ਮਹਾਰਾਸ਼ਟਰ ''ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟੇ ''ਚ 53,605 ਨਵੇਂ ਮਾਮਲੇ, 864 ਮਰੀਜ਼ਾਂ ਦੀ ਮੌਤ
Saturday, May 08, 2021 - 10:10 PM (IST)
ਮੁੰਬਈ - ਦੇਸ਼ ਵਿੱਚ ਕੋਰੋਨਾ ਇਨਫੈਕਸ਼ਨ ਬੇਕਾਬੂ ਹੁੰਦਾ ਜਾ ਰਿਹਾ ਹੈ। ਇਸ ਦੀ ਰਫ਼ਤਾਰ ਨੂੰ ਰੋਕਣ ਲਈ ਹੁਣ ਰਾਜ ਸਰਕਾਰਾਂ ਮੁਕੰਮਲ ਲਾਕਡਾਊਨ ਵੱਲ ਵਧਣ ਲੱਗੀਆਂ ਹਨ। ਮਹਾਰਾਸ਼ਟਰ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਬੀਤੇ 24 ਘੰਟੇ ਵਿੱਚ ਸੂਬੇ ਵਿੱਚ ਕੋਰੋਨਾ ਦੇ 53,605 ਨਵੇਂ ਮਰੀਜ ਸਾਹਮਣੇ ਆਏ ਹਨ। ਜਦੋਂ ਕਿ ਸੂਬੇ ਵਿੱਚ ਹੁਣ ਤੱਕ 43,47,592 ਮਰੀਜ਼ ਕੋਰੋਨਾ ਨਾਲ ਠੀਕ ਹੋ ਚੁੱਕੇ ਹਨ। ਬੀਤੇ 24 ਘੰਟੇ ਵਿੱਚ 82,266 ਮਰੀਜ਼ ਠੀਕ ਹੋਏ ਹਨ। ਰਾਜ ਵਿੱਚ ਰਿਕਵਰੀ ਰੇਟ 86.03 ਫ਼ੀਸਦੀ ਹੈ। ਕੋਰੋਨਾ ਨਾਲ ਜਾਨ ਗੁਆਉਣ ਵਾਲਿਆਂ ਦੇ ਅੰਕੜੇ ਹੁਣ ਡਰਾਉਣ ਵਾਲੇ ਹਨ। ਬੀਤੇ 24 ਘੰਟੇ ਵਿੱਚ ਕੋਰੋਨਾ ਦੇ ਚੱਲਦੇ 864 ਮਰੀਜ਼ਾਂ ਦੀ ਜਾਨ ਗਈ ਹੈ। ਸੂਬੇ ਵਿੱਚ ਕੋਰੋਨਾ ਮੌਤ ਦਰ 1.49 ਫ਼ੀਸਦੀ ਹੈ। ਮੌਜੂਦਾ ਸਮਾਂ ਵਿੱਚ 37,50,502 ਲੋਕ ਹੋਮ ਕੁਆਰੰਟੀਨ ਵਿੱਚ ਹਨ। ਜਦੋਂ ਕਿ 28,453 ਲੋਕਾਂ ਨੂੰ ਇੰਸਟੀਚਿਊਸ਼ਨਲ ਕੁਆਰੰਟੀਨ ਕੀਤਾ ਗਿਆ ਹੈ। ਸੂਬੇ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 6,28,213 ਹੈ।
ਮੁੰਬਈ ਵਿੱਚ ਰੁੱਕ ਰਹੀ ਕੋਰੋਨਾ ਦੀ ਰਫ਼ਤਾਰ!
ਮੁੰਬਈ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਰਫ਼ਤਾਰ ਘੱਟ ਹੁੰਦੀ ਨਜ਼ਰ ਆ ਰਹੀ ਹੈ। ਸ਼ਹਿਰ ਵਿੱਚ ਕੋਰੋਨਾ ਸਰਗਰਮ ਮਾਮਲਿਆਂ ਦੀ ਗਿਣਤੀ 50 ਹਜ਼ਾਰ ਤੋਂ ਘੱਟ ਹੋ ਗਈ ਹੈ। ਬੀਤੇ 24 ਘੰਟੇ ਵਿੱਚ 33378 ਟੈਸਟ ਕੀਤੇ ਗਏ ਹਨ। ਕੋਰੋਨਾ ਦੇ 2678 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 3678 ਲੋਕ ਠੀਕ ਵੀ ਹੋਏ ਹਨ। ਬੀਤੇ 24 ਘੰਟੇ ਵਿੱਚ 62 ਲੋਕਾਂ ਦੀ ਕੋਰੋਨਾ ਦੇ ਚੱਲਦੇ ਮੌਤ ਹੋਈ ਹੈ। ਮੁੰਬਈ ਵਿੱਚ ਫਿਲਹਾਲ 48484 ਸਰਗਰਮ ਮਾਮਲੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।