3 ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਈ ਇਹ 6 ਸਾਲਾਂ ਮਾਸੂਮ
Friday, Mar 09, 2018 - 08:18 PM (IST)

ਬੈਂਗਲੁਰੂ— ਇਕ 6 ਸਾਲ ਦੀ ਬੱਚੀ ਦੇ ਮਾਤਾ-ਪਿਤਾ ਦੇ ਮਜ਼ਬੂਤ ਦਿਲ ਕਾਰਨ ਦੋ ਲੜਕਿਆਂ ਸਣੇ 3 ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕੀ ਹੈ। ਇਸ ਬ੍ਰੇਨ ਡੇਡ ਬੱਚੀ ਦਾ ਦਿਲ, ਲੀਵਰ ਤੇ ਕਿਡਨੀਆਂ ਡੋਨੇਟ ਕਰ ਦਿੱਤੀੰਆਂ ਗਈਆਂ, ਜਿਸ ਨਾਲ 3 ਜ਼ਿੰਦਗੀਆਂ ਬੱਚ ਗਈਆਂ।
ਚਿੱਤਰਦੁਰਗਾ ਦੀ ਰਹਿਣ ਵਾਲੀ ਬੱਚੀ ਦਾ ਇਲਾਜ ਮੇਂਗਲੁਰੂ ਦੇ ਏ.ਜੇ. ਹਸਪਤਾਲ 'ਚ ਚੱਲ ਰਿਹਾ ਸੀ। ਉਹ ਬ੍ਰੇਨ ਟਿਊਮਰ ਤੋਂ ਪੀੜਤ ਸੀ। ਜਦੋਂ ਵੀਰਵਾਰ ਨੂੰ ਉਸ ਨੂੰ ਬ੍ਰੇਨ ਡੇਡ ਐਲਾਨ ਕਰ ਦਿੱਤਾ ਤਾਂ ਉਸ ਦੇ ਮਾਤਾ-ਪਿਤਾ ਦੀ ਮਨਜ਼ੂਰੀ ਨਾਲ ਦਿਲ ਤੇ ਲੀਵਰ ਨੂੰ ਬੈਂਗਲੁਰੂ ਏਅਰਲਿਫਟ ਕਰ ਲਿਆ ਗਿਆ। ਦਿਲ ਤੇ ਲੀਵਰ ਨੂੰ ਆਂਧਰ ਪ੍ਰਦੇਸ਼ ਦੇ ਰਹਿਣ ਵਾਲੇ 9 ਸਾਲ ਦੇ ਦੋ ਬੱਚਿਆਂ ਨੂੰ ਦਿੱਤਾ ਗਿਆ, ਜਿਸ ਨਾਲ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਮਿਲ ਗਈ। ਟ੍ਰੈਫਿਕ ਪੁਲਸ ਨੇ ਅੰਗਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਪਹੁੰਚਾਉਣ ਲਈ ਦੋ ਵੱਖ-ਵੱਖ ਗ੍ਰੀਨ ਕੋਰੀਡੋਰ ਬਣਾਏ।
ਉਥੇ ਹੀ ਬੱਚੀ ਦੀ ਕਿਡਨੀ ਨੂੰ ਏ.ਜੇ. ਹਸਪਤਾਲ 'ਚ ਇਲਾਜ ਕਰਾ ਰਹੇ 31 ਸਾਲਾਂ ਇਕ ਵਿਅਕਤੀ 'ਚ ਟਰਾਂਸਪਲਾਂਟ ਕੀਤੀ ਗਈ। ਹਸਪਤਾਲ ਵੱਲੋਂ ਦੱਸਿਆ ਗਿਆ ਕਿ ਬੱਚੀ ਦੇ ਮਾਤਾ ਪਿਤਾ ਅੰਗਦਾਨ ਲਈ ਖੁਦ ਅੱਗੇ ਆਏ ਤੇ ਇਨ੍ਹਾਂ ਮਰੀਜ਼ਾਂ ਦੀ ਜਾਨ ਬਚਾਈ। ਸੂਬੇ 'ਚ ਇਹ 18ਵਾਂ ਅੰਗ ਟਰਾਂਸਪਲਾਂਟੇਸ਼ਨ ਸੀ। ਮਾਤਾ-ਪਿਤਾ ਨੇ ਬੱਚੀ ਦੀਆਂ ਅੱਖਾਂ ਨੂੰ ਮੇਂਗਲੁਰੂ ਦੇ ਨੇਤਰ ਬੈਂਕ ਨੂੰ ਦਾਨ ਕਰ ਦਿੱਤੀ ਹੈ।