ਗੁਜਰਾਤ ''ਚ ਵਾਇਰਲ ਬੁਖ਼ਾਰ ਦਾ ਕਹਿਰ, ਹੁਣ ਤੱਕ 58 ਲੋਕਾਂ ਦੀ ਮੌਤ: ਸਿਹਤ ਵਿਭਾਗ

Friday, Aug 02, 2024 - 10:14 AM (IST)

ਅਹਿਮਦਾਬਾਦ (ਭਾਸ਼ਾ) - ਗੁਜਰਾਤ ਵਿੱਚ ਹੁਣ ਤੱਕ ਵਾਇਰਲ ਬੁਖ਼ਾਰ ਦੇ ਕਰੀਬ 140 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 52 ਮਾਮਲਿਆਂ ਦਾ ਕਾਰਨ ਚਾਂਦੀਪੁਰਾ ਵਾਇਰਸ ਰਿਹਾ ਹੈ। ਸਿਹਤ ਵਿਭਾਗ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ 58 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਭਾਗ ਨੇ ਇੱਕ ਰੀਲੀਜ਼ ਵਿੱਚ ਕਿਹਾ ਕਿ ਗੁਜਰਾਤ ਦੇ ਵੱਖ-ਵੱਖ ਹਿੱਸਿਆਂ ਵਿੱਚ ਵਾਇਰਲ ਬੁਖ਼ਾਰ ਨਾਲ ਪੀੜਤ 140 ਲੋਕਾਂ ਵਿੱਚੋਂ 58 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 25 ਦਾ ਇਲਾਜ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ - ਸਿਰਸਾ ਦੇ ਡੇਰੇ 'ਚ ਚੱਲੀ ਗੋਲੀ, ਗੱਦੀ 'ਤੇ ਬੈਠ ਗਿਆ ਡਰਾਈਵਰ, ਲੋਕਾਂ ਨੇ ਚਾੜ੍ਹਿਆ ਕੁਟਾਪਾ

ਇਸ ਤੋਂ ਇਲਾਵਾ 57 ਲੋਕਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਚਾਂਦੀਪੁਰਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਪਾਏ ਗਏ ਹਨ, ਉਨ੍ਹਾਂ ਵਿੱਚ ਪੰਚਮਹਾਲ (7), ਸਾਬਰਕਾਂਠਾ (6), ਮਹਿਸਾਣਾ (5), ਖੇੜਾ (4), ਕੱਛ (3), ਰਾਜਕੋਟ (3), ਸੁਰੇਂਦਰਨਗਰ (3), ਅਹਿਮਦਾਬਾਦ (3) ਅਤੇ ਅਰਾਵਲੀ (3) ਸ਼ਾਮਲ ਹਨ। ਚਾਂਦੀਪੁਰਾ ਵਾਇਰਸ ਦੇ ਕਾਰਨ ਬੁਖ਼ਾਰ ਹੁੰਦਾ ਹੈ, ਜਿਸ ਦੇ ਲੱਛਣ ਫਲੂ ਅਤੇ ਤੀਬਰ ਇਨਸੇਫਲਾਈਟਿਸ (ਦਿਮਾਗ ਦੀ ਸੋਜ) ਵਰਗੇ ਹੁੰਦੇ ਹਨ। ਇਹ ਮੱਛਰਾਂ, ਕੀੜੇ-ਮਕੌੜਿਆਂ ਅਤੇ ਰੇਤ ਦੀਆਂ ਮੱਖੀਆਂ ਦੁਆਰਾ ਫੈਲਦਾ ਹੈ।

ਇਹ ਵੀ ਪੜ੍ਹੋ - ਨਵੇਂ ਸੰਸਦ ਭਵਨ ਦੀ ਛੱਤ ਤੋਂ ਟਪਕਿਆ ਪਾਣੀ, ਕਾਂਗਰਸੀ ਸਾਂਸਦ ਨੇ ਸ਼ੇਅਰ ਕੀਤੀ ਵੀਡੀਓ, ਅਖਿਲੇਸ਼ ਨੇ ਕੱਸਿਆ ਤੰਜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News