5 ਸਾਲ ਦੀ ਬੱਚੀ ਨੇ ਬਣਾਇਆ ਅਨੋਖਾ ਰਿਕਾਰਡ, ਵੇਖਣ ਵਾਲੇ ਵੇਖਦੇ ਹੀ ਰਹਿ ਗਏ

Sunday, Aug 16, 2020 - 06:39 PM (IST)

5 ਸਾਲ ਦੀ ਬੱਚੀ ਨੇ ਬਣਾਇਆ ਅਨੋਖਾ ਰਿਕਾਰਡ, ਵੇਖਣ ਵਾਲੇ ਵੇਖਦੇ ਹੀ ਰਹਿ ਗਏ

ਚੇਨਈ— ਛੋਟੇ-ਛੋਟੇ ਬੱਚੇ ਵੀ ਕਈ ਤਰ੍ਹਾਂ ਦੀਆਂ ਖੇਡਾਂ ਵਿਚ ਦਿਲਚਸਪੀ ਲੈਂਦੇ ਹਨ ਪਰ ਜ਼ਿਆਦਾਤਰ ਮਾਪੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦੇ ਹਨ ਪਰ ਚੇਨਈ ਦੀ ਰਹਿਣ ਵਾਲੀ ਮਹਿਜ 5 ਸਾਲ ਦੀ ਬੱਚੀ ਨੇ ਤੀਰਅੰਦਾਜ਼ੀ 'ਚ ਜੋ ਰਿਕਾਰਡ ਬਣਾਇਆ ਹੈ, ਉਹ ਪ੍ਰੋਫੈਸ਼ਨਲ ਖਿਡਾਰੀ ਵੀ ਹੁਣ ਤੱਕ ਨਹੀਂ ਬਣਾ ਸਕਿਆ। 5 ਸਾਲ ਦੀ ਸੰਜਨਾ ਨੇ ਆਜ਼ਾਦੀ ਦਿਹਾੜੇ ਮੌਕੇ 'ਤੇ ਬਿਨਾਂ ਰੁਕੇ ਸਿਰਫ 13 ਮਿੰਟ 'ਚ 111 ਤੀਰ ਚਲਾਏ।

PunjabKesari
ਸੰਜਨਾ ਇਕ ਮਾਤਰ ਅਜਿਹੀ ਬੱਚੀ ਹੈ, ਜਿਸ ਨੇ ਸਿਰਫ 13 ਮਿੰਟ 'ਚ 111 ਤੀਰ ਚਲਾਏ। ਇੰਨਾ ਹੀ ਨਹੀਂ ਇਸ ਦੌਰਾਨ ਉਸ ਨੇ 15 ਸਕਿੰਟ ਦੇ ਅਪ-ਡਾਊਨ ਪੋਜ਼ੀਸ਼ਨ 'ਚ ਵੀ ਇਹ ਕਰ ਵਿਖਾਇਆ। ਹੁਣ ਗਿਨੀਜ਼ ਵਰਲਡ ਰਿਕਾਰਡ ਵਿਚ ਉਸ ਦੇ ਇਸ ਰਿਕਾਰਡ ਨੂੰ ਦਰਜ ਕਰਾਉਣ ਦੀ ਤਿਆਰੀ ਚੱਲ ਰਹੀ ਹੈ। ਸੰਜਨਾ ਦੇ ਟ੍ਰੇਨਰ ਸ਼ਿਹਾਨ ਹੁਸੈਨ ਨੇ ਕਿਹਾ ਕਿ ਆਮ ਤੌਰ 'ਤੇ ਦੁਨੀਆ ਅਤੇ ਕਿਸੇ ਵੀ ਰਾਸ਼ਟਰੀ ਪੱਧਰ ਦੇ ਮੁਕਾਬਲੇ 'ਚ ਇਕ ਸਿਖਲਾਈ ਪ੍ਰਾਪਤ ਤੀਰਅੰਦਾਜ਼ੀ 4 ਮਿੰਟ 'ਚ 6 ਤੀਰ ਚਲਾਉਂਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ 20 ਮਿੰਟ 'ਚ ਇਕ ਅਜਿਹੇ ਪ੍ਰੋਫੈਸ਼ਨਲ ਤੀਰਅੰਦਾਜ਼ 30 ਤੀਰ ਚਲਾ ਪਾਉਂਦੇ ਹਨ ਪਰ ਇਹ ਬੱਚੀ 13 ਮਿੰਟ 'ਚ 111 ਤੀਰ ਚਲਾਉਂਦੀ ਹੈ। 

PunjabKesari

ਇਸ ਬੱਚੀ ਨੇ ਅਨੋਖਾ ਰਿਕਾਰਡ ਬਣਾਇਆ। ਅਸੀਂ ਇਸ ਦੀ ਮਾਨਤਾ ਲਈ ਇਸ ਨੂੰ ਗਿਨੀਜ਼ ਵਰਲਡ ਰਿਕਾਰਡ ਨੂੰ ਭੇਜਾਂਗੇ। ਕੋਚ ਨੇ ਕਿਹਾ ਕਿ ਸੰਜਨਾ ਵਿਚ ਤੀਰਅੰਦਾਜ਼ੀ ਨੂੰ ਲੈ ਕੇ ਜਜ਼ਬਾ ਹੈ। ਉਹ 10 ਸਾਲ ਦੀ ਉਮਰ ਤੱਕ ਹਰ ਆਜ਼ਾਦੀ ਦਿਹਾੜੇ 'ਤੇ ਇਕ-ਇਕ ਰਿਕਾਰਡ ਬਣਾਏਗੀ। ਸੰਜਨਾ ਨੂੰ 2032 ਲਈ ਤਿਆਰ ਕੀਤਾ ਜਾਵੇਗਾ ਅਤੇ ਉਹ ਕਈ ਸੋਨ ਤਮਗੇ ਲੈ ਕੇ ਆਵੇਗੀ, ਜਿਸ ਨਾਲ ਦੇਸ਼ ਨੂੰ ਉਸ 'ਤੇ ਮਾਣ ਹੋਵੇਗਾ।


author

Tanu

Content Editor

Related News