ਭਾਰਤ ਦੇ 60 ਫੀਸਦੀ ਬੱਚਿਆਂ ਦੀ ਸਿਰਫ ਦਿਮਾਗ ’ਚ ਸੱਟ ਲੱਗਣ ਕਾਰਨ ਹੁੰਦੀ ਹੈ ਮੌਤ

Thursday, Feb 08, 2024 - 10:52 AM (IST)

ਭਾਰਤ ਦੇ 60 ਫੀਸਦੀ ਬੱਚਿਆਂ ਦੀ ਸਿਰਫ ਦਿਮਾਗ ’ਚ ਸੱਟ ਲੱਗਣ ਕਾਰਨ ਹੁੰਦੀ ਹੈ ਮੌਤ

ਨਵੀਂ ਦਿੱਲੀ/ਜਲੰਧਰ- ਇਕ ਅਧਿਐਨ ਮੁਤਾਬਕ ਭਾਰਤ 'ਚ 60 ਫੀਸਦੀ ਬੱਚਿਆਂ ਦੀ ਮੌਤ ਦਿਮਾਗ ’ਚ ਸੱਟ ਲੱਗਣ ਕਾਰਨ ਹੁੰਦੀ ਹੈ। ਹਾਲਾਂਕਿ ਇਸ ਅਧਿਐਨ ’ਚ ਇਹ ਵੀ ਕਿਹਾ ਗਿਆ ਹੈ ਕਿ ਇਕ ਛੋਟੇ ਜਿਹੇ ਬਲੱਡ ਟੈਸਟ ਰਾਹੀਂ ਆਸਾਨੀ ਨਾਲ ਸੱਟ ਅਤੇ ਇਸ ਦੇ ਕਾਰਨਾਂ ਦਾ ਪਤਾ ਲਾਇਆ ਜਾ ਸਕਦਾ ਹੈ। ਭਾਰਤ ਵਿਚ ਇਹ ਬੀਮਾਰੀ ਘਾਤਕ ਸਥਿਤੀ ’ਚ ਪਹੁੰਚਦੀ ਜਾ ਰਹੀ ਹੈ। ਸੱਟ ਦਾ ਮੁੱਖ ਕਾਰਨ ਹਾਈਪੋਕਸਿਕ-ਇਸਕੇਮਿਕ ਐਂਸੇਫੈਲੋਪੈਥੀ (ਐੱਚ. ਆਈ. ਈ.) ਦੱਸਿਆ ਗਿਆ ਹੈ। ਭਾਵ ਸੱਟ ਬੱਚੇ ਨੂੰ ਜਨਮ ਤੋਂ ਪਹਿਲਾਂ ਜਾਂ ਜਨਮ ਤੋਂ ਤੁਰੰਤ ਬਾਅਦ ਲੋੜੀਂਦੀ ਆਕਸੀਜਨ ਨਾ ਮਿਲਣ ਕਾਰਨ ਲੱਗਦੀ ਹੈ। ਇਹ ਅਧਿਐਨ ਜਰਨਲ ‘ਜੇ. ਏ. ਐੱਮ. ਏ. ਨੈੱਟਵਰਕ ਓਪਨ’ ਵਿਚ ਛਪਿਆ ਹੈ।

ਇਹ ਵੀ ਪੜ੍ਹੋ- ਮੱਧ ਪ੍ਰਦੇਸ਼ ਪਟਾਕਾ ਫੈਕਟਰੀ ਮਾਮਲਾ; 12 ਮੌਤਾਂ, ਮਲਬਾ ਹਟਾਉਣ ਦਾ ਕੰਮ ਜਾਰੀ, ਵੇਖੋ ਕੀ ਬਣ ਗਏ ਹਾਲਾਤ

ਐੱਚ. ਆਈ. ਈ. ਨਾਲ ਹੋਣ ਵਾਲਾ ਨੁਕਸਾਨ

ਐੱਚ. ਆਈ. ਈ. ਦੀ ਸਥਿਤੀ ਜਨਮ ਲੈਣ ਵਾਲੇ ਬੱਚਿਆਂ ਦੀ ਮੌਤ ਤੇ ਅਪਾਹਜ ਹੋਣ ਦਾ ਪ੍ਰਮੁੱਖ ਕਾਰਨ ਹੈ, ਜੋ ਹਰ ਸਾਲ ਲਗਭਗ 30 ਲੱਖ ਬੱਚਿਆਂ ਨੂੰ ਪ੍ਰਭਾਵਿਤ ਕਰਦਾ ਹੈ। ਇੰਪੀਰੀਅਲ ਕਾਲਜ, ਲੰਡਨ ਯੂ. ਕੇ. ਦੇ ਖੋਜੀਆਂ ਨੇ ਵੇਖਿਆ ਹੈ ਕਿ ਜੀਨ ਸੱਟ ਦੇ ਕਾਰਨ ਦਾ ਸੰਕੇਤ ਦੇ ਸਕਦੇ ਹਨ ਅਤੇ ਡਾਕਟਰਾਂ ਨੂੰ ਦੱਸ ਸਕਦੇ ਹਨ ਕਿ ਕੀ ਨਵਜੰਮੇ ਬੱਚੇ ਦਾ ਇਲਾਜ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ-  ਦਰਵਾਜ਼ੇ 'ਤੇ ਮੌਤ ਕਰ ਰਹੀ ਸੀ ਉਡੀਕ, ਖੇਡ-ਖੇਡ 'ਚ 10 ਸਾਲ ਦੇ ਬੱਚੇ ਦੀ ਗਈ ਜਾਨ

ਖੋਜੀਆਂ ਨੇ ਕਿਹਾ ਕਿ ਆਕਸੀਜਨ ਦੀ ਕਮੀ ਕਾਰਨ ਦਿਮਾਗ ਦੀ ਸੱਟ ਘੰਟਿਆਂ ਤੋਂ ਲੈ ਕੇ ਮਹੀਨਿਆਂ ਤਕ ’ਚ ਵਧ ਸਕਦੀ ਹੈ ਅਤੇ ਦਿਮਾਗ ਦੇ ਵੱਖ-ਵੱਖ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜਿਸ ਦੇ ਨਤੀਜੇ ਵਜੋਂ ਸਿਰਦਰਦ, ਮਿਰਗੀ, ਬੋਲ਼ੇਪਨ ਜਾਂ ਅੰਨ੍ਹੇਪਨ ਵਰਗੀਆਂ ਵੱਖ-ਵੱਖ ਸੰਭਾਵਿਤ ਨਿਊਰੋ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਅਧਿਐਨ ’ਚ ਅੱਗੇ ਦੱਸਿਆ ਗਿਆ ਹੈ ਕਿ ਦੱਖਣੀ ਏਸ਼ੀਆ ਅਤੇ ਖਾਸ ਤੌਰ ’ਤੇ ਭਾਰਤ ਵਿਚ ਇਸ ਬੀਮਾਰੀ ਦੇ ਮਾਮਲੇ ਸਭ ਤੋਂ ਵੱਧ ਹਨ। ਦੁਨੀਆ ’ਚ ਐੱਚ. ਆਈ. ਈ. ਨਾਲ ਸਬੰਧਤ ਸਾਰੀਆਂ ਮੌਤਾਂ ਵਿਚੋਂ 60 ਫੀਸਦੀ ਮੌਤਾਂ ਭਾਰਤ ਵਿਚ ਹੁੰਦੀਆਂ ਹਨ।

ਇਹ ਵੀ ਪੜ੍ਹੋ- ਫੈਕਟਰੀ ਧਮਾਕਾ ਹਾਦਸੇ ਦੀ ਖੌਫ਼ਨਾਕ ਦਾਸਤਾਨ; ਰੋਂਦੇ ਪਿਤਾ ਦੇ ਬੋਲ- ਪੁੱਤ ਰੋਟੀ ਦੇਣ ਆਇਆ ਸੀ ਪਰ ਲੱਭਿਆ ਨਹੀਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News