ਆਗਰਾ-ਐਕਸਪ੍ਰੇਸ-ਵੇਅ ''ਤੇ ਬੱਸ ਨੇ ਖੜ੍ਹੀ ਕਾਰ ਨੂੰ ਮਾਰੀ ਟੱਕਰ, 6 ਲੋਕਾਂ ਦੀ ਮੌਤ

07/19/2020 10:37:57 PM

ਕੰਨੌਜ - ਬਿਹਾਰ ਦੇ ਮਧੁਬਨੀ ਤੋਂ ਕਾਮਿਆਂ ਨੂੰ ਲੈ ਕੇ ਦਿੱਲੀ ਜਾ ਰਹੀ ਬੱਸ ਐਤਵਾਰ ਸਵੇਰੇ ਕੰਨੌਜ ਦੇ ਸੌਰਿਖ ਨੇੜੇ ਇੱਕ ਕਾਰ ਨਾਲ ਟਕਰਾ ਕੇ ਪਲਟ ਗਈ। ਹਾਦਸੇ 'ਚ ਉਸ 'ਤੇ ਸਵਾਰ 6 ਲੋਕ ਦੀ ਮੌਤ ਹੋ ਗਈ ਜਦੋਂ ਕਿ 31 ਹੋਰ ਜ਼ਖ਼ਮੀ ਹੋ ਗਏ।

ਪੁਲਸ ਸੂਤਰਾਂ ਨੇ ਦੱਸਿਆ ਕਿ ਬਿਹਾਰ ਦੇ ਮਧੁਬਨੀ ਤੋਂ ਇੱਕ ਪ੍ਰਾਈਵੇਚ ਡਬਲ ਡੇਕਰ ਬੱਸ ਮਜ਼ਦੂਰਾਂ ਅਤੇ ਕਾਮਿਆਂ ਨੂੰ ਲੈ ਕੇ ਦਿੱਲੀ ਜਾ ਰਹੀ ਸੀ। ਬੱਸ ਐਕਸਪ੍ਰੇਸ-ਵੇਅ ਤੋਂ ਹੋ ਕੇ ਲੰਘਦੇ ਸਮੇਂ ਸੌਰਿਖ ਦੇ ਕਰੀਬ ਲਖਨਊ-ਆਗਰਾ ਐਕਸਪ੍ਰੇਸ-ਵੇਅ 'ਤੇ ਸਾਹਮਣੇ ਖੜ੍ਹੀ ਇੱਕ ਕਾਰ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਦੋਵੇਂ ਗੱਡੀਆਂ ਪਲਟ ਕੇ ਐਕਸਪ੍ਰੇਸ-ਵੇਅ ਤੋਂ ਹੇਠਾਂ ਜਾ ਡਿੱਗੀਆਂ। ਬੱਸ 'ਚ ਕਰੀਬ 45 ਮੁਸਾਫਰ ਸਵਾਰ ਸਨ।

ਪੁਲਸ ਪ੍ਰਧਾਨ ਅਮਰਿੰਦਰ ਪ੍ਰਸਾਦ ਸਿੰਘ ਨੇ ਦੱਸਿਆ ਕਿ ਇਸ ਹਾਦਸੇ 'ਚ ਬੱਸ ਚਾਲਕ ਰਾਜਿੰਦਰ (40), ਬਿਹਾਰ ਨਿਵਾਸੀ ਅਸ਼ਰਫ਼ੀ ਨਿਸ਼ਾਦ (50), ਲਾਲ ਬਾਬੂ ਰਾਏ (40), ਲਕਸ਼ਮੀ ਸ਼ਾਹ (42), ਚੰਦਰਿਕਾ ਰਾਮ (55) ਅਤੇ ਇੱਕ ਅਣਪਛਾਤੇ ਵਿਅਕਤੀ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖ਼ਮੀ 13 ਮੁਸਾਫਰਾਂ ਨੂੰ ਸੈਫਈ ਮੈਡੀਕਲ ਕਾਲਜ 'ਚ ਅਤੇ 18 ਹੋਰਾਂ ਨੂੰ ਤੀਰਵਾ ਮੈਡੀਕਲ ਕਾਲਜ 'ਚ ਦਾਖਲ ਕਰਵਾਇਆ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਇਸ ਘਟਨਾ 'ਤੇ ਦੁੱਖ ਜ਼ਾਹਿਰ ਕਰਦੇ ਹੋਏ ਜ਼ਖ਼ਮੀਆਂ ਦੇ ਇਲਾਜ ਦੇ ਨਿਰਦੇਸ਼ ਦਿੱਤੇ ਹੈ।


Inder Prajapati

Content Editor

Related News