69000 ਸਹਾਇਕ ਅਧਿਆਪਕ 2020 ਮਾਮਲੇ ਵਿੱਚ ਭਰਤੀ ਪ੍ਰਕਿਰਿਆ ''ਤੇ ਰੋਕ ਦੇ ਆਖਰੀ ਆਦੇਸ਼ ''ਤੇ ਫੈਸਲਾ ਰਾਖਵਾਂ

Monday, Jun 08, 2020 - 10:25 PM (IST)

ਲਖਨਊ (ਨਾਸਿਰ)- 69000 ਅਧਿਆਪਕ ਭਰਤੀ ਮਾਮਲੇ ਵਿੱਚ ਸੋਮਵਾਰ ਉੱਤਰ ਪ੍ਰਦੇਸ਼ ਸਰਕਾਰ ਵਲੋਂ ਦਾਖਲ ਸਪੈਸ਼ਲ ਅਪੀਲ 'ਤੇ ਸੁਣਵਾਈ ਹੋਈ। ਇਲਾਹਾਬਾਦ ਦੀ ਲਖਨਊ ਬੈਂਚ ਨੇ ਸਰਕਾਰ ਦੀ ਅਪੀਲ ਨੂੰ ਸੁਣਵਾਈ ਦੇ ਲਈ ਮਨਜ਼ੂਰ ਕਰਨ ਤੇ ਸਿੰਗਲ ਬੈਂਚ ਦੇ ਆਦੇਸ਼ ਨੂੰ ਰੋਕਣ ਦੀ ਸਰਕਾਰ ਦੀ ਮੰਗ 'ਤੇ ਆਪਣਾ ਆਦੇਸ਼ ਰਾਖਵਾਂ ਕਰ ਲਿਆ ਹੈ। ਜਸਟਿਸ ਪੰਕਜ ਕੁਮਾਰ ਜਾਇਸਵਾਲ ਤੇ ਜਸਟਿਸ ਦਿਨੇਸ਼ ਕੁਮਾਰ ਸਿੰਘ ਦੀ ਡਿਵੀਜ਼ਨ ਬੈਂਚ ਨੇ ਆਗਿਆ ਦੇ ਦਿੱਤੀ। ਸੁਣਵਾਈ ਦੇ ਸਮੇਂ ਇਕ ਉਮੀਦਵਾਰ ਰਿਸ਼ਭ ਵਲੋਂ ਐਡਵੋਕੇਟ ਐੱਲ. ਪੀ. ਮਿਸ਼ਰਾ ਨੇ ਆਪਣਾ ਜਵਾਬ ਦਾਖਲ ਕੀਤਾ। ਕੋਰਟ ਨੇ ਹੋਰ ਉਮੀਦਵਾਰਾਂ ਵਲੋਂ ਪੇਸ਼ ਵਕੀਲ ਐੱਚ. ਜੀ. ਐੱਸ. ਪਰਿਹਾਰ, ਜੇ. ਐੱਨ. ਮਾਥੁਰ, ਸੁਦੀਪ ਸੇਠ ਆਦਿ ਨੂੰ 9 ਜੂਨ ਸਵੇਰੇ 10 ਵਜੇ ਤੱਕ ਆਪਣਾ-ਆਪਣਾ ਸਬਮਿਸ਼ਨ ਲਿਖਿਤ ਵਿੱਚ ਦੇਣ ਨੂੰ ਕਿਹਾ ਹੈ।
ਜ਼ਿਕਰਯੋਗ ਹੈ ਕਿ ਜਸਟਿਸ ਆਲੋਕ ਮਾਥੁਰ ਨੇ 3 ਜੂਨ ਨੂੰ ਪ੍ਰਦੇਸ਼ ਵਿੱਚ 69000 ਬੇਸਿਕ ਅਧਿਆਪਕਾਂ ਦੀ ਭਰਤੀ ਸਬੰਧਤ ਪ੍ਰਕਿਰਿਆ 'ਤੇ ਰੋਕ ਲਗਾ ਦਿੱਤੀ ਸੀ।


Gurdeep Singh

Content Editor

Related News