ਤੋਂ ਵੱਧ ਗੈਰ-ਰਾਖਵੇਂ ਗੈਰ-ਉਪਨਗਰੀ) ਯਾਤਰੀਆਂ ਨੇ ਯਾਤਰਾ ਕੀਤੀ। ਇਹ ਚਾਲੂ ਸਾਲ 'ਚ ਇਕ ਦਿਨ 'ਚ ਟਰੇਨ 'ਚ ਸਫਰ ਕਰਨ ਵਾਲੇ ਲੋਕਾਂ ਦੀ ਇਹ ਸਭ ਤੋਂ ਜ਼ਿਆਦਾ ਗਿਣਤੀ ਹੈ। ਬੋਰਡ ਨੇ ਇਹ ਵੀ ਦੱਸਿਆ ਕਿ 3 ਨਵੰਬਰ ਅਤੇ 4 ਨਵੰਬਰ ਨੂੰ ਕ੍ਰਮਵਾਰ 207 ਅਤੇ 203 ਸਪੈਸ਼ਲ ਟਰੇਨਾਂ ਚਲਾਈਆਂ ਗਈਆਂ ਸਨ।
ਇਹ ਵੀ ਪੜ੍ਹੋ: ਵਿਸ਼ਵ ਨੇਤਾਵਾਂ ਨੇ ਡੋਨਾਲਡ ਟਰੰਪ ਨੂੰ ਇਤਿਹਾਸਕ ਚੋਣ ਜਿੱਤ 'ਤੇ ਦਿੱਤੀ ਵਧਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8