ਉੱਤਰ ਪ੍ਰਦੇਸ਼ ''ਚ 6 ਸਾਲਾਂ ਦੌਰਾਨ ਹੋਏ 10 ਹਜ਼ਾਰ ਐਨਕਾਊਂਟਰ, ਮਾਰੇ ਗਏ 63 ਅਪਰਾਧੀ

Friday, Mar 17, 2023 - 12:25 PM (IST)

ਲਖਨਊ (ਏਜੰਸੀ)- ਯੋਗੀ ਆਦਿਤਿਆਨਾਥ ਦੀ ਅਗਵਾਈ ਵਾਲੀ ਉੱਤਰ ਪ੍ਰਦੇਸ਼ ਸਰਕਾਰ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਕਿ ਪਿਛਲੇ 6 ਸਾਲਾਂ 'ਚ ਸੂਬੇ 'ਚ ਪੁਲਸ ਅਤੇ ਅਪਰਾਧੀਆਂ ਵਿਚਾਲੇ 10 ਹਜ਼ਾਰ ਤੋਂ ਵੱਧ ਮੁਕਾਬਲੇ ਹੋਏਓ ਹਨ। ਜਿਸ 'ਚ 63 ਅਪਰਾਧੀ ਮਾਰੇ ਗਏ ਹਨ। ਸਰਕਾਰ ਵਲੋਂ ਜਾਰੀ ਅੰਕੜਿਆਂ ਅਨੁਸਾਰ ਇਕ ਬਹਾਦਰ ਸਿਪਾਹੀ ਵੀ ਸ਼ਹੀਦ ਹੋ ਗਿਆ। ਐਨਕਾਊਂਟਰ ਦੀ ਗਿਣਤੀ ਦੇ ਮਾਮਲਿਆਂ 'ਚ ਮੇਰਠ 2017 ਦੇ ਬਾਅਦ ਤੋਂ ਸਭ ਤੋਂ ਵੱਧ 3152 ਮੁਕਾਬਲਿਆਂ ਨਾਲ ਸੂਬੇ 'ਚ ਸਿਖ਼ਰ 'ਤੇ ਹੈ, ਜਿਸ 'ਚ 63 ਅਪਰਾਧੀ ਮਾਰੇ ਗਏ ਅਤੇ 1708 ਅਪਰਾਧੀ ਜ਼ਖ਼ਮੀ ਹੋਏ। ਇਸ ਦੌਰਾਨ ਪੁਲਸ ਮੁਕਾਬਲਿਆਂ ਦੌਰਾਨ ਇਕ ਬਹਾਦਰ ਪੁਲਸ ਕਰਮੀ ਵੀ ਸ਼ਹੀਦ ਹੋ ਗਿਆ, ਜਦੋਂ ਕਿ 401 ਪੁਲਸ ਕਰਮੀ ਜ਼ਖ਼ਮੀ ਹੋ ਗਏ। ਉੱਤਰ ਪ੍ਰਦੇਸ਼ ਪੁਲਸ ਦੀ ਕਾਰਵਾਈ ਦੌਰਾਨ ਕੁੱਲ 5,967 ਅਪਰਾਧੀਆਂ ਨੂੰ ਫੜਿਆ ਗਿਆ।

ਉੱਤਰ ਪ੍ਰਦੇਸ਼ ਪੁਲਸ ਨੇ 2017 ਦੇ ਬਾਅਦ ਤੋਂ 10713 ਐਨਕਾਊਂਟਰ ਕੀਤੇ, ਜਿਨ੍ਹਾਂ 'ਚ ਸਭ ਤੋਂ ਵੱਧ 3152 ਮੇਰਠ ਪੁਲਸ ਵਲੋਂ ਕੀਤੇ ਗਏ। ਇਸ ਤੋਂ ਬਾਅਦ ਆਗਰਾ ਪੁਲਸ ਨੇ 1844 ਮੁਕਾਬਲਿਆਂ ਨੂੰ ਅੰਜਾਮ ਦਿੱਤਾ, ਜਿਸ 'ਚ 4654 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਕਿ 14 ਖੂੰਖਾਰ ਅਪਰਾਧੀ ਮਾਰੇ ਗਏ ਅਤੇ 55 ਪੁਲਸ ਵਾਲੇ ਜ਼ਖ਼ਮੀ ਹੋਏ। ਬਰੇਲੀ 'ਚ 1497 ਮੁਕਾਬਲੇ ਹੋਏ, ਜਿਸ 'ਚ 3410 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਕ 7 ਦੀ ਮੌਤ ਹੋ ਗਈ। ਬਰੇਲੀ 'ਚ ਮੁਕਾਬਲੇ ਦੌਰਾਨ 437 ਅਪਰਾਧੀ ਜ਼ਖ਼ਮੀ ਹੋਏ। ਇਨ੍ਹਾਂ ਮੁਹਿੰਮਾਂ 'ਚ 296 ਬਹਾਦਰ ਪੁਲਸ ਕਰਮੀ ਜ਼ਖ਼ਮੀ ਹੋਏ, ਜਦੋਂ ਕਿ ਇਕ ਸ਼ਹੀਦ ਹੋ ਗਿਆ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਜਿਵੇਂ ਹੀ ਸੂਬੇ ਦੀ ਵਾਗਡੋਰ ਸੰਭਾਲੀ, ਸੂਬੇ 'ਚ ਕਾਨੂੰਨ ਵਿਵਸਥਾ ਦੀ ਸਥਿਤੀ 'ਚ ਸੁਧਾਰ ਉਨ੍ਹਾਂ ਦੀ ਪਹਿਲ ਬਣ ਗਈ। ਉਨ੍ਹਾਂ ਦੀ ਸਰਕਾਰ ਨੇ ਮਾਫ਼ੀਆ ਅਤੇ ਅਪਰਾਧੀਆਂ ਖ਼ਿਲਾਫ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਅਤੇ ਸੂਬੇ ਦੇ ਕਾਨੂੰਨ ਨੂੰ ਮਜ਼ਬੂਤ ਕਰਨ ਲਈ ਅਜਿਹਾ ਤੱਤਾਂ 'ਤੇ ਕਾਰਵਾਈ ਤੇਜ਼ ਕਰ ਦਿੱਤੀ।'' ਉਪਲੱਬਧ ਅੰਕੜਿਆਂ ਅਨੁਸਾਰ ਪਿਛਲੇ 6 ਸਾਲਾਂ 'ਚ ਸੂਬੇ 'ਚ 10 ਹਜ਼ਾਰ ਤੋਂ ਜ਼ਿਆਦਾ ਅਪਰਾਧੀਆਂ ਦੇ ਐਨਕਾਊਂਟਰ ਹੋਏ ਹਨ।


DIsha

Content Editor

Related News