ਕਹਿਰ ਬਣ ਕੇ ਵਰ੍ਹਿਆ ਮੀਂਹ! ਪਾਣੀ ਨਾਲ ਭਰੇ ਖੱਡੇ ’ਚ ਡੁੱਬੇ 6 ਸਕੂਲੀ ਬੱਚੇ, ਤੜਫ-ਤੜਫ਼ ਹੋਈ ਮੌਤ
Thursday, Aug 21, 2025 - 08:46 AM (IST)

ਅਸਪਾਰੀ : ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦੋਂ ਆਫ਼ਤ ਬਣ ਕੇ ਮੀਂਹ ਦੇ ਪਾਣੀ ਨਾਲ ਭਰੇ ਖੱਡੇ ਵਿਚ ਡੁੱਬ ਕੇ 6 ਸਕੂਲੀ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਸਥਾਨਕ ਸਕੂਲ ਵਿਚ ਪੜ੍ਹਨ ਵਾਲੇ 7 ਬੱਚੇ ਪਿੰਡ ਤੋਂ ਲੱਗਭਗ ਇਕ ਕਿਲੋਮੀਟਰ ਦੂਰ ਸਥਿਤ ਇਸ ਖੱਡੇ ਵਿਚ ਨਹਾਉਣ ਗਏ ਸਨ।
ਪੜ੍ਹੋ ਇਹ ਵੀ - ਸਕੂਲ 'ਚ ਵੱਡੀ ਵਾਰਦਾਤ: 10ਵੀਂ ਦੇ ਵਿਦਿਆਰਥੀ ਦਾ ਬੇਰਹਿਮੀ ਨਾਲ ਕਰ 'ਤਾ ਕਤਲ, ਭੜਕੇ ਮਾਪੇ, ਮਚੀ ਤਰਥੱਲੀ
ਉਨ੍ਹਾਂ ਸੱਤ ਬੱਚਿਆਂ ਵਿੱਚੋਂ ਛੇ ਪਾਣੀ ਵਿੱਚ ਡੁੱਬ ਗਏ, ਜਦੋਂ ਕਿ ਇੱਕ ਬੱਚਾ ਬਾਹਰ ਆ ਗਿਆ, ਜਿਸ ਨੇ ਰੌਲਾ ਪਾਇਆ। ਬੱਚੇ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਮੌਕੇ 'ਤੇ ਪਹੁੰਚ ਗਏ। ਉਹਨਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਕਿਹਾ ਕਿ ਮੀਂਹ ਦੇ ਪਾਣੀ ਵਿਚ ਨਹਾਉਂਦੇ ਸਮੇਂ ਅਚਾਨਕ 6 ਸਕੂਲ ਬੱਚੇ ਡੁੱਬ ਗਏ, ਜਿਸ ਕਾਰਨ ਉਹਨਾਂ ਦੀ ਤੜਫ਼-ਤੜਫ਼ ਕੇ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਮ੍ਰਿਤਕਾਂ ਦੇ ਘਰਾਂ ਵਿਚ ਚੀਕ-ਚਿਹਾੜਾ ਪੈ ਗਿਆ।
ਪੜ੍ਹੋ ਇਹ ਵੀ - ਵੱਡਾ ਝਟਕਾ : ਰਾਸ਼ਨ ਕਾਰਡ ਤੋਂ ਕੱਟੇ ਜਾਣਗੇ 1.17 ਕਰੋੜ ਲੋਕਾਂ ਦੇ ਨਾਮ!
ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਇਕ ਚਰਵਾਹੇ ਦੀ ਮਦਦ ਨਾਲ ਸਾਰੇ ਬੱਚਿਆਂ ਦੀਆਂ ਲਾਸ਼ਾਂ ਖੱਡੇ ਵਿਚੋਂ ਬਾਹਰ ਕੱਢੀਆਂ ਗਈਆਂ। ਇਸ ਦੇ ਨਾਲ ਹੀ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਅਤੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ।
ਪੜ੍ਹੋ ਇਹ ਵੀ - Breaking: ਮੁੱਖ ਮੰਤਰੀ 'ਤੇ ਹਮਲਾ! ਸਟੇਜ 'ਤੇ ਚੜ੍ਹ ਮਾਰਿਆ ਥੱਪੜ, ਦਿੱਲੀ ਪੁਲਸ 'ਚ ਮਚੀ ਤਰਥੱਲੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।