ਹੈਰਾਨੀਜਨਕ! ਮੋਬਾਇਲ ''ਤੇ ਕਾਰਟੂਨ ਦੇਖ ਰਹੀ 5 ਸਾਲਾ ਬੱਚੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

01/22/2024 6:08:47 PM

ਅਮਰੋਹਾ- ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਦੇ ਹਸਨਪੁਰ ਕੋਤਵਾਲੀ ਦੇ ਹਥਾਈਖੇੜਾ ਪਿੰਡ 'ਚ ਕਾਮਿਨੀ ਨਾਂ ਦੀ 5 ਸਾਲਾ ਬੱਚੀ ਦੀ ਆਪਣੇ ਮੋਬਾਇਲ 'ਤੇ ਕਾਰਟੂਨ ਦੇਖਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਖ਼ਬਰਾਂ ਅਨੁਸਾਰ ਉਹ ਬਿਸਤਰ 'ਤੇ ਆਪਣੀ ਮਾਂ ਦੇ ਨਾਲ ਲੇਟੀ ਹੋਈ ਕਾਰਟੂਨ ਦੇਖ ਰਹੀ ਸੀ, ਉਦੋਂ ਉਹ ਅਚਾਨਕ ਬੇਹੋਸ਼ ਹੋ ਗਈ ਅਤੇ ਜਲਦੀ 'ਚ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਹਸਨਪੁਰ ਸਿਹਤ ਕੇਂਦਰ ਇੰਚਾਰਜ ਡਾ. ਧਰੁਵੇਂਦਰ ਕੁਮਾਰ ਨੇ ਦੱਸਿਆ ਕਿ ਬੱਚੀ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਮ੍ਰਿਤਕਾ ਕਾਮਿਨੀ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਸੀ। 30 ਜਨਵਰੀ ਨੂੰ ਉਸ ਦਾ 5ਵਾਂ ਜਨਮਦਿਨ ਮਨਾਇਆ ਜਾਣਾ ਸੀ।

ਇਹ ਵੀ ਪੜ੍ਹੋ : ਪਿਤਾ ਨੇ 11 ਸਾਲਾ ਧੀ ਨਾਲ ਕੀਤਾ ਰੇਪ, ਗਰਭਵਤੀ ਬੱਚੀ ਨੂੰ ਕੋਰਟ ਨੇ ਗਰਭਪਾਤ ਦੀ ਨਹੀਂ ਦਿੱਤੀ ਮਨਜ਼ੂਰੀ

ਮਾਂ ਦਾ ਕਹਿਣਾ ਹੈ ਕਿ ਧੀ ਬਿਸਤਰ 'ਤੇ ਲੇਟੀ ਮੋਬਾਇਲ 'ਤੇ ਕਾਰਟੂਨ ਦੇਖ ਰਹੀ ਸੀ ਕਿ ਅਚਾਨਕ ਮੋਬਾਇਲ ਹੱਥੋਂ ਡਿੱਗ ਗਿਆ। ਪਹਿਲਾਂ ਤਾਂ ਮਾਂ ਸੋਨੀਆ ਨੇ ਸੋਚਿਆ ਕਿ ਉਹ ਜਾਣਬੁੱਝ ਕੇ ਅਜਿਹੀ ਹਰਕਤ ਕਰ ਰਹੀ ਹੈ ਪਰ ਜਦੋਂ ਉਸ ਨੂੰ ਹਿਲਾ ਕੇ ਦੇਖਿਆ ਤਾਂ ਬੱਚੀ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਇਸ ਤੋਂ ਬਾਅਦ ਉਸ ਨੂੰ ਜਲਦੀ 'ਚ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸਿਰਫ਼ 5 ਸਾਲ ਦੀ ਉਮਰ 'ਚ ਅਚਾਨਕ ਮੌਤ ਨਾਲ ਹਰ ਕੋਈ ਹੈਰਾਨ ਹੈ। ਸੋਨੀਆ ਦਾ ਕਹਿਣਾ ਹੈ ਕਿ ਧੀ ਪੂਰੀ ਤਰ੍ਹਾਂ ਸਿਹਤਮੰਦ ਸੀ। ਸ਼ੁੱਕਰਵਾਰ ਦੇਰ ਰਾਤ ਖੇਡਣ ਤੋਂ ਬਾਅਦ ਉਸ ਨੇ ਖਾਣਾ ਖਾਧਾ ਸੀ। ਉੱਥੇ ਹੀ ਡਾਕਟਰ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਘਟਨਾਕ੍ਰਮ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਬੱਚੀ ਦੀ ਮੌਤ ਹੋਈ ਹੈ, ਉਸ ਦਾ ਕਾਰਨ ਦਿਲ ਦਾ ਦੌਰਾ ਹੋ ਸਕਦਾ ਹੈ ਪਰ ਪੋਸਟਮਾਰਟਮ ਤੋਂ ਬਾਅਦ ਹੀ ਵਜ੍ਹਾ ਦਾ ਖ਼ੁਲਾਸਾ ਹੋ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News