ਕੀ ਸੱਚੀ ਬੰਦ ਹੋ ਰਹੇ ਹਨ 500 ਰੁਪਏ ਦੇ ਨੋਟ? ਆ ਗਈ ਨਵੀਂ ਅਪਡੇਟ

Thursday, Jun 05, 2025 - 09:47 AM (IST)

ਕੀ ਸੱਚੀ ਬੰਦ ਹੋ ਰਹੇ ਹਨ 500 ਰੁਪਏ ਦੇ ਨੋਟ? ਆ ਗਈ ਨਵੀਂ ਅਪਡੇਟ

ਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਕਈ ਦਿਨਾਂ ਤੋਂ ਖ਼ਬਰਾਂ ਵਾਇਰਲ ਹੋ ਰਹੀਆਂ ਹਨ ਕਿ 500 ਰੁਪਏ ਦੇ ਨੋਟ ਬੰਦ ਹੋਣ ਜਾ ਰਹੇ ਹਨ। ਦਰਅਸਲ ਸਰਕਾਰ ਦੀ 500 ਰੁਪਏ ਦੇ ਨੋਟ ਬੰਦ ਕਰਨ ਕੋਈ ਯੋਜਨਾ ਨਹੀਂ ਹੈ। ਸਰਕਾਰ ਨੇ ਜੂਨ 'ਚ 500 ਰੁਪਏ ਦੇ ਨੋਟ ਬੰਦ ਕੀਤੇ ਜਾਣ ਦੀਆਂ ਸੰਭਾਵਨਾਵਾਂ ਨਾਲ ਸੰਬੰਧਤ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਹੈ। ਪੀ.ਆਈ.ਬੀ. ਦੀ ਫੈਕਟ ਚੈੱਕ ਯੂਨਿਟ ਵਲੋਂ ਇਸ ਸੰਬੰਧ 'ਚ 'ਐਕਸ' 'ਤੇ ਕੀਤੀ ਗਈ ਇਕ ਪੋਸਟ 'ਚ ਕਿਹਾ ਗਿਆ ਹੈ,''ਇਕ ਯੂ-ਟਿਊਬ ਚੈਨਲ ਵਲੋਂ ਫੈਲਾਈ ਗਈ ਖ਼ਬਰ ਕਿ 500 ਰੁਪਏ ਦੇ ਨੋਟ ਬੰਦ ਕੀਤੇ ਜਾ ਰਹੇ ਹਨ, ਪੂਰੀ ਤਰ੍ਹਾਂ ਗਲਤ ਹੈ। ਪੀ.ਆਈ.ਬੀ. ਨੇ ਇਸ ਨੂੰ ਫੇਕ ਨਿਊਜ਼ ਦੱਸਦੇ ਹੋਏ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵਲੋਂ ਅਜਿਹਾ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਅਤੇ 500 ਰੁਪਏ ਦੇ ਨੋਟ ਪੂਰੀ ਤਰ੍ਹਾਂ ਸਰਕੁਲੇਸ਼ਨ 'ਚ ਬਣੇ ਰਹਿਣਗੇ।

PunjabKesari

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਇਕ ਬਿਆਨ ਦਿੱਤਾ ਸੀ ਕਿ ਕੇਂਦਰ ਸਰਕਾਰ ਨੂੰ 500 ਰੁਪਏ ਅਤੇ ਇਸ ਤੋਂ ਵੱਡੇ ਮੁੱਲ ਦੇ ਨੋਟਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਇਸ ਦੇ ਬਾਅਦ ਤੋਂ 500 ਰੁਪਏ ਦੇ ਨੋਟ ਨੂੰ ਲੈ ਕੇ ਖ਼ਬਰਾਂ ਵਾਇਰਲ ਹੋਣ ਲੱਗੀਆਂ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਉੱਚ ਮੁੱਲ ਦੇ ਨੋਟਾਂ ਨੂੰ ਹਟਾ ਕੇ ਦੇਸ਼ ਨੂੰ ਪੂਰੀ ਤਰ੍ਹਾਂ ਡਿਜੀਟਲ ਲੈਣ-ਦੇਣ ਵੱਲ ਲਿਆਂਦਾ ਜਾ ਸਕਦਾ ਹੈ, ਜਿਸ ਨਾਲ ਨਾ ਸਿਰਫ਼ ਭ੍ਰਿਸ਼ਟਾਚਾਰ 'ਤੇ ਰੋਕ ਲੱਗੇਗੀ ਸਗੋਂ ਅਰਥਵਿਵਸਥਾ ਵੀ ਵੱਧ ਪਾਰਦਰਸ਼ੀ ਬਣੇਗੀ।

ਇਹ ਵੀ ਪੜ੍ਹੋ : ਭਾਜਪਾ ਆਗੂ ਦਾ ਗੋਲੀ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News