500 ਆਦਿਵਾਸੀਆਂ ਨੇ ਅਪਨਾਇਆ ਸਿੱਖ ਧਰਮ, ਪਿੰਡ ਦਾ ਨਾਂ ਬਦਲ ਕੇ ਰੱਖਿਆ ਗੁਰੂ ਗੋਬਿੰਦ ਸਿੰਘ ਨਗਰ

Friday, Jan 21, 2022 - 02:33 PM (IST)

ਨਵੀਂ ਦਿੱਲੀ (ਨੈਸ਼ਨਲ ਡੈਸਕ)- ਹੈਦਰਾਬਾਦ ਦੇ ਸ਼ਮਸ਼ਾਬਾਦ ਨੇੜੇ ਇਕ ਆਦਿਵਾਸੀ ਦੇ ਪਿੰਡ ਗਚੁਬਾਈ ਥੰਡਾ ਦੇ 90 ਫੀਸਦੀ ਭਾਵ 550 ਲੋਕਾਂ ਨੇ ਸਿੱਖ ਧਰਮ ਅਪਨਾਕੇ ਇਸ ਪਿੰਡ ਦਾ ਨਾਂ ਹੁਣ ਗੁਰੂ ਗੋਬਿੰਦ ਸਿੰਘ ਨਗਰ ਰੱਖ ਲਿਆ ਹੈ। ਇਸ ਪਿੰਡ ਵਿਚ ਪਹਿਲਾਂ ਜਿੱਥੇ ਨਸ਼ੇ ਦੀ ਪ੍ਰਵਿਰਤੀ ਵਧ ਰਹੀ ਸੀ ਹੁਣ ਸਿੱਖ ਧਰਮ ਅਪਨਾਉਣ ਤੋਂ ਬਾਅਦ ਪਿੰਡ ਦੇ ਲੋਕ ਸ਼ਰਾਬ ਤੱਕ ਨੂੰ ਨਹੀਂ ਛੂੰਹਦੇ। ਪਿਛਲੇ ਕੁਝ ਸਾਲਾਂ ਵਿਚ ਪਿੰਡਾਂ ਦੇ ਨਿਵਾਸੀਆਂ ਦੀ ਜੀਵਨ ਸ਼ੈਲੀ ਅਤੇ ਦ੍ਰਿਸ਼ਟੀਕੋਣ ਵੀ ਬਦਲ ਗਿਆ ਹੈ। ਪਿੰਡ ਵਿਚ ਤੰਮਾਕੂ ’ਤੇ ਪਾਬੰਦੀ ਹੈ, ਜਦੋਂ ਵੀ ਲੋਕ ਕਿਸੇ ਨੂੰ ਸਿਗਰਟਨੋਸ਼ੀ ਕਰਦੇ ਦੇਖਦੇ ਹਨ ਤਾਂ ਉਸਨੂੰ ਤੁਰੰਤ ਕਰਨ ਦੀ ਉਨ੍ਹਾਂ ਨੂੰ ਸਲਾਹ ਦਿੰਦੇ ਹਨ। ਇਥੇ ਕੋਈ ਵੀ ਦੁਕਾਨ ਤੰਮਾਕੂ ਉਤਪਾਦ ਨਹੀਂ ਵੇਚਦੀ ਹੈ ਅਤੇ ਨਾ ਹੀ ਸ਼ਰਾਬ ਦਾ ਠੇਕਾ ਹੈ। ਪਿੰਡਾਂ ਦੇ ਲੋਕਾਂ ਨੇ ਗਚੁਬਾਈ ਠੰਡਾ ਹੁਣ ਸਿਰਫ ਕਾਗਜ਼ਾਂ ’ਤੇ ਮੌਜੂਦ ਹੈ, ਕਿਉਂਕਿ ਉਹ ਜ਼ੋਰ ਦੇ ਕੇ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਨਗਰ ਵਿਚ ਰਹਿੰਦੇ ਹਾਂ। ਉਹ ਤੇਲਗੁ ਬੋਲਦੇ ਹਨ।

ਇਹ ਵੀ ਪੜ੍ਹੋ : ਵੈਕਸੀਨ ਦਾ ਖ਼ੌਫ਼! ਟੀਕੇ ਦੇ ਡਰੋਂ ਦਰੱਖ਼ਤ 'ਤੇ ਚੜ੍ਹਿਆ ਸ਼ਖ਼ਸ, ਦੂਜੇ ਨੇ ਸਿਹਤ ਕਰਮੀ ਨਾਲ ਕੀਤੀ ਹੱਥੋਪਾਈ (ਵੀਡੀਓ)

ਇੰਝ ਹੋਈ ਸਿੱਖ ਧਰਮ ’ਚ ਆਸਥਾ ਦੀ ਸ਼ੁਰੂਆਤ
ਕਮਰੇ ਦੇ ਅੰਦਰ ਦੋ ਫੁੱਟ ਉੱਚਾ ਮਕਬਰਾ ਹੈ। ਲਖਵਿੰਦਰ ਯਾਦ ਕਰਦੇ ਹੋਏ ਦੱਸਦੇ ਹਨ ਕਿ ਸਾਡੇ ਬਜ਼ੁਰਗ ਲਗਭਗ 50 ਸਾਲ ਪਹਿਲਾਂ ਮਹਾਰਾਸ਼ਟਰ ਵਿਚ ਕਦੇ-ਕਦਾਈਂ ਨਾਂਦੇੜ ਸਾਹਿਬ ਜਾਂਦੇ ਹੁੰਦੇ ਸਨ। ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਨਾਂ ਦਾ ਜਾਪ ਕਰਦੇ ਹੋਏ ਇਕ ਬਲਦ ਨੂੰ ਮੁਕਤ ਕਰ ਦਿੱਤਾ ਸੀ। ਜਦੋਂ ਉਹ ਮਰ ਗਿਆ ਤਾਂ ਉਨ੍ਹਾਂ ਨੇ ਉਸਨੂੰ ਦਫਨਾ ਦਿੱਤਾ ਅਤੇ ਇਕ ਕਬਰ ਦੀ ਉਸਾਰੀ ਕੀਤੀ। ਇਸ ਤੋਂ ਬਾਅਦ ਲੋਕਾਂ ਨੇ ਮਕਬਰੇ ਦੇ ਉੱਪਰ ਗੁਰੂ ਨਾਨਕ ਦੇਵ ਜੀ ਦੀ ਫੋਟੋ ਲਗਾਈ ਅਤੇ ਬਹੁਤ ਦੇਰ ਤੱਕ ਪੂਜਾ-ਪਾਠ ਕੀਤਾ। 1996 ਵਿਚ ਅਸੀਂ ਇਕ ਛੱਤ ਖੜੀ ਕੀਤੀ ਅਤੇ ਉਸਨੂੰ ਇਕ ਛੋਟੇ ਜਿਹੇ ਮੰਦਰ ਵਿਚ ਬਦਲ ਦਿੱਤਾ। ਪਿੰਡ ਦੇ ਇਕ ਹੋਰ ਬਜ਼ੁਰਗ ਭਗਤ ਸਿੰਘ ਨੇ ਪਿੰਡ ਵਿਚ ਗੁਰਦੁਆਰਾ ਬਣਾਉਣ ਦੀ ਪ੍ਰਕਿਰਿਆ ਆਰੰਭੀ। ਭਗਤ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਵਿਚ ਸਿੱਖਾਂ ਦੇ ਪਵਿੱਤਰ ਸਥਾਨਾਂ ਦਾ ਦੌਰਾ ਕੀਤਾ ਹੈ। ਉਨ੍ਹਾਂ ਦੇ ਸਿਧਾਂਤਾਂ ਦੀ ਡੂੰਘੀ ਸਮਝ ਪਾਉਣ ਲਈ ਉਹ ਹੈਦਰਾਬਾਦ ਦੇ ਇਕ ਗੁਰਦੁਆਰਾ ਸਾਹਿਬ ਵਿਚ ਲਗਭਗ 5 ਸਾਲ ਤੱਕ ਰਹੇ।

ਇਹ ਵੀ ਪੜ੍ਹੋ : ਐਂਬੂਲੈਂਸ ਨਹੀਂ ਮਿਲੀ ਤਾਂ ਮੋਢੇ 'ਤੇ ਹੀ ਪਤਨੀ ਦੀ ਲਾਸ਼ ਲੈ ਕੇ ਸ਼ਮਸ਼ਾਨ ਵੱਲ ਨਿਕਲਿਆ ਲਾਚਾਰ ਪਤੀ, ਲੋਕ ਦੇਖਦੇ ਰਹੇ ਤਮਾਸ਼ਾ

26 ਜਨਵਰੀ ਨੂੰ ਮਨਾਉਂਦੇ ਹਨ ਗੁਰੂ ਗੋਬਿੰਦ ਸਿੰਘ ਦਾ ਜਨਮਦਿਨ
ਭਗਤ ਮੁਤਾਬਕ ਉਨ੍ਹਾਂ ਦੀ ਗਿਣਤੀ ਹੁਣ 70 ਤੋਂ ਵਧ ਕੇ 500 ਦੇ ਲਗਭਗ ਹੋ ਗਈ ਹੈ। ਸਾਡੇ ਤੋਂ ਪ੍ਰੇਰਿਤ ਹੋ ਕੇ ਨੇੜੇ-ਤੇੜੇ ਦੀਆਂ ਬਸਤੀਆਂ ਦੇ ਕੁਝ ਲੋਕਾਂ ਨੇ ਵੀ ਧਰਮ ਤਬਦੀਲੀ ਕੀਤੀ ਹੈ। ਗੁਰੂ ਗੋਬਿੰਦ ਸਿੰਘ ਨਗਰ ਵਿਚ ਇਕ ਆਮ ਦਿਨ ਸਵੇਰੇ 4 ਵਜੇ ਸ਼ੁਰੂ ਹੁੰਦਾ ਹੈ, ਜਿਸ ਵਿਚ ਗੁਰਦੁਆਰਾ ਸਾਹਿਬ ’ਚ ਭਜਨ ਅਤੇ ਛੰਦ ਵੱਜਦੇ ਹਨ। ਗੁਰਦੁਆਰਾ ਸਾਰੇ ਭਗਤਾਂ ਲਈ ਸ਼ਾਮ ਸਾਢੇ ਸੱਤ ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। ਪੁੰਨਿਆਂ ਵਾਲੇ ਦਿਨ ਅਤੇ ਵਿਸ਼ੇਸ਼ ਮੌਕਿਆਂ ’ਤੇ ਲੰਗਰ ਵਰਤਾਇਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਦਾ ਜਨਮਦਿਨ ਹਰ 26 ਜਨਵਰੀ ਨੂੰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਦਿਨ ਭਰ ਚੱਲਣ ਵਾਲੇ ਸਮਾਰੋਹ ਵਿਚ ਘੱਟ ਤੋਂ ਘੱਟ 5000 ਲੋਕ ਸ਼ਾਮਲ ਹੁੰਦੇ ਹਨ, ਜਿਸ ਵਿਚ ਕੀਰਤਨ ਜਥੇ ਅਤੇ ਧਾਰਮਿਕ ਆਗੂ ਪੰਜਾਬ ਤੋਂ ਆਉਂਦੇ ਹਨ।

ਇਹ ਵੀ ਪੜ੍ਹੋ : ਧੀਆਂ ਦਾ ਪਿਤਾ ਦੀ ਜਾਇਦਾਦ 'ਤੇ ਕਿੰਨਾ ਅਧਿਕਾਰ, ਸੁਪਰੀਮ ਕੋਰਟ ਵਲੋਂ ਆਇਆ ਅਹਿਮ ਫ਼ੈਸਲਾ

20 ਸਾਲਾਂ ’ਚ ਹੋਈ ਧਰਮ ਤਬਦੀਲੀ
ਪਿੰਡ ਵਿਚ ਲਘਬਗ 500 ਨਿਵਾਸੀ ਹਨ, ਜਿਨ੍ਹਾਂ ਵਿਚੋਂ ਲਗਭਗ ਸਾਰੇ ਲੰਬਾੜਾ ਹਨ, ਜੋ ਅਨੁਸੂਚਿਤ ਜਨਜਾਤੀਆਂ ਦੇ ਅਧੀਨ ਸੂਚੀਬੱਧ ਹਨ। ਸਾਰੇ ਲੋਕਾਂ ਦਾ ਸਿੱਖ ਧਰਮ ਵਿਚ ਤਬਦੀਲੀ ਪਿਛਲੇ 20 ਸਾਲਾਂ ਵਿਚ ਹੋਈ ਹੈ। ਪੇਂਡੂ ਜ਼ਿਆਦਾਤਰ ਲੰਬਾਡੀ ਅਤੇ ਥੋੜ੍ਹੀ ਹਿੰਦੀ ਅੇਤ ਤੇਲਗੁ ਬੋਲਦੇ ਹਨ, ਉਨ੍ਹਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ। ਪਿੰਡ ਦਾ ਆਪਣਾ ਗੁਰਦੁਆਰਾ ਹੈ ਜਿਸਨੂੰ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪਿੰਡ ਦੇ ਸਾਰੇ ਸਿੱਖਾਂ ਨੇ ਨਵੇਂ ਧਰਮ ਨੂੰ ਅਪਨਾਉਂਦੇ ਹੋਏ ਨਵੇਂ ਨਾਂ ਰੱਖ ਲਏ ਹਨ। 73 ਸਾਲਾ ਲਖਵਿੰਦਰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਨ। ਗੁਰਦੁਆਰਾ 5 ਸਾਲ ਪਹਿਲਾਂ ਦਾਨ ਕੀਤੀ ਗਈ ਜ਼ਮੀਨ ’ਤੇ ਉਸਾਰਿਆ ਗਿਆ ਸੀ। ਲਖਵਿੰਦਰ ਕਹਿੰਦੇ ਹਨ ਕਿ ਮੇਰੀ ਧਰਮ ਤਬਦੀਲੀ ਹੋਣ ਤੋਂ ਬਾਅਦ ਜੀਵਨ ਹੋਰ ਸਾਰਥਕ ਹੋ ਗਿਆ ਹੈ। ਉਹ ਗੁਰਦੁਆਰਾ ਕੰਪਲੈਕਸ ਦੇ ਇਕ ਕਮਰੇ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ ਕਿ ਇਹੋ ਉਹ ਥਾਂ ਹੈ ਜਿਥੋਂ ਇਹ ਸਭ ਸਾਡੇ ਲਈ ਸ਼ੁਰੂ ਹੋਇਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News