ਓਡੀਸ਼ਾ ’ਚ ਦੂਸ਼ਿਤ ਪਾਣੀ ਪੀਣ ਨਾਲ 6 ਲੋਕਾਂ ਦੀ ਮੌਤ, 71 ਹਸਪਤਾਲ ’ਚ ਦਾਖ਼ਲ

07/17/2022 12:45:16 PM

ਭੁਵਨੇਸ਼ਵਰ— ਓਡੀਸ਼ਾ ਦੇ ਰਾਏਗੜ੍ਹ ਜ਼ਿਲ੍ਹੇ 'ਚ ਦੂਸ਼ਿਤ ਪਾਣੀ ਪੀਣ ਨਾਲ 6 ਲੋਕਾਂ ਦੀ ਮੌਤ ਹੋ ਗਈ ਅਤੇ 71 ਹੋਰਨਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਸ਼ੁਰੂਆਤੀ ਜਾਂਚ ’ਚ ਡਾਇਰੀਆ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਦੂਸ਼ਿਤ ਪਾਣੀ ਪੀਣ ਮਗਰੋਂ ਲੋਕਾਂ ਨੂੰ ਦਸਤ ਅਤੇ ਉਲਟੀਆਂ ਹੋਣ ਲੱਗੀਆਂ। ਸੂਬਾ ਸਰਕਾਰ ਨੇ ਸਿਹਤ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ, ਜਦਕਿ ਇਸ ਘਟਨਾ ਕਾਰਨ ਵਿਧਾਨ ਸਭਾ ’ਚ ਵਿਰੋਧੀ ਧਿਰ ਕਾਂਗਰਸ ਨੇ ਮੁੱਖ ਮੰਤਰੀ ਨਵੀਨ ਪਟਨਾਇਕ ਤੋਂ ਇਸ ਮੁੱਦੇ ’ਤੇ ਬਿਆਨ ਦੀ ਮੰਗ ਕਰਦਿਆਂ ਵਿਰੋਧ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ- ਗੋਲ-ਗੱਪੇ ਖਾਣ ਨਾਲ ਵੱਧ ਰਿਹਾ ‘ਟਾਈਫਾਈਡ’! ਤੇਲੰਗਾਨਾ ਸਿਹਤ ਵਿਭਾਗ ਦੀ ਲੋਕਾਂ ਨੂੰ ਚਿਤਾਵਨੀ

ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਕਾਸ਼ੀਪੁਰ ਬਲਾਕ ਦੇ ਵੱਖ-ਵੱਖ ਪਿੰਡਾਂ ਤੋਂ ਮੌਤਾਂ ਦੀ ਸੂਚਨਾ ਮਿਲੀ ਹੈ। ਉਨ੍ਹਾਂ ਦੱਸਿਆ ਕਿ 11 ਡਾਕਟਰਾਂ ਦੀ ਇਕ ਟੀਮ ਨੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਪਾਣੀ ਅਤੇ ਖੂਨ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਤੋਂ ਫੈਲਣ ਵਾਲੀ ਬੀਮਾਰੀ ਪਹਿਲਾਂ ਮਾਲੀਗੁਡਾ ਪਿੰਡ ’ਚ ਅਤੇ ਬਾਅਦ ਵਿਚ ਡਡੂਕਾਬਹਾਲ, ਟਿਕੀਰੀ, ਗੋਬਰਘਾਟੀ, ਰਾਊਤਘਾਟੀ ਅਤੇ ਜਲਾਖੁਰਾ ਪਿੰਡਾਂ ਵਿਚ ਸਾਹਮਣੇ ਆਈ ਸੀ। ਉਨ੍ਹਾਂ ਨੇ ਦੱਸਿਆ ਕਿ ਡਾਂਗਾਸਿਲ, ਰੇਂਗਾ, ਹਾਡੀਗੁਡਾ, ਸੰਕਰਦਾ ਅਤੇ ਕੁਚੀਪਦਾਰ ਪਿੰਡਾਂ ਵਿਚ ਕਈ ਹੋਰ ਲੋਕ ਵੀ ਦਸਤ ਨਾਲ ਪੀੜਤ ਹਨ ਅਤੇ ਉਨ੍ਹਾਂ ਦਾ ਘਰ ਵਿਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਸੇਵਾਮੁਕਤ ਅਧਿਆਪਕ ਮਾਂ ਨੂੰ ਪੁੱਤ ਦਾ ਤੋਹਫ਼ਾ, ਹੈਲੀਕਾਪਟਰ 'ਤੇ ਦਵਾਏ ਝੂਟੇ, ਚੰਨ ’ਤੇ ਖ਼ਰੀਦੀ ਜ਼ਮੀਨ

ਦੱਸ ਦੇਈਏ ਕਿ ਖੁੱਲੇ ਸਰੋਤਾਂ ਤੋਂ ਪਾਣੀ ਪੀਣ ਤੋਂ ਬਾਅਦ ਹਸਪਤਾਲ ਵਿਚ ਦਾਖਲ ਹੋਏ 71 ਲੋਕਾਂ ’ਚੋਂ 46 ਟਿਕੀਰੀ ਪਬਲਿਕ ਹੈਲਥ ਸੈਂਟਰ (ਪੀ.ਐਚ.ਸੀ), 14 ਕਾਸ਼ੀਪੁਰ ਕਮਿਊਨਿਟੀ ਹੈਲਥ ਸੈਂਟਰ ਵਿਚ ਅਤੇ 11 ਲੜਕੀਆਂ ਥਾਤੀਬਾਰ ਪੀ. ਐਚ. ਸੀ ਵਿਚ ਇਕ ਆਸ਼ਰਮ ਸਕੂਲ ਵਿਚ ਇਲਾਜ ਅਧੀਨ ਹਨ।

ਇਹ ਵੀ ਪੜ੍ਹੋ- ਚੰਡੀਗੜ੍ਹ ’ਚ ਸਾਡਾ 40 ਫ਼ੀਸਦੀ ਹਿੱਸਾ, ਸਾਨੂੰ ਸਾਡਾ ਪਾਣੀ ਦੇ ਦਿਓ, ਅਸੀਂ ਆਪਣੀ ਰਾਜਧਾਨੀ ਖ਼ੁਦ ਬਣਾ ਲਵਾਂਗੇ: ਹੁੱਡਾ


Tanu

Content Editor

Related News