ਗ਼ਲਤ ਤਰੀਕੇ ਨਾਲ ਦਾਖਲ ਕੀਤੀਆਂ 6,853 ਵੋਟਰ ਅਰਜ਼ੀਆਂ, ਹੋਈਆਂ ਰੱਦ
Sunday, Oct 20, 2024 - 05:56 PM (IST)
ਚੰਦਰਪੁਰ (ਭਾਸ਼ਾ) - ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ’ਚ ਇਕ ਐੱਸ. ਡੀ. ਓ. (ਉਪ ਮੰਡਲ ਅਧਿਕਾਰੀ) ਨੇ ਆਨਲਾਈਨ ਵੋਟਰ ਰਜਿਸਟ੍ਰੇਸ਼ਨ ਦੌਰਾਨ 6,853 ਅਰਜ਼ੀਆਂ ਗ਼ਲਤ ਤਰੀਕੇ ਨਾਲ ਦਾਖਲ ਕੀਤੇ ਜਾਣ ਤੋਂ ਬਾਅਦ ਪੁਲਸ ’ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਇਸ ਗੱਲ ਦੀ ਜਾਣਕਾਰੀ ਇਕ ਅਧਿਕਾਰੀ ਨੇ ਐਤਵਾਰ ਨੂੰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਰਾਜੁਰਾ ਮੰਡਲ ਦੇ ਐੱਸ. ਡੀ. ਓ. ਨੇ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਚੋਣ ਹਲਕੇ ’ਚ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ - ਸਕੂਲੀ ਬੱਚਿਆਂ ਲਈ Good News, ਨਵੰਬਰ ਮਹੀਨੇ 'ਚ ਇੰਨੇ ਦਿਨ ਬੰਦ ਰਹਿਣਗੇ ਸਕੂਲ
ਕਲੈਕਟਰ ਵਿਨੇ ਗੌੜਾ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਨੇ ਵਿਸ਼ੇਸ਼ ਆਨਲਾਈਨ ਵੋਟਰ ਰਜਿਸਟ੍ਰੇਸ਼ਨ ਮੁਹਿੰਮ ਚਲਾਈ ਸੀ ਅਤੇ ਉਨ੍ਹਾਂ ਨੂੰ 3 ਅਕਤੂਬਰ ਤੋਂ ਵੱਡੀ ਗਿਣਤੀ ’ਚ ਅਰਜ਼ੀਆਂ ਪ੍ਰਾਪਤ ਹੋਈਆਂ। ਉਨ੍ਹਾਂ ਦੱਸਿਆ ਕਿ ਰਾਜੁਰਾ, ਕੋਰਪਨਾ, ਜਿਵਤੀ ਅਤੇ ਗੋਂਡਪਿਪਰੀ ਦੇ ਸਹਾਇਕ ਵੋਟਰ ਰਜਿਸਟ੍ਰੇਸ਼ਨ ਅਧਿਕਾਰੀਆਂ ਅਤੇ ਤਹਸੀਲਦਾਰਾਂ ਨੇ ਪਾਇਆ ਕਿ 6,853 ਅਰਜ਼ੀਆਂ ’ਚ ਫੋਟੋ, ਜਨਮ ਤਰੀਕ ਅਤੇ ਰਿਹਾਇਸ਼ ਦੇ ਸਬੂਤ ਨਹੀਂ ਸਨ ਅਤੇ ਕੁਝ ’ਚ ਗਲਤ ਜਾਣਕਾਰੀ ਸੀ। ਕਲੇਕਟਰ ਨੇ ਕਿਹਾ ਕਿ ਮਤਦਾਤਾ ਹੇਲਪਲਾਈਨ ਐਪ ਜਾਂ ਏਨਵੀਏਸਪੀ ਪੋਰਟਲ ਦੇ ਮਾਧਿਅਮ ਵਲੋਂ ਦਿੱਤੇ ਗਏ ਇਸ ਆਵੇਦਨਾਂ ਨੂੰ ਸਤਿਆਪਨ ਤੋਂ ਬਾਅਦ ਖਾਰਿਜ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ - Karva Chauth 2024: ਕਰਵਾਚੌਥ ਵਾਲੇ ਦਿਨ ਜਾਣੋ ਕਿਹੜੇ ਸ਼ਹਿਰ 'ਚ ਕਿਸ ਸਮੇਂ ਨਿਕਲੇਗਾ ਚੰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8