ਰੱਖੜੀ ’ਤੇ ਭੈਣ ਨੂੰ ਗਿਫਟ ਕਰੋ ਇਹ ਸ਼ਾਨਦਾਰ 5G ਸਮਾਰਟਫੋਨ, ਕੀਮਤ 20,000 ਰੁਪਏ ਤੋਂ ਵੀ ਘੱਟ
Saturday, Aug 21, 2021 - 01:23 PM (IST)
ਗੈਜੇਟ ਡੈਸਕ– ਰੱਖੜੀ ਦਾ ਤਿਉਹਾਰ ਨੇੜੇ ਹੈ। ਅਜਿਹੇ ’ਚ ਜੇਕਰ ਤੁਸੀਂ ਆਪਣੀ ਭੈਣ ਨੂੰ ਕੁਝ ਖਾਸ ਗਿਫਟ ਦੇਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ 5ਜੀ ਸਮਾਰਟਫਨ ਤੋਹਫੇ ਦੇ ਰੂਪ ’ਚ ਦੇ ਸਕਦੇ ਹੋ। ਭਾਰਤੀ ਬਾਜ਼ਾਰ ’ਚ 5ਜੀ ਸਮਾਰਟਫੋਨ ਬੇਹੱਦ ਹੀ ਘੱਟ ਕੀਮਤ ’ਚ ਉਪਲੱਬਧ ਹਨ। ਅੱਜ ਅਸੀਂ ਤੁਹਾਨੂੰ ਕੁਝ ਚੁਣੇ ਹੋਏ 5ਜੀ ਸਪੋਰਟ ਕਰਨ ਵਾਲੇ ਫੋਨਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਕੀਮਤ 20 ਹਜ਼ਾਰ ਰੁਪਏ ਤੋਂ ਵੀ ਘੱਟ ਹੈ।
Realme Narzo 30 5G
Realme Narzo 30 5G ਸਮਾਰਟਫੋਨ ਦਾ 64 ਜੀ.ਬੀ. ਸਟੋਰੇਜ ਵਾਲਾ ਮਾਡਲ 13,999 ਰੁਪਏ ਦੀ ਕੀਮਤ ਨਾਲ ਲਿਸਟ ਹੈ। ਇਸ ਸਮਾਰਟਫੋਨ ’ਚ 5,000mAh ਦੀ ਬੈਟਰੀ ਅਤੇ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਡਿਵਾਈਸ 48MP+2MP+2MP ਕੈਮਰਾ ਸੈੱਟਅਪ ਨਾਲ ਲੈਸ ਹੈ। ਜਦਕਿ ਇਸ ਦੇ ਫਰੰਟ ’ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ। ਇਸ ਤੋਂ ਇਲਾਵਾ ਡਿਵਾਈਸ ’ਚ 6.5 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ।
POCO M3 Pro 5G
POCO M3 Pro 5G ਸਮਾਰਟਫੋਨ ਦਾ 64 ਜੀ.ਬੀ. ਸਟੋਰੇਜ ਵਾਲਾ ਮਾਡਲ 13,999 ਰੁਪਏ ਦੀ ਕੀਮਤ ’ਚ ਉਪਲੱਬਧ ਹੈ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ’ਚ ਡਾਈਮੈਂਸਿਟੀ 700 5ਜੀ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ। ਇਸ ਵਿਚ 48 ਮੈਗਾਪਿਕਸਲ ਦੇ ਪ੍ਰਾਈਮਰੀ ਸੈਂਸਰ ਸਮੇਤ 2 ਮੈਗਾਪਿਕਸਲ ਦਾ ਡੈੱਫਥ ਸੈਂਸਰ ਅਤੇ ਤੀਜਾ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਮੌਜੂਦ ਹੈ। ਫੋਨ ਦੇ ਫਰੰਟ ’ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਹ ਸਮਾਰਟਫੋਨ 6.5 ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਅਤੇ 5,000mAh ਦੀ ਬੈਟਰੀ ਨਾਲ ਲੈਸ ਹੈ।
Oppo A53s 5G
Oppo A53s 5G ਸਮਾਰਟਫੋਨ ਦੇ 64 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 15,990 ਰੁਪਏ ਦੀ ਕੀਮਤ ’ਚ ਖਰੀਦਿਆ ਜਾ ਸਕਦਾ ਹੈ। ਇਸ ਸਮਾਰਟਫੋਨ ’ਚ ਆਕਟਾ-ਕੋਰ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ, 5,000mAh ਦੀ ਬੈਟਰੀ ਅਤੇ 6.52 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈਹੈ। ਇਸ ਦੇ ਨਾਲ ਹੀ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ। ਇਸ ਵਿਚ ਪਹਿਲਾ 13 ਮੈਗਾਪਿਕਸਲ ਦਾ ਮੇਨ ਕੈਮਰਾ, ਦੂਜਾ 2 ਮੈਗਾਪਿਕਸਲ ਦਾ ਡੈੱਫਥ ਸੈਂਸਰ ਅਤੇ ਤੀਜਾ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੈ। ਇਸ ਤੋਂ ਇਲਾਵਾ ਫੋਨ ਦੇ ਫਰੰਟ ’ਚ 8 ਮੈਗਾਪਿਕਸਲ ਦਾ ਕੈਮਰਾ ਮਿਲੇਗਾ।
Redmi Note 10T 5G
Redmi Note 10T 5G ਸਮਾਰਟਫੋਨ ਦੇ 64 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 16,470 ਰੁਪਏ ਦੀ ਕੀਮਤ ’ਚ ਖਰੀਦਿਆ ਜਾ ਸਕਦਾ ਹੈ। ਇਹ ਸਮਾਰਟਫੋਨ 6.5 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਅਤੇ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ ਨਾਲ ਲੈਸ ਹੈ। ਇਸ ਤੋਂ ਇਲਾਵਾ ਸਮਾਰਟਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਈਮਰੀ ਸੈਂਸਰ 48 ਮੈਗਾਪਿਕਸਲ ਦਾ ਹੈ। ਜਦਕਿ ਇਸ ਵਿਚ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਡੈੱਫਥ ਸੈਂਸਰ ਦਿੱਤਾ ਗਿਆ ਹੈ। ਨਾਲ ਹੀ ਇਸ ਵਿਚ ਵੀਡੀਓ ਕਾਲਿੰਗ ਅਤੇ ਸੈਲਫੀ ਲਈ 8 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਉਥੇ ਹੀ ਇਹ ਡਿਵਾਈਸ ਐਂਡਰਾਇਡ 11 ’ਤੇ ਆਧਾਰਿਤ MIUI 12 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ।