ਜਾਮੀਆ ਮਿਲੀਆ ਇਸਲਾਮੀਆ ਦੇ 52 ਵਿਦਿਆਰਥੀਆਂ ਨੇ UPSC ਪ੍ਰੀਖਿਆ ਕੀਤੀ ਪਾਸ, ਹੁਣ ਇੰਟਰਵਿਊ ਦੀ ਵਾਰੀ
Saturday, Mar 19, 2022 - 04:19 PM (IST)
ਨਵੀਂ ਦਿੱਲੀ (ਭਾਸ਼ਾ)- ਸੰਘ ਲੋਕ ਸੇਵਾ ਕਮਿਸ਼ਨ (UPSC) ਵਲੋਂ ਸਿਵਲ ਸੇਵਾ ਦੀ ਮੁੱਖ ਪ੍ਰੀਖਿਆ 2021 ਦੇ ਨਤੀਜੇ ਐਲਾਨ ਕਰ ਦਿੱਤੇ ਗਏ ਹਨ। ਜਾਮੀਆ ਮਿਲੀਆ ਇਸਲਾਮੀਆ ਦੀ ਕੋਚਿੰਗ ਸੰਸਥਾ (RCA) ’ਚ ਪੜ੍ਹਨ ਵਾਲੇ 52 ਵਿਦਿਆਰਥੀਆਂ ਨੇ ਸਿਵਲ ਸੇਵਾ ਦੀ ਮੁੱਖ ਪ੍ਰੀਖਿਆ ’ਚ ਸਫ਼ਲਤਾ ਹਾਸਲ ਕੀਤੀ ਹੈ। ਯੂਨੀਵਰਸਿਟੀ ਨੇ ਇਹ ਜਾਣਕਾਰੀ ਦਿੱਤੀ। ਇਹ ਵਿਦਿਆਰਥੀ ਹੁਣ ਅਪ੍ਰੈਲ ਮਹੀਨੇ ਹੋਣ ਵਾਲੇ ਇੰਟਰਵਿਊ ਲਈ ਹਾਜ਼ਰ ਹੋਣਗੇ।
ਇਹ ਵੀ ਪੜ੍ਹੋ: ਦਿੱਲੀ ਦੰਗਿਆਂ ’ਚ ਮਾਰੇ ਗਏ IB ਅਧਿਕਾਰੀ ਦੇ ਭਰਾ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ ਦਿੱਤੀ ਸਰਕਾਰੀ ਨੌਕਰੀ
ਯੂਨੀਵਰਸਿਟੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ‘‘ਜਾਮੀਆ ਮਿਲੀਆ ਇਸਲਾਮੀਆ ਦੇ ਆਰ. ਸੀ. ਏ. ’ਚ ਪੜ੍ਹਾਈ ਕਰ ਰਹੇ 52 ਵਿਦਿਆਰਥੀਆਂ ਨੇ ਸਿਵਲ ਸੇਵਾ ਮੁੱਖ ਪ੍ਰੀਖਿਆ, 2021 ’ਚ ਸਫ਼ਲਤਾ ਹਾਸਲ ਕੀਤੀ ਹੈ। ਆਰ. ਸੀ. ਏ. ਦੇ ਮੁਖੀ ਪ੍ਰੋਫੈਸਰ ਆਬਿਦ ਹਲੀਮ ਨੇ ਇਸ ਸਾਲ ਦੀ ਸਿਵਲ ਸੇਵਾ ਪ੍ਰੀਖਿਆ ’ਚ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਖੁਸ਼ੀ ਜਤਾਈ।’’ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਘੱਟ ਗਿਣਤੀ ਵਰਗੀ ਸ਼੍ਰੇਣੀਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਮੁਫ਼ਤ ਕੋਚਿੰਗ ਅਤੇ ਰਿਹਾਇਸ਼ੀ ਸਹੂਲਤਾਂ ਪ੍ਰਦਾਨ ਕਰਨ ਲਈ ਆਰ. ਸੀ. ਏ. ਨੂੰ ਯੂਨੀਵਰਸਿਟੀ ਗਰਾਂਟ ਕਮਿਸ਼ਨ (UGC) ਤੋਂ ਵਿੱਤੀ ਮਦਦ ਮਿਲਦੀ ਹੈ।ਸਿਵਲ ਸੇਵਾ ਦੀ ਮੁੱਖ ਪ੍ਰੀਖਿਆ ’ਚ ਸ਼ਾਮਲ ਹੋਏ ਨੌਜਵਾਨ ਆਪਣਾ ਨਤੀਜਾ ਅਧਿਕਾਰਤ ਵੈੱਬਸਾਈਟ ’ਤੇ ਚੈਕ ਕਰ ਸਕਦੇ ਹਨ।
ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਖ਼ਿਲਾਫ਼ CM ਭਗਵੰਤ ਮਾਨ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕੇਜਰੀਵਾਲ ਨੇ ਕੀਤਾ ਵੱਡਾ ਦਾਅਵਾ
ਦੱਸ ਦੇਈਏ ਕਿ UPSC ਸਿਵਲ ਸੇਵਾ ਭਰਤੀ 2021 ਦਾ ਇੰਟਰਵਿਊ 5 ਅਪ੍ਰੈਲ 2022 ਤੋਂ ਨਵੀਂ ਦਿੱਲੀ ਸਥਿਤ UPSC ਦੇ ਹੈੱਡਕੁਆਰਟਰ ’ਚ ਹੋਵੇਗਾ। UPSC ਸਿਵਲ ਸੇਵਾ ਮੁੱਖ ਪ੍ਰੀਖਿਆ ਦਾ ਆਯੋਜਨ 7 ਜਨਵਰੀ ਤੋਂ 16 ਜਨਵਰੀ 2022 ਤੱਕ ਹੋਇਆ ਸੀ। UPSC ਦੀ ਪ੍ਰੀਖਿਆ ’ਚ ਇੰਟਰਵਿਊ ਇਕ ਮਹੱਤਵਪੂਰਨ ਪਾਇਦਾਨ ਹੁੰਦਾ ਹੈ। ਫ਼ਿਲਹਾਲ ਸਿਵਲ ਸਰਵਿਸੇਜ਼ ਦੀ ਪ੍ਰੀਖਿਆ ਦੇ ਇਨ੍ਹਾਂ ਉਮੀਦਵਾਰਾਂ ਲਈ ਇੰਟਰਵਿਊ ਦਾ ਐਡਮਿਟ ਕਾਰਡ ਜਾਰੀ ਨਹੀਂ ਕੀਤਾ ਗਿਆ ਹੈ। ਇਹ ਐਡਮਿਟ ਕਾਰਡ ਅਗਲੇ ਕੁਝ ਦਿਨਾਂ ਵਿਚ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਇਸ ਤਾਰੀਖ਼ ਨੂੰ ਹੋਵੇਗੀ ਯੋਗੀ ਆਦਿੱਤਿਆਨਾਥ ਦੀ ਤਾਜਪੋਸ਼ੀ, ਦੂਜੀ ਵਾਰ ਬਣਨਗੇ ਯੂ. ਪੀ. ਦੇ CM