ਕੋਰੋਨਾ ਆਫ਼ਤ: ਦੇਸ਼ ਦੇ ਇਨ੍ਹਾਂ ਦੋ ਸੂਬਿਆਂ ''ਚ ਮੌਤਾਂ ਦੀ ਗਿਣਤੀ ਵਧੇਰੇ

Thursday, Jul 09, 2020 - 12:18 PM (IST)

ਕੋਰੋਨਾ ਆਫ਼ਤ: ਦੇਸ਼ ਦੇ ਇਨ੍ਹਾਂ ਦੋ ਸੂਬਿਆਂ ''ਚ ਮੌਤਾਂ ਦੀ ਗਿਣਤੀ ਵਧੇਰੇ

ਨਵੀਂ ਦਿੱਲੀ (ਵਾਰਤਾ)— ਕੋਰੋਨਾ ਵਾਇਰਸ (ਕੋਵਿਡ-19) ਕਾਰਨ ਕਹਿਰ ਦੇਸ਼ ਵਿਚ ਲਗਾਤਾਰ ਜਾਰੀ ਹੈ। ਕੋਰੋਨਾ ਕਾਰਨ ਮਹਾਰਾਸ਼ਟਰ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕੁੱਲ ਮਿਲਾ ਕੇ ਹੁਣ ਤੱਕ 12,361 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜੋ ਕਿ ਦੇਸ਼ 'ਚ ਕੋਰੋਨਾ ਕਾਰਨ ਹੋਈਆਂ ਕੁੱਲ ਮੌਤਾਂ ਦਾ 58.51 ਫੀਸਦੀ ਹੈ। ਕੋਵਿਡ-19 ਨਾਲ ਜਿੱਥੇ ਮਹਾਰਾਸ਼ਟਰ ਵਿਚ 9,148 ਲੋਕਾਂ ਦੀ ਮੌਤ ਹੋਈ ਹੈ, ਉੱਥੇ ਹੀ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਇਸ ਮਹਾਮਾਰੀ ਨੇ 3,213 ਲੋਕਾਂ ਦੀ ਜਾਨ ਲਈ ਹੈ। ਹਾਲਾਂਕਿ ਦਿੱਲੀ ਪੀੜਤ ਮਰੀਜ਼ਾਂ ਦੀ ਗਿਣਤੀ ਦੇ ਮਾਮਲੇ ਵਿਚ ਤਾਮਿਲਨਾਡੂ ਤੋਂ ਬਾਅਦ ਤੀਜੇ ਨੰਬਰ 'ਤੇ ਹੈ। 

ਆਓ ਜਾਣਦੇ ਹਾਂ ਸੂਬਿਆਂ ਦਾ ਹਾਲ—
—ਮਹਾਰਾਸ਼ਟਰ ਸੂਬਾ ਦੇਸ਼ 'ਚ ਕੋਰੋਨਾ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ। ਇੱਥੇ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 2,23,724 ਹਨ ਅਤੇ 9,448 ਲੋਕਾਂ ਦੀ ਮੌਤ ਹੋ ਚੁੱਕੀ ਹੈ।
—ਦਿੱਲੀ ਵਿਚ ਕੋਰੋਨਾ ਦੇ ਕੁੱਲ ਮਾਮਲੇ 1,04,864 ਹਨ। ਅੱਜ ਕੋਰੋਨਾ ਦੇ 2,033 ਨਵੇਂ ਕੇਸ ਦਰਜ ਕੀਤੇ ਗਏ ਹਨ। ਰਾਜਧਾਨੀ ਦਿੱਲੀ ਵਿਚ 3,213 ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। 
—ਤਾਮਿਲਨਾਡੂ ਤੀਜੇ ਨੰਬਰ 'ਤੇ ਤਾਮਿਲਨਾਡੂ ਹੈ, ਜਿੱਥੇ ਮੌਤਾਂ ਦਾ ਅੰਕੜਾ ਮਹਾਰਾਸ਼ਟਰ ਅਤੇ ਦਿੱਲੀ ਨਾਲੋਂ ਬਹੁਤ ਘੱਟ ਹੈ। ਤਾਮਿਲਨਾਡੂ ਵਿਚ ਮੌਤਾਂ ਦੀ ਗਿਣਤੀ 1700 ਹੈ ਪਰ ਦਿੱਲੀ ਨਾਲੋਂ ਇੱਥੇ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਵਧੇਰੇ ਹੈ। ਤਾਮਿਲਨਾਡੂ ਵਿਚ 1,22,350 ਕੋਰੋਨਾ ਦੇ ਮਾਮਲੇ ਹਨ। 

ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪਿਛਲੇ 24 ਘੰਟਿਆਂ 'ਚ ਵਾਇਰਸ ਦੇ ਸਭ ਤੋਂ ਵਧੇਰੇ 24,879 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 487 ਮਰੀਜ਼ਾਂ ਦੀ ਮੌਤ ਹੋਈ ਹੈ। ਪੀੜਤਾਂ ਦੀ ਗਿਣਤੀ 7,67,296 ਹੋ ਗਈ ਹੈ। ਦੇਸ਼ 'ਚ ਹੁਣ ਤੱਕ ਇਸ ਮਹਾਮਾਰੀ ਨਾਲ 21,129 ਲੋਕਾਂ ਦੀ ਮੌਤ ਹੋਈ ਹੈ ਅਤੇ 4,76,378 ਲੋਕ ਸਿਹਤਯਾਬ ਹੋਏ ਹਮ। ਦੇਸ਼ ਵਿਚ ਇਸ ਸਮੇਂ ਕੋਰੋਨਾ ਦੇ 2,69,789 ਸਰਗਰਮ ਮਾਮਲੇ ਹਨ।


author

Tanu

Content Editor

Related News