ਆਂਧਰਾ ’ਚ ਵਾਪਰਿਆ ਦਰਦਨਾਕ ਹਾਦਸਾ: ਟ੍ਰੈਕਟਰ ਪਲਟਣ ਨਾਲ 6 ਵਿਅਕਤੀਆਂ ਦੀ ਮੌਤ

Friday, Dec 09, 2022 - 03:12 AM (IST)

ਆਂਧਰਾ ’ਚ ਵਾਪਰਿਆ ਦਰਦਨਾਕ ਹਾਦਸਾ: ਟ੍ਰੈਕਟਰ ਪਲਟਣ ਨਾਲ 6 ਵਿਅਕਤੀਆਂ ਦੀ ਮੌਤ

ਚਿਤੂਰ (ਯੂ. ਐੱਨ. ਆਈ.) : ਆਂਧਰਾ ਪ੍ਰਦੇਸ਼ ਦੇ ਚਿਤੂਰਜ਼ਿਲੇ ’ਚ ਇਕ ਟ੍ਰੈਕਟਰ ਦੇ ਪਲਟ ਜਾਣ ਨਾਲ 2 ਬੱਚਿਆਂ ਤੇ 3 ਔਰਤਾਂ ਸਮੇਤ 6 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ। ਪੁਲਸ ਮੁਤਾਬਕ ਹਾਦਸਾ ਲਕਸ਼ਮੈਯਾਵੁਰੂ ਪਿੰਡ ਨੇੜੇ ਬੁੱਧਵਾਰ ਰਾਤ ਉਸ ਵੇਲੇ ਵਾਪਰਿਆ ਜਦੋਂ ਜੰਗਲਾਪੱਲੇ ਪਿੰਡ ਦੇ ਵਾਸੀ ਇਕ ਟ੍ਰੈਕਟਰ-ਟ੍ਰਾਲੀ ’ਚ ਬੈਠ ਕੇ ਜੇਟੀਪੱਲੇ ਪਿੰਡ ’ਚ ਬਾਰਾਤ ਸਮਾਗਮ ’ਚ ਸ਼ਾਮਲ ਹੋਣ ਜਾ ਰਹੇ ਸਨ।  ਇਸੇ ਦੌਰਾਨ ਟ੍ਰੈਕਟਰ ਬੇਕਾਬੂ ਹੋ ਕੇ ਪਲਟ ਗਿਆ, ਜਿਸ ਵਿਚ ਸਵਾਰ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਚਿਤੂਰ ਤੇ ਤਿਰੂਪਤੀ ਦੇ ਸਰਕਾਰੀ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : PAK vs ENG: ਮੁਲਤਾਨ ਟੈਸਟ ਤੋਂ ਪਹਿਲਾਂ ਚੱਲੀਆਂ ਗੋਲੀਆਂ, ਇੰਗਲੈਂਡ ਟੀਮ ਦੇ ਸੁਰੱਖਿਆ ਪ੍ਰਬੰਧ ਸੁਰਖੀਆਂ 'ਚ


author

Mandeep Singh

Content Editor

Related News