ਸਕੂਲ ''ਚੋਂ ਮਿਲੀ 6 ਸਾਲਾ ਬੱਚੀ ਦੀ ਲਾਸ਼

Friday, Sep 20, 2024 - 01:30 PM (IST)

ਸਕੂਲ ''ਚੋਂ ਮਿਲੀ 6 ਸਾਲਾ ਬੱਚੀ ਦੀ ਲਾਸ਼

ਦਾਹੋਦ (ਏਜੰਸੀ)- ਗੁਜਰਾਤ ਦੇ ਦਾਹੋਦ ਜ਼ਿਲ੍ਹੇ 'ਚ ਪਹਿਲੀ ਜਮਾਤ ਦੀ ਵਿਦਿਆਰਥਣ 6 ਸਾਲਾ ਬੱਚੀ ਦੀ ਲਾਸ਼ ਉਸ ਦੇ ਸਕੂਲ ਕੰਪਲੈਕਸ 'ਚ ਮਿਲੀ। ਸਿੰਗਵਾੜ ਤਾਲੁਕਾ ਦੇ ਪਿਪਲੀਆ ਪਿੰਡ ਦੀ ਰਹਿਣ ਵਾਲੀ ਬੱਚੀ ਹਮੇਸ਼ਾ ਦੀ ਤਰ੍ਹਾਂ ਤੋਰਾਨੀ ਪ੍ਰਾਇਮਰੀ ਸਕੂਲ ਗਈ ਸੀ ਪਰ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਉਹ ਘਰ ਨਹੀਂ ਪਰਤੀ। ਚਿੰਤਤ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ ਅਤੇ ਵੀਰਵਾਰ ਦੇਰ ਸ਼ਾਮ ਉਹ ਸਕੂਲ ਦੇ ਪਿੱਛੇ ਬੇਹੋਸ਼ੀ ਦੀ ਹਾਲਤ 'ਚ ਮਿਲੀ। ਉਸ ਨੂੰ ਤੁਰੰਤ ਲਿਮਖੇੜਾ ਰੈਫਰਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਸ਼ੁਰੂਆਤੀ ਜਾਂਚ 'ਚ ਕਤਲ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਦਾਹੋਦ ਐੱਸ.ਪੀ. ਅਤੇ ਸਥਾਨਕ ਅਪਰਾਧ ਬਰਾਂਚ ਸਮੇਤ ਪੁਲਸ ਦੀਆਂ ਟੀਮਾਂ ਸ਼ੁੱਕਰਵਾਰ ਨੂੰ ਸਕੂਲ ਪਹੁੰਚੀਆਂ ਅਤੇ ਡੂੰਘੀ ਜਾਂਚ ਸ਼ੁਰੂ ਕੀਤੀ। ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾਂ ਤੋਂ ਪੁੱਛ-ਗਿੱਛ ਕੀਤੀ ਗਈ ਹੈ ਅਤੇ ਕੁੜੀ ਦੀ ਲਾਸ਼ ਫੋਰੈਂਸਿਕ ਪੈਨਲ ਪੋਸਟਮਾਰਟਮ ਲਈ ਦਾਹੋਰ ਦੇ ਜਾਈਡਸ ਹਸਪਤਾਲ ਭੇਜੀ ਗਈ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੋਰ ਵੱਧ ਜਾਣਕਾਰੀ ਸਾਹਮਣੇ ਆਈ ਹੈ, ਜਿਸ ਨਾਲ ਮੌਤ ਦੇ ਸਹੀ ਕਾਰਨ ਪਤਾ ਲੱਗ ਸਕੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News