ITBP ਦੀਆਂ 60 ਕੰਪਨੀਆਂ LAC 'ਤੇ ਭੇਜੀਆਂ
Tuesday, Jul 07, 2020 - 10:24 PM (IST)
ਨਵੀਂ ਦਿੱਲੀ(ਭਾਸ਼ਾ) : ਚੀਨ ਦੇ ਨਾਲ ਲੱਦਾਖ 'ਚ ਰੁਕਾਵਟ ਦੇ ਮੱਦੇਨਜ਼ਰ ਇੰਡੋ-ਤਿੱਬਤੀ ਬਾਰਡਰ ਪੁਲਸ (ਆਈ. ਟੀ. ਬੀ. ਪੀ.) ਦੀਆਂ 60 ਤੋਂ ਜ਼ਿਆਦਾ ਕੰਪਨੀਆਂ ਨੂੰ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) 'ਤੇ ਤਾਇਨਾਤ ਕੀਤਾ ਜਾ ਰਿਹਾ ਹੈ, ਅਜਿਹੇ 'ਚ ਨਜ਼ਦੀਕੀ ਭਵਿੱਖ ਵਿਚ ਇਸ ਅਰਧ ਸੈਨਿਕ ਬਲ ਨੂੰ ਅੰਦਰੂਨੀ ਸੁਰੱਖਿਆ ਸੰਬੰਧੀ ਕੰਮ ਸੌਂਪੇ ਜਾਣ ਦੀ ਉਮੀਦ ਨਹੀਂ ਹੈ।
ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਬਲ ਨੂੰ ਜਲਦ ਹੀ ਕੇਂਦਰੀ ਗ੍ਰਹਿ ਮੰਤਰਾਲਾ ਤੋਂ 9 ਨਵੀ ਬਟਾਲੀਅਨਾਂ ਦੇ ਗਠਨ ਦੀ ਮਨਜ਼ੂਰੀ ਦਿੱਤੇ ਜਾਣ ਦੀ ਵੀ ਤਿਆਰੀ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਦੇ ਨਾਲ ਲੱਗਣ ਵਾਲੀ 3488 ਕਿਲੋਮੀਟਰ ਲੰਮੀ ਸਰਹੱਦ 'ਤੇ ਜਵਾਨਾਂ ਦੀ ਗਿਣਤੀ ਵਧਾਉਣ ਦੇ ਲਈ 60 ਕੰਪਨੀਆਂ ਨੂੰ ਲੱਦਾਖ, ਉਤਰਾਖੰਡ, ਸਿੱਕਮ ਤੇ ਅਰੁਣਾਚਲ ਪ੍ਰਦੇਸ਼ ਵਿਚ ਸਰਹੱਦ ਵੱਲ ਜਾਣ ਨੂੰ ਕਿਹਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਤੇ ਬਟਾਲੀਅਨਾਂ ਗਠਿਤ ਕੀਤੇ ਜਾਣ 'ਤੇ ਵੀ ਵਿਚਾਰ ਕਰ ਰਹੀ ਹੈ, ਜਿਸ ਨਾਲ ਅਗਲੇ 2 ਸਾਲਾਂ 'ਚ ਉਸ ਨੂੰ ਸੰਚਾਲਨ ਦੇ ਲਈ ਤਿਆਰ ਕੀਤਾ ਜਾ ਸਕੇ।