54 ਕਿਲੋ ਲੱਡੂਆਂ ਤੋਂ ਬਣਿਆ ਕੇਕ ਕੱਟ ਵਾਰਾਣਸੀ ''ਚ ਸਮਰਥਕਾਂ ਨੇ ਮਨਾਇਆ CM ਯੋਗੀ ਦਾ 54ਵਾਂ ਜਨਮਦਿਨ

Friday, Jun 05, 2026 - 01:39 PM (IST)

54 ਕਿਲੋ ਲੱਡੂਆਂ ਤੋਂ ਬਣਿਆ ਕੇਕ ਕੱਟ ਵਾਰਾਣਸੀ ''ਚ ਸਮਰਥਕਾਂ ਨੇ ਮਨਾਇਆ CM ਯੋਗੀ ਦਾ 54ਵਾਂ ਜਨਮਦਿਨ

ਵਾਰਾਣਸੀ (ਯੂਪੀ) : ਵਾਰਾਣਸੀ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ 54ਵੇਂ ਜਨਮਦਿਨ 'ਤੇ ਸਮਰਥਕਾਂ ਨੇ ਲੱਡੂਆਂ ਨਾਲ ਬਣਿਆ 54 ਕਿਲੋਗ੍ਰਾਮ ਦਾ ਕੇਕ ਕੱਟਿਆ। ਇਸ ਦੀ ਜਾਣਕਾਰੀ ਪ੍ਰਬੰਧਕਾਂ ਵਲੋਂ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ 54ਵੇਂ ਜਨਮਦਿਨ 'ਤੇ ਉਨ੍ਹਾਂ ਦੇ ਸਮਰਥਕਾਂ ਨੇ ਕਾਸ਼ੀ ਦੇ ਵਰਦ ਅੰਜਨੇਯ ਹਨੂੰਮਾਨ ਮੰਦਰ ਵਿੱਚ ਲੱਡੂਆਂ ਤੋਂ ਬਣਿਆ 54 ਕਿਲੋਗ੍ਰਾਮ ਦਾ ਕੇਕ ਕੱਟਿਆ।

ਪੜ੍ਹੋ ਇਹ ਵੀ - Heavy Rainfall: ਅਗਲੇ ਕੁਝ ਘੰਟੇ ਅਹਿਮ! ਹਨ੍ਹੇਰੀ-ਤੂਫਾਨ ਤੇ ਨਾਲ-ਨਾਲ ਪਵੇਗਾ ਭਾਰੀ ਮੀਂਹ, IMD ਦਾ ਅਲਰਟ ਜਾਰੀ

ਇਸ ਦੌਰਾਨ ਮੰਦਰ ਦੇ ਅਹਾਤੇ ਵਿੱਚ ਵੱਡੀ ਗਿਣਤੀ ਵਿੱਚ ਮੁੱਖ ਮੰਤਰੀ ਆਦਿੱਤਿਆਨਾਥ ਦੇ ਸਮਰਥਕ ਮੌਜੂਦ ਸਨ। ਪ੍ਰਬੰਧਕਾਂ ਨੇ ਦੱਸਿਆ ਕਿ ਮੁੱਖ ਮੰਤਰੀ ਆਦਿੱਤਿਆਨਾਥ ਦੇ 54ਵੇਂ ਜਨਮਦਿਨ 'ਤੇ ਲੱਡੂਆਂ ਨਾਲ ਬਣਿਆ ਕੇਕ ਕੱਟਣ ਦੇ ਨਾਲ ਵਾਤਾਵਰਣ ਦਿਵਸ ਦੇ ਮੌਕੇ 'ਤੇ 54 ਪੌਦੇ ਵੀ ਲਗਾਏ ਗਏ। ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਜਨਮ 5 ਜੂਨ, 1972 ਨੂੰ ਹੋਇਆ ਸੀ।

ਪੜ੍ਹੋ ਇਹ ਵੀ - ਅਗਲੇ 5 ਦਿਨ ਖ਼ਤਰਨਾਕ! ਪਵੇਗਾ ਬਹੁਤ ਭਾਰੀ ਮੀਂਹ, 25 ਸੂਬਿਆਂ 'ਚ ਮੌਸਮ ਵਿਭਾਗ ਦਾ ਅਲਰਟ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

rajwinder kaur

Content Editor

Related News