ਮੌਤ ਖਿੱਚ ਲਿਆਈ ਮਾਮੇ ਦੇ ਘਰ, ਖੁਸ਼ੀ ''ਚ ਝੂਮ ਰਹੀ 5 ਸਾਲ ਦੀ ਬੱਚੀ ਨੂੰ ਮਿਲੀ ਦਰਦਨਾਕ ਮੌਤ

Thursday, Nov 12, 2020 - 02:36 PM (IST)

ਮੌਤ ਖਿੱਚ ਲਿਆਈ ਮਾਮੇ ਦੇ ਘਰ, ਖੁਸ਼ੀ ''ਚ ਝੂਮ ਰਹੀ 5 ਸਾਲ ਦੀ ਬੱਚੀ ਨੂੰ ਮਿਲੀ ਦਰਦਨਾਕ ਮੌਤ

ਪਾਨੀਪਤ— ਹਰਿਆਣਾ ਦੇ ਪਾਨੀਪਤ 'ਚ ਤੇਜ਼ ਰਫ਼ਤਾਰ ਗੱਡੀ ਦਾ ਕਹਿਰ ਵੇਖਣ ਨੂੰ ਮਿਲਿਆ। ਇੱਥੇ ਇਕ ਤੇਜ਼ ਰਫ਼ਤਾਰ ਈਕੋ ਕਾਰ ਡਰਾਈਵਰ ਨੇ 5 ਸਾਲ ਦੀ ਮਾਸੂਮ ਨੂੰ ਕੁਚਲ ਦਿੱਤਾ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਾਸੂਮ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'

ਜਾਣਕਾਰੀ ਮੁਤਾਬਕ ਪਾਨੀਪਤ 'ਚ 5 ਸਾਲ ਦੀ ਬੱਚੀ ਹਰਸ਼ਿਤਾ ਤੇਜ਼ ਰਫ਼ਤਾਰ ਕਾਰ ਦੀ ਸ਼ਿਕਾਰ ਹੋ ਗਈ। ਦਰਅਸਲ ਹਰਸ਼ਿਤਾ ਆਟੋ ਰਾਹੀਂ ਆਪਣੇ ਮਾਤਾ-ਪਿਤਾ ਨਾਲ ਮਾਮਾ ਦੇ ਘਰ ਜਾ ਰਹੀ ਸੀ। ਜਿਵੇਂ ਹੀ ਹਰਸ਼ਿਤਾ ਦੇ ਪਿਤਾ ਆਟੋ ਤੋਂ ਉਤਰ ਕੇ ਕਿਰਾਇਆ ਦੇਣ ਲੱਗੇ ਤਾਂ ਮਾਸੂਮ ਬੱਚੀ ਖੁਸ਼ੀ ਨਾਲ ਆਪਣੇ ਮਾਮਾ ਦੇ ਘਰ ਵੱਲ ਦੌੜੀ ਤਾਂ ਇਕ ਦਮ ਈਕੋ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਕ ਦਮ ਹੋਏ ਹਾਦਸੇ ਦਾ ਉਨ੍ਹਾਂ ਨੂੰ ਵੀ ਕੁਝ ਪਤਾ ਨਹੀਂ ਲੱਗਾ। ਟੱਕਰ ਹੁੰਦੇ ਹੀ ਹਰਸ਼ਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਈਕੋ ਕਾਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। 

ਇਹ ਵੀ ਪੜ੍ਹੋ: ਫਤਿਹਵੀਰ ਦੀ ਯਾਦ ਨੂੰ ਤਾਜ਼ਾ ਕਰ ਗਿਆ 'ਪ੍ਰਹਿਲਾਦ', 90 ਘੰਟੇ ਲੜਦਾ ਰਿਹੈ ਜ਼ਿੰਦਗੀ ਤੇ ਮੌਤ ਦੀ ਜੰਗ

ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਨੇ ਮਾਸੂਮ ਬੱਚੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ ਅਤੇ ਅਣਪਛਾਤੇ ਕਾਰ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਓਧਰ ਪਰਿਵਾਰ ਨੇ ਰੋਜ਼ਾਨਾ ਵਾਪਰ ਰਹੇ ਸੜਕ ਹਾਦਸਿਆਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਸਰਕਾਰ 'ਤੇ ਗੁੱਸਾ ਜ਼ਾਹਰ ਕੀਤਾ ਹੈ। ਮਾਸੂਮ ਬੱਚੀ ਦੀ ਮੌਤ ਨਾਲ ਹੱਸਦੇ-ਖੇਡਦੇ ਪਰਿਵਾਰ 'ਚ ਮਾਤਮ ਛਾ ਗਿਆ ਹੈ। ਬੱਚੀ ਦੇ ਮਾਪਿਆਂ ਲਈ ਇਹ ਡੂੰਘਾ ਸਦਮਾ ਹੈ ਕਿ ਕਿਵੇਂ ਉਨ੍ਹਾਂ ਦੀ ਬੱਚੀ ਇਕ ਦਮ ਮੌਤ ਦੀ ਨੀਂਦ ਸੌਂ ਗਈ।

ਇਹ ਵੀ ਪੜ੍ਹੋ: ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ


author

Tanu

Content Editor

Related News