ਸਰਕਾਰ ਦਾ ਕਬੂਲਨਾਮਾ: 50 ਸਰਕਾਰੀ ਵੈੱਬਸਾਈਟਾਂ ’ਤੇ ਹੋਇਆ ਸਾਈਬਰ ਹਮਲਾ, 8 ਵਾਰ ਹੋਇਆ ਡਾਟਾ ਲੀਕ

02/04/2023 2:28:54 PM

ਗੈਜੇਟ ਡੈਸਕ– ਕੇਂਦਰੀ ਸੰਚਾਰ, ਇਲੈਕਟ੍ਰੋਨਿਕ ਅਤੇ ਸੂਚਨਾ ਤਕਨੀਕੀ ਮੰਤਰੀ ਨੇ ਸ਼ੁੱਕਰਵਾਰ ਨੂੰ ਇਕ ਲਿਖਤੀ ਜਵਾਬ ’ਚ ਰਾਜ ਸਭਾ ਨੂੰ ਦੱਸਿਆ ਕਿ ਸਾਲ 2022-23 ’ਚ 50 ਸਰਕਾਰੀ ਵੈੱਬਸਾਈਟਾਂ ਨੂੰ ਹੈਕ ਕੀਤਾ ਗਿਆ। ਭਾਕਪਾ ਸੰਸਦ ਮੈਂਬਰ ਬਿਨੋਯ ਵਿਸ਼ਵਮ ਦੁਆਰਾ ਚੁੱਕੇ ਗਏ ਇਕ ਸੰਸਦੀ ਪ੍ਰਸ਼ਨ ਦੇ ਜਵਾਬ ’ਚ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੂੰ ਦਿੱਤੀ ਗਈ ਅਤੇ ਟ੍ਰੈਕ ਕੀਤੀ ਗਈ ਜਾਣਕਾਰੀ ਮੁਤਾਬਕ, ਕੇਂਦਰ ਸਰਕਾਰ ਦੇ ਮੰਤਰਾਲਿਆਂ ਦੀਆਂ ਕੁੱਲ 59,42 ਅਤੇ 50 ਵੈੱਬਸਾਈਟਾਂ ਹਨ। ਇਨ੍ਹਾਂ ਮਹਿਕਮਿਆਂ ਅਤੇ ਸੂਬਾ ਸਰਕਾਰ ਦੀਆਂ ਵੈੱਬਸਾਈਟਾਂ ’ਤੇ ਸਾਲ 2020-21 ਅਤੇ 2022 ’ਚ ਸਾਈਬਰ ਹਮਲਾ ਹੋਇਆ। 

ਇਹ ਵੀ ਪੜ੍ਹੋ– WhatsApp ਨੇ ਬੰਦ ਕੀਤੇ 36 ਲੱਖ ਤੋਂ ਵੱਧ ਭਾਰਤੀ ਅਕਾਊਂਟ, ਕਿਤੇ ਤੁਸੀਂ ਵੀ ਤਾਂ ਨਹੀਂ ਤੋੜ ਰਹੇ ਨਿਯਮ

CERT-In ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਇਸ ਦੌਰਾਨ ਸਾਲ 2020 ’ਚ 2,83,581, ਸਾਲ 2021 ’ਚ 4,32,057 ਅਤੇ ਸਾਲ 2022 ’ਚ 3,24,620 ਸਕੈਮ ਨੂੰ ਰੋਕਿਆ ਗਿਆ ਹੈ। ਕੇਂਦਰੀ ਮੰਤਰੀ ਵੈਸ਼ਨਵ ਨੇ ਅੱਗੇ ਦੱਸਿਆ ਕਿ CERT-In ਦੁਆਰਾ ਰਿਪੋਰਟ ਕੀਤੀ ਗਈ ਅਤੇ ਟ੍ਰੈਕ ਕੀਤੀ ਗਈ ਜਾਣਕਾਰੀ ਮੁਤਾਬਕ, ਸਾਲ 2020, 2021 ਅਤੇ 2022 ਦੌਰਾਨ ਸਰਕਾਰ ਨਾਲ ਸੰਬੰਧਿਤ ਕੁੱਲ 6, 7 ਅਤੇ 8 ਵਾਰ ਡਾਟਾ ਲੀਕ ਹੋਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਮੇਂ-ਸਮੇਂ ’ਤੇ ਭਾਰਤੀ ਸਾਈਬਰ ਸਪੇਸ ’ਤੇ ਦੇਸ਼ ਦੇ ਬਾਹਰ ਅਤੇ ਅੰਦਰ ਸਾਈਬਰ ਹਮਲੇ ਦੀ ਕੋਸ਼ਿਸ਼ ਹੋਈ। ਇਸ ਦੌਰਾਨ ਫੇਕ ਸਰਵਰ ਦਾ ਵੀ ਇਸਤੇਮਾਲ ਹੋਇਆ। ਕਈ ਹਮਲੇ ਸਿਸਟਮ ਦੀ ਪਛਾਣ ਲੁਕਾ ਕੇ ਵੀ ਹੋਏ। 

ਇਹ ਵੀ ਪੜ੍ਹੋ– ਹੋਂਡਾ ਦੀ ਕਾਰ ਖ਼ਰੀਦਣ ਦਾ ਸੁਨਹਿਰੀ ਮੌਕਾ, ਇਨ੍ਹਾਂ ਮਾਡਲਾਂ ’ਤੇ ਮਿਲ ਰਿਹਾ ਬੰਪਰ ਡਿਸਕਾਊਂਟ

ਵੱਖ-ਵੱਖ ਅੰਕੜੇ

ਪਿਛਲੇ ਸਾਲ ਦਸੰਬਰ ’ਚ ਸਾਈਬਰ ਹਮਲੇ ਨੂੰ ਟ੍ਰੈਕ ਕਰਨ ਵਾਲੀ ਕੰਪਨੀ ਕਲਾਊਡਸੇਕ ਨੇ ਆਪਣੀ ਇਕ ਰਿਪੋਰਟ ’ਚ ਕਿਹਾ ਸੀ ਕਿ 2022 ’ਚ ਸਰਕਾਰੀ ਵੈੱਬਸਾਈਟ ’ਤੇ ਕਰੀਬ 82 ਹਮਲੇ ਹੋਏ ਹਨ ਜੋ ਸਾਲ 2021 ਦੇ ਮੁਕਾਬਲੇ 8 ਗੁਣਾ ਜ਼ਿਆਦਾ ਹਨ। ਕਲਾਊਡਸੇਕ ਨੇ ਰਿਪੋਰਟ ’ਚ ਕਿਹਾ ਹੈ ਕਿ ਭਾਰਤ ’ਚ ਸਰਕਾਰੀ ਸੰਸਥਾਵਾਂ ’ਚ ਸਾਈਬਰ ਹਮਲਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। 

ਇਹ ਵੀ ਪੜ੍ਹੋ– Samsung Galaxy S23 ਸੀਰੀਜ਼ ਲਾਂਚ, ਮਿਲੇਗਾ 200MP ਤੇ 5000mAh ਦੀ ਬੈਟਰੀ

ਪਿਛਲੇ 5 ਸਾਲਾਂ ’ਚ ਵਧੀਆਂ ਘਟਨਾਵਾਂ

ਭਾਰਤ ’ਚ ਪਿਛਲੇ 5 ਸਾਲਾਂ ਦੌਰਾਨ ਸਾਈਬਰ ਹਮਲੇ ਦੀਆਂ ਘਟਨਾਵਾਂ 53 ਹਜ਼ਾਰ ਤੋਂ ਵੱਧ ਕੇ 14 ਲੱਖ ਤੋਂ ਜ਼ਿਆਦਾ ਹੋ ਗਈਆਂ ਹਨ। ਸਾਲ 2022 ’ਚ ਪੂਰੀ ਦੁਨੀਆ ’ਚ ਜਿੰਨੇ ਸਾਈਬਰ ਹਮਲੇ ਹੋਏ, ਉਨ੍ਹਾਂ ’ਚੋਂ ਲਗਭਗ 60 ਫੀਸਦੀ ਹਮਲੇ ਭਾਰਤ ਦੇ ਸਿਸਟਮ ’ਤੇ ਹੋਏ। ਸਾਈਬਰ ਸਕਿਓਰਿਟੀ ਫਰਮ ਇੰਡਸਫੇਸ ਦੀ ਰਿਪੋਰਟ ਮੁਤਾਬਕ, ਭਾਰਤ ’ਚ ਸਭ ਤੋਂ ਵੱਧ ਸਾਈਬਰ ਹਮਲੇ ਹੋਏ ਹਨ। 2022 ਦੇ ਅਖਰੀ 3 ਮਹੀਨਿਆਂ ’ਚ ਦੁਨੀਆ ਭਰ ’ਚ ਕਰੀਬ 85 ਕਰੋੜ ਸਾਈਬਰ ਹਮਲਿਆਂ ਦਾ ਪਤਾ ਲਗਾਇਆ ਗਿਆ। ਇਨ੍ਹਾਂ ’ਚੋਂ ਲਗਭਗ 60 ਫੀਸਦੀ ਮਾਮਲਿਆਂ ’ਚ ਨਿਸ਼ਾਨਾ ਭਾਰਤ ਸੀ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਦੀ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੇ ਵੀ ਇਸ ਸਿਲਸਿਲੇ ’ਚ 2021 ਤਕ ਦੇ ਅੰਕੜੇ ਇਕੱਠੇ ਕੀਤੇ ਹਨ। ਇਸ ਵਿਚ ਸਾਹਮਣੇ ਆਇਆ ਕਿ ਭਾਰਤ ’ਚ ਸਾਈਬਰ ਹਮਲੇ ਲਗਾਤਾਰ ਵਧਦੇ ਹੋਏ ਦਿਖਾਈ ਦੇ ਰਹੇ ਹਨ। 

ਇਹ ਵੀ ਪੜ੍ਹੋ– ਸਸਤੇ ਹੋਣਗੇ ਸਮਾਰਟਫੋਨ, ਟੀ.ਵੀ. ਸਣੇ ਕਈ ਗੈਜੇਟਸ


Rakesh

Content Editor

Related News