ਜੰਮੂ ਤੋਂ ਚੱਲਣਗੀਆਂ 6 ਸਪੈਸ਼ਲ ਰੇਲ ਗੱਡੀਆਂ

Thursday, Oct 31, 2024 - 04:06 PM (IST)

ਜੰਮੂ ਤੋਂ ਚੱਲਣਗੀਆਂ 6 ਸਪੈਸ਼ਲ ਰੇਲ ਗੱਡੀਆਂ

ਜੰਮੂ- ਦੀਵਾਲੀ ਦੇ ਤਿਉਹਾਰ ਦੌਰਾਨ ਰੇਲ ਯਾਤਰੀਆਂ ਦੀ ਸਹੂਲਤ ਲਈ ਅਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਜ਼ਿਆਦਾ ਭੀੜ ਨੂੰ ਘੱਟ ਕਰਨ ਲਈ ਰੇਲਵੇ ਨੇ ਤਿਉਹਾਰਾਂ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਫ਼ਿਰੋਜ਼ਪੁਰ ਡਿਵੀਜ਼ਨ, ਉੱਤਰੀ ਰੇਲਵੇ ਵੱਲੋਂ 31 ਅਕਤੂਬਰ ਅਤੇ 1 ਨਵੰਬਰ ਨੂੰ 6 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ।

31 ਅਕਤੂਬਰ ਨੂੰ ਚੱਲਣਗੀਆਂ ਸਪੈਸ਼ਲ ਟਰੇਨਾਂ
-09322- ਸ਼੍ਰੀ ਮਾਤਾ ਵੈਸ਼ਨੋ ਦੇਵੀ-ਡਾ. ਅੰਬੇਡਕਰ ਨਗਰ (22.00)
-04076- ਸ਼੍ਰੀ ਮਾਤਾ ਵੈਸ਼ਨੋ ਦੇਵੀ-ਨਵੀਂ ਦਿੱਲੀ (21.20)
-09604- ਸ਼੍ਰੀ ਮਾਤਾ ਵੈਸ਼ਨੋ ਦੇਵੀ-ਉਦੈਪੁਰ ਸ਼ਹਿਰ (10.50)
-04646- ਜੰਮੂਤਵੀ-ਬਰੌਨੀ (05.45)
-05006- ਅੰਮ੍ਰਿਤਸਰ-ਗੋਰਖਪੁਰ (12.45)

1 ਨਵੰਬਰ ਨੂੰ ਚੱਲਣ ਵਾਲੀਆਂ ਸਪੈਸ਼ਲ ਟਰੇਨਾਂ
-05735-ਅੰਮ੍ਰਿਤਸਰ-ਕਟਿਹਾਰ (13.25)

ਉੱਤਰੀ ਰੇਲਵੇ ਨੇ ਦੀਵਾਲੀ ਅਤੇ ਛਠ ਪੂਜਾ ਦੇ ਤਿਉਹਾਰਾਂ ਦੌਰਾਨ ਨਿਰਵਿਘਨ ਅਤੇ ਆਰਾਮਦਾਇਕ ਯਾਤਰਾ ਨੂੰ ਯਕੀਨੀ ਬਣਾਉਣ ਲਈ 26 ਅਕਤੂਬਰ ਤੋਂ 7 ਨਵੰਬਰ ਤੱਕ ਵਿਸ਼ੇਸ਼ ਰੇਲ ਗੱਡੀਆਂ ਦੀਆਂ 195 ਫੇਰਿਆਂ ਦੀ ਯੋਜਨਾ ਬਣਾਈ ਹੈ ਜਦੋਂ ਕਿ 2023 ਵਿਚ ਇਸੇ ਸਮੇਂ ਦੌਰਾਨ 138 ਫੇਰੇ ਰੇਲ ਗੱਡੀਆਂ ਵਲੋਂ ਲਾਏ ਗਏ ਸਨ।
 


author

Tanu

Content Editor

Related News