ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਬਜ਼ੁਰਗ

Tuesday, Nov 10, 2020 - 05:18 PM (IST)

ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਬਜ਼ੁਰਗ

ਰੋਹਤਕ— ਹਰਿਆਣਾ ਦੇ ਰੋਹਤਕ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਪਸ਼ੂਆਂ ਦੇ ਬਾੜੇ ਵਿਚ ਸੌਂ ਰਹੇ 62 ਸਾਲਾ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਮਗਰੋਂ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਬਜ਼ੁਰਗ ਦੇ ਪੈਰ ਅਤੇ ਗਲ਼ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਗਏ। ਘਟਨਾ ਦੀ ਜਾਣਕਾਰੀ ਉਸ ਸਮੇਂ ਮਿਲੀ, ਜਦੋਂ ਮ੍ਰਿਤਕ ਦਾ ਪੁੱਤਰ ਸਵੇਰੇ ਬਜ਼ੁਰਗ ਨੂੰ ਚਾਹ ਦੇਣ ਗਿਆ ਤਾਂ ਉਸ ਨੇ ਲਹੂ-ਲੁਹਾਨ ਲਾਸ਼ ਪਈ ਵੇਖੀ। ਜਿਸ ਤੋਂ ਬਾਅਦ ਪੁਲਸ ਨੂੰ ਪਰਿਵਾਰ ਵਾਲਿਆਂ ਨੇ ਸੂਚਨਾ ਦਿੱਤੀ। ਪੁਲਸ ਮੌਕੇ 'ਤੇ ਪੁੱਜੀ ਅਤੇ ਜਾਂਚ ਕੀਤੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ: 6 ਸਾਲ ਦੇ ਬੱਚੇ ਦੀ ਹੋ ਰਹੀ ਹੈ ਵਾਹੋ-ਵਾਹੀ, ਗਿਨੀਜ਼ ਵਰਲਡ ਰਿਕਾਰਡ 'ਚ ਨਾਂ ਹੋਇਆ ਦਰਜ

ਜਾਣਕਾਰੀ ਮੁਤਾਬਕ ਬਜ਼ੁਰਗ ਸ਼ਾਮ ਨੂੰ ਠੀਕ-ਠਾਕ ਸੁੱਤਾ ਸੀ ਪਰ ਸਵੇਰੇ ਉਠ ਕੇ ਵੇਖਿਆ ਤਾਂ ਬਜ਼ੁਰਗ ਦੀ ਲਾਸ਼ ਖੂਨ ਨਾਲ ਲਹੂ-ਲੁਹਾਨ ਪਈ ਮਿਲੀ। ਦਰਅਸਲ ਰੋਹਤਕ ਦੇ ਖੜਵਾਲੀ ਪਿੰਡ ਦੇ ਰਹਿਣ ਵਾਲੇ ਆਜ਼ਾਦ ਸਿੰਘ ਪਸ਼ੂਆਂ ਦੇ ਬਾੜੇ ਵਿਚ ਸੁੱਤਾ ਸੀ। ਸ਼ਾਮ ਨੂੰ ਆਜ਼ਾਦ ਸਿੰਘ ਦੇ ਪੁੱਤਰ ਅਤੇ ਨੂੰਹ ਬਜ਼ੁਰਗ ਨੂੰ ਰੋਟੀ ਦੇਣ ਗਏ ਸਨ ਪਰ ਸਵੇਰੇ ਜਦੋਂ 7 ਵਜੇ ਦੇ ਕਰੀਬ ਚਾਹ ਦੇਣ ਲਈ ਪਸ਼ੂਆਂ ਦੇ ਬਾੜੇ ਵਿਚ ਪੁੱਤਰ ਗਿਆ ਤਾਂ ਲਹੂ-ਲੁਹਾਨ ਲਾਸ਼ ਮੰਜੀ 'ਤੇ ਪਈ ਵੇਖੀ।

ਇਹ ਵੀ ਪੜ੍ਹੋ: ਅਮਰੀਕਾ ਤੋਂ ਪਰਤਦੇ ਹੀ NRI ਲਾੜੇ ਨੂੰ ਲੱਗੀਆਂ ਹੱਥਕੜੀਆਂ, ਚੌਥੀ ਵਹੁਟੀ ਨੇ ਲਾਏ ਗੰਭੀਰ ਦੋਸ਼

ਓਧਰ ਪੁਲਸ ਦਾ ਕਹਿਣਾ ਹੈ ਕਿ ਪਰਿਵਾਰ ਵਾਲਿਆਂ ਨੇ ਕਿਸੇ 'ਤੇ ਕਤਲ ਦਾ ਸ਼ੱਕ ਜ਼ਾਹਰ ਨਹੀਂ ਕੀਤਾ ਹੈ। ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਜਾਂਚ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਕਤਲ ਦੀ ਹਰ ਕੋਣ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਦੀਵਾਲੀ ਤੋਂ ਪਹਿਲਾਂ ਪਸਰਿਆ ਮਾਤਮ, ਮਿੱਟੀ ਦੀ ਖੋਦਾਈ ਦੌਰਾਨ 4 ਬੱਚਿਆਂ ਦੀ ਮੌਤ


author

Tanu

Content Editor

Related News