ਗੌਤਮ ਬੁੱਧ ਨਗਰ ਤੇ ਗਾਜ਼ੀਆਬਾਦ ’ਚ ਲਾਕਡਾਊਨ ’ਚ ਘਰੋਂ ਬਾਹਰ ਨਿਕਲਣ ’ਤੇ 534 ਲੋਕ ਗ੍ਰਿਫਤਾਰ

Friday, Apr 10, 2020 - 07:04 PM (IST)

ਗੌਤਮ ਬੁੱਧ ਨਗਰ ਤੇ ਗਾਜ਼ੀਆਬਾਦ ’ਚ ਲਾਕਡਾਊਨ ’ਚ ਘਰੋਂ ਬਾਹਰ ਨਿਕਲਣ ’ਤੇ 534 ਲੋਕ ਗ੍ਰਿਫਤਾਰ

ਨਵੀਂ ਦਿੱਲੀ - ਗੌਤਮ ਬੁੱਧ ਨਗਰ ’ਚ 22 ਅਤੇ ਗਾਜ਼ੀਆਬਾਦ ’ਚ 13 ਕੋਰੋਨਾ ਹਾਟਸਪਾਟ ਇਲਾਕੇ ਸੀਲ ਕਰਨ ਤੋਂ ਬਾਅਦ ਇਨ੍ਹਾਂ ਸਾਰੇ ਇਲਾਕਿਆਂ ਦੀ ਪਹਿਰੇਦਾਰੀ ਹੋਰ ਸਖਤ ਕਰ ਦਿੱਤੀ ਹੈ। ਪੁਲਸ ਬੈਰੀਕੇਡ ਲਗਾ ਕੇ ਪੁਲਸ ਇਨ੍ਹਾਂ ਥਾਵਾਂ ਦੀ ਨਿਗਰਾਨੀ ਕਰ ਹੀ ਰਹੀ ਹੈ। ਹਾਟਸਪਾਟ ਵਾਲੇ ਹਰ ਥਾਣੇ ’ਤੇ ਡਰੋਨ ਨਾਲ ਨਜ਼ਰ ਵੀ ਰੱਖ ਰਹੀ ਹੈ। ਵੀਰਵਾਰ ਨੂੰ ਇੱਥੇ ਜੋ ਵੀ ਬਿਨਾਂ ਕਾਰਨ ਘੁੰਮਦਾ ਨਜ਼ਰ ਆਇਆ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ। ਪੁਲਸ ਨੇ ਦੋਵੇਂ ਜ਼ਿਲਿਆਂ ’ਚ 534 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗੌਤਮ ਬੁੱਧ ਨਗਰ ’ਚ ਪੁਲਸ ਨੇ ਸੀਲ ਕੀਤੇ ਇਲਾਕੇ ’ਚ ਘੁੰਮਣ ਦਾ ਯਤਨ ਕਰਨ ਵਾਲੇ ਲੋਕਾਂ ਖਿਲਾਫ ਵੀਰਵਾਰ ਨੂੰ ਕਾਰਵਾਈ ਕੀਤੀ ਗਈ ਅਤੇ ਉਨ੍ਹਾਂ ਨੂੰ ਧਾਰਾ 144 ਦੀ ਉਲੰਘਣਾ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।


author

Gurdeep Singh

Content Editor

Related News