ਜਹਾਂਗੀਰਪੁਰੀ ''ਚ ਮਿਲੇ 6 ਪੁਲਸ ਕਰਮਚਾਰੀ ਕੋਰੋਨਾ ਪਾਜ਼ੀਟਿਵ

04/22/2020 12:50:39 AM

ਨਵੀਂ ਦਿੱਲੀ— ਦਿੱਲੀ 'ਚ ਫਿਰ 6 ਪੁਲਸ ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਨਾਰਥ ਵੈਸਟ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ 'ਚ 6 ਪੁਲਸ ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਦਾ ਇਕ ਦਿਨ ਪਹਿਲਾਂ ਟੈਸਟ ਹੋਇਆ ਸੀ। ਇਸ ਤੋਂ ਪਹਿਲਾਂ ਦਿੱਲੀ ਚਾਂਦਨੀ ਮਹਿਲ ਪੁਲਸ ਸਟੇਸ਼ਨ 'ਚ ਤਾਇਨਾਤ 8 ਪੁਲਸ ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਹੁਣ ਜਹਾਂਗੀਰਪੁਰੀ 'ਚ ਪੁਲਸ ਕਰਮਚਾਰੀ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਦਾ ਇਹ ਮਾਮਲਾ ਸਾਹਮਣੇ ਆਇਆ ਹੈ। 
ਸੋਮਵਾਰ ਨੂੰ ਚਾਂਦਨੀ ਮਹਿਲ ਪੁਲਸ ਸਟੇਸ਼ਨ ਦੇ 5 ਪੁਲਸ ਕਰਮਚਾਰੀ ਕੋਰੋਨਾ ਪਾਜ਼ੀਟਿਵ ਮਿਲੇ। ਇਸ ਤੋਂ ਪਹਿਲਾਂ 3 ਪੁਲਸ ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਚਾਂਦਨੀ ਮਹਿਲ ਪੁਲਸ ਸਟੇਸ਼ਨ 'ਚ ਕੋਰੋਨਾ ਪੀੜਤ ਪੁਲਸ ਕਰਮਚਾਰੀਆਂ ਦੀ ਸੰਖਿਆ ਵੱਧ ਕੇ ਹੁਣ 8 ਹੋ ਗਈ ਹੈ। ਚਾਂਦਨੀ ਮਹਿਲ ਪੁਲਸ ਸਟੇਸ਼ਨ 'ਚ ਤਾਇਨਾਤ ਸਾਰੇ 80 ਪੁਲਸ ਕਰਮਚਾਰੀਆਂ ਦੀ ਸਕ੍ਰੀਨਿੰਗ ਹੋਈ ਸੀ। ਚਾਂਦਨੀ ਮਹਿਲ ਪੁਲਸ ਸਟੇਸ਼ਨ ਦੇ ਨਾਲ ਹੀ ਦਿੱਲੀ ਪੁਲਸ ਐਂਟੀ ਟੇਰਰ ਯੂਨਿਟ ਦੇ ਸਪੈਸ਼ਨ ਸੇਲ 'ਚ ਤਾਇਨਾਤ ਇਕ ਹੈੱਡ ਕਾਂਸਟੇਬਲ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। 10 ਅਪ੍ਰੈਲ ਨੂੰ ਸਿਹਤ ਖਰਾਬ ਹੋਣ 'ਤੇ ਹੈੱਡ ਕਾਂਸਟੇਬਲ ਨੂੰ ਛੱਟੀ 'ਤੇ ਭੇਜ ਦਿੱਤਾ ਸੀ। ਸੋਮਵਾਰ  ਨੂੰ ਜਦੋਂ ਟੈਸਟ ਰਿਪੋਰਟ ਆਈ ਤਾਂ ਪਤਾ ਲੱਗਿਆ ਕਿ ਉਹ ਕੋਰੋਨਾ ਪਾਜ਼ੀਟਿਵ ਹੈ।


Gurdeep Singh

Content Editor

Related News