67 ਸਾਲ ਦੀ ਉਮਰ ’ਚ ਬੀਬੀ ਨੇ ਪੂਰਾ ਕੀਤਾ ਡਾਕਟਰੇਟ ਬਣਨ ਦਾ ਸੁਫ਼ਨਾ
Tuesday, Jun 22, 2021 - 06:38 PM (IST)
ਅਹਿਮਦਾਬਾਦ (ਭਾਸ਼ਾ)— ਜਿਸ ਉਮਰ ਵਿਚ ਲੋਕ ਸੇਵਾ ਮੁਕਤ ਹੋ ਕੇ ਜ਼ਿੰਦਗੀ ਬਿਤਾਉਣ ਲੱਗਦੇ ਹਨ, ਉਸ ਉਮਰ ’ਚ ਗੁਜਰਾਤ ਦੀ ਊਸ਼ਾ ਲੋਦਯਾ ਨੇ ਆਪਣਾ ਦਹਾਕਿਆਂ ਪੁਰਾਣਾ ਸੁਫ਼ਨਾ ਪੂਰਾ ਕੀਤਾ ਅਤੇ ਲੰਬੇ ਵਕਫ਼ੇ ਮਗਰੋਂ ਪੜ੍ਹਾਈ ਕਰਦੇ ਹੋਏ ਡਾਕਟਰੇਟ (PhD) ਦੀ ਉਪਾਧੀ ਹਾਸਲ ਕੀਤੀ। ਊਸ਼ਾ ਨੇ 20 ਸਾਲ ਦੀ ਉਮਰ ਵਿਚ ਕਾਲਜ ਦੀ ਪੜ੍ਹਾਈ ਛੱਡ ਦਿੱਤੀ ਸੀ ਅਤੇ ਕਰੀਬ 60 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਆਪਣੀ ਪੜ੍ਹਾਈ ਫਿਰ ਤੋਂ ਸ਼ੁਰੂ ਕੀਤੀ ਅਤੇ ਡਾਕਟਰੇਟ ਦੀ ਉਪਾਧੀ ਹਾਸਲ ਕੀਤੀ।
ਇਹ ਵੀ ਪੜ੍ਹੇੋ: ਵਰ੍ਹਦੇ ਮੀਂਹ 'ਚ ਸਾਈਕਲ 'ਤੇ 15 ਮਿੰਟਾਂ ਅੰਦਰ 'ਚਾਹ' ਲੈ ਕੇ ਪਹੁੰਚਿਆ ਜ਼ੋਮੈਟੋ ਬੁਆਏ, ਇਨਾਮ 'ਚ ਮਿਲੀ ਬਾਈਕ
ਵੜੋਦਰਾ ਵਾਸੀ ਊਸ਼ਾ ਨੇ ਮਹਾਰਾਸ਼ਟਰ ਸਥਿਤ ਸ਼ਤਰੂਜਯ ਅਕਾਦਮੀ ਵਿਚ ਜੈਨ ਧਰਮ ਦੇ ਪਾਠਕ੍ਰਮ ’ਚ ਦਾਖ਼ਲਾ ਲਿਆ। ਇਹ ਭਾਈਚਾਰੇ ਦੇ ਮੈਂਬਰਾਂ ਵਿਚਾਲੇ ਗਿਆਨ ਦੇ ਪ੍ਰਸਾਰ ਲਈ ਸਥਾਪਤ ਇਕ ਸੰਸਥਾ ਹੈ। ਊਸ਼ਾ ਨੇ ਐਤਵਾਰ ਨੂੰ ਡਾਕਟਰੇਟ ਦੀ ਉਪਾਧੀ ਹਾਸਲ ਕਰਨ ਲਈ ਜ਼ੁਬਾਨੀ ਪ੍ਰੀਖਿਆ ਪਾਸ ਕੀਤੀ। ਉਨ੍ਹਾਂ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਈ ਦਹਾਕੇ ਪਹਿਲਾਂ ਜਦੋਂ ਮੈਂ ਵਿਗਿਆਨ ਗਰੈਜੂਏਟ ਪਾਠਕ੍ਰਮ ’ਚ ਦਾਖ਼ਲਾ ਲਿਆ ਸੀ, ਉਸ ਸਮੇਂ ਤੋਂ ਹੀ ਡਾਕਟਰ ਬਣਨ ਦਾ ਮੇਰਾ ਸੁਫ਼ਨਾ ਸੀ।
ਇਹ ਵੀ ਪੜ੍ਹੇੋ: ਤੀਜੀ ਲਹਿਰ ਲਈ ਹੁਣ ਤੋਂ ਹੀ ਤਿਆਰੀ ਖਿੱਚੇ ਸਰਕਾਰ, ਕੋਵਿਡ ਮੁਆਵਜ਼ਾ ਫੰਡ ਬਣਾਏ: ਰਾਹੁਲ
ਊਸ਼ਾ ਮੁਤਾਬਕ ਛੋਟੀ ਉਮਰ ਵਿਚ ਵਿਆਹ ਹੋ ਜਾਣ ਕਾਰਨ ਮੈਨੂੰ 20 ਸਾਲ ਦੀ ਉਮਰ ਵਿਚ ਕਾਲਜ ਛੱਡਣਾ ਪਿਆ। ਜੈਨ ਧਰਮ ਦੇ ਵਿਦਵਾਨ ਅਤੇ ਆਪਣੇ ਗੁਰੂ ਜਯਦਰਸ਼ਿਤਾਸ਼੍ਰੀਜੀ ਮਹਾਰਾਜ ਤੋਂ ਪ੍ਰੇਰਿਤ ਹੋ ਕੇ ਊਸ਼ਾ ਨੇ ਆਪਣੀ ਇੱਛਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੇ ਇਕ ਆਨਲਾਈਨ ਪਾਠਕ੍ਰਮ ’ਚ ਦਾਖ਼ਲਾ ਲਿਆ। ਉਨ੍ਹਾਂ ਨੇ ਜੈਨ ਧਰਮ ਵਿਚ ਤਿੰਨ ਸਾਲ ਦਾ ਡਿਗਰੀ ਪਾਠਕ੍ਰਮ, ਉਸ ਤੋਂ ਬਾਅਦ ਦੋ ਸਾਲ ਦੀ ਮਾਸਟਰਜ਼ ਅਤੇ ਫਿਰ ਤਿੰਨ ਸਾਲ ਦਾ ਡਾਕਟਰੇਟ ਪਾਠਕ੍ਰਮ ਪੂਰਾ ਕੀਤਾ। ਮਜ਼ਬੂਤ ਇਰਾਦੇ ਸਦਕਾ ਊਸ਼ਾ ਨੇ ਕਿਹਾ ਕਿ ਉਨ੍ਹਾਂ ਦੀ ਯੋਜਨਾ ਅੱਗੇ ਵੀ ਧਰਮ ਦੀ ਖੋਜ ਜਾਰੀ ਰੱਖਣ ਅਤੇ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਹੈ।