ਰਾਸ਼ਟਰੀ ਸਿਨੇਮਾ ਦਿਵਸ ''ਤੇ ਟੁੱਟੇ ਰਿਕਾਰਡ, ਸਿਨੇਮਾਘਰਾਂ ''ਚ ਪੁੱਜੇ 60 ਲੱਖ ਤੋਂ ਵੱਧ ਦਰਸ਼ਕ

Saturday, Sep 21, 2024 - 06:25 PM (IST)

ਨਵੀਂ ਦਿੱਲੀ : ਇਸ ਸਾਲ ਦੇਸ਼ ਵਿਚ 20 ਸਤੰਬਰ ਨੂੰ ਮਨਾਏ ਗਏ ਰਾਸ਼ਟਰੀ ਸਿਨੇਮਾ ਦਿਵਸ 'ਤੇ ਸਿਨੇਮਾਘਰਾਂ 'ਚ 60 ਲੱਖ ਤੋਂ ਵੱਧ ਦਰਸ਼ਕਾਂ ਦੇ ਪਹੁੰਚਣ ਦਾ ਰਿਕਾਰਡ ਹੈ। ਇਸ ਵਾਰ ਰਾਸ਼ਟਰੀ ਸਿਨੇਮਾ ਦਿਵਸ 'ਤੇ ਸਾਰੇ ਸਿਨੇਮਾਘਰਾਂ 'ਚ ਫ਼ਿਲਮ ਦੇਖਣ ਦੀ ਕੀਮਤ 99 ਰੁਪਏ ਰੱਖੀ ਗਈ ਹੈ, ਜਿਸ ਦਾ ਦੇਸ਼ ਦੇ ਲੋਕਾਂ ਨੇ ਬਹੁਤ ਫ਼ਾਇਦਾ ਲਿਆ। ਇਸ ਨਾਲ ਲੋਕ ਵੱਡੀ ਗਿਣਤੀ ਵਿਚ ਫ਼ਿਲਮ ਦੇਖਣ ਲਈ ਸਿਨੇਮਾਘਰਾਂ ਵਿਚ ਪਹੁੰਚੇ। 

ਇਹ ਵੀ ਪੜ੍ਹੋ ਇਨਸਾਫ਼ ਲਈ ਭਟਕ ਰਹੀ ਔਰਤ ਨੇ CM ਨਿਵਾਸ ਨੇੜੇ ਨਿਗਲਿਆ ਜ਼ਹਿਰ, ਵਜ੍ਹਾ ਕਰ ਦੇਵੇਗੀ ਹੈਰਾਨ

ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ (ਐੱਮ.ਏ.ਆਈ.) ਨੇ ਸ਼ਨੀਵਾਰ ਨੂੰ ਜਾਰੀ ਇਕ ਬਿਆਨ ਵਿਚ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ 20 ਸਤੰਬਰ, 2024 ਨੂੰ ਰਾਸ਼ਟਰੀ ਸਿਨੇਮਾ ਦਿਵਸ ਮਨਾਉਣ ਲਈ ਰਿਕਾਰਡ ਗਿਣਤੀ ਵਿਚ ਸਿਨੇਮਾ ਦਰਸ਼ਕ ਫ਼ਿਲਮ ਦੇਖਣ ਲਈ ਗਏ। ਇਸ ਸਾਲ ਦੇ ਰਾਸ਼ਟਰੀ ਸਿਨੇਮਾ ਦਿਵਸ ਨੂੰ 4,000 ਤੋਂ ਵੱਧ ਸਕ੍ਰੀਨਾਂ ਤੱਕ ਫੈਲਾਇਆ ਗਿਆ ਸੀ, ਜਿਸ ਵਿੱਚ ਪੀਵੀਆਰ ਆਈਨੌਕਸ, ਸਿਨੇਪੋਲਿਸ, ਮਿਰਾਜ, ਸਿਟੀਪ੍ਰਾਈਡ, ਏਸ਼ੀਅਨ, ਮੁਕਤਾ ਏ2, ਮੂਵੀ ਟਾਈਮ, ਵੇਵ, ਮੂਵੀਮੈਕਸ, NY ਸਿਨੇਮਾ, ਸਟਰਲਿੰਗ, ਐੱਮ2ਕੇ, ਰਾਜਹੰਸ, ਡਿਲਾਈਟ ਅਤੇ ਹੋਰ ਬਹੁਤ ਸਾਰੀਆਂ ਮਸ਼ਹੂਰ ਸਿਨੇਮਾ ਚੇਨਾਂ ਸ਼ਾਮਲ ਹਨ। 

ਇਹ ਵੀ ਪੜ੍ਹੋ ਬਿਜਲੀ ਮੁਲਾਜ਼ਮ ਨੇ ਜਾਨ ਤਲੀ 'ਤੇ ਧਰ ਕੇ ਨਿਭਾਈ ਡਿਊਟੀ, ਵੀਡੀਓ ਦੇਖ ਹੋਵੋਗੇ ਹੈਰਾਨ

ਐੱਮਏਆਈ ਨੇ ਕਿਹਾ ਕਿ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ 60 ਲੱਖ ਤੋਂ ਵੱਧ ਫ਼ਿਲਮ ਦੇਖਣ ਵਾਲਿਆਂ ਦੀ ਭੀੜ ਨਾਲ, ਇਸ ਸਾਲ ਦਾ ਰਾਸ਼ਟਰੀ ਸਿਨੇਮਾ ਦਿਵਸ ਇੱਕ ਸ਼ਾਨਦਾਰ ਸਫਲਤਾ ਸੀ, ਜੋ ਪਿਛਲੇ ਦੋ ਐਡੀਸ਼ਨਾਂ ਦੀ ਰਿਕਾਰਡ-ਸੈਟਿੰਗ ਜਿੱਤ ਵਾਂਗ, ਜਿਸ ਵਿੱਚ 60 ਲੱਖ ਤੋਂ ਵੱਧ ਲੋਕ ਫ਼ਿਲਮ ਦੇਖਣ ਲਈ ਆਏ ਸੀ। 

ਇਹ ਵੀ ਪੜ੍ਹੋ ਹਸਪਤਾਲ 'ਚ ਮਹਿਲਾ ਡਾਕਟਰ ਦੀ ਲੱਤਾਂ-ਮੁੱਕਿਆਂ ਨਾਲ ਕੁੱਟਮਾਰ, ਵਾਲਾਂ ਤੋਂ ਫੜ ਧੂਹ-ਧੂਹ ਖਿੱਚਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News