ਪ੍ਰਧਾਨ ਮੰਤਰੀ ਨੂੰ ਮਿਲ ਕੇ ਖੁਸ਼ ਹੈ 5 ਸਾਲਾ ਅਹਾਨਾ

Friday, Jul 29, 2022 - 11:31 AM (IST)

ਪ੍ਰਧਾਨ ਮੰਤਰੀ ਨੂੰ ਮਿਲ ਕੇ ਖੁਸ਼ ਹੈ 5 ਸਾਲਾ ਅਹਾਨਾ

ਨਵੀਂ ਦਿੱਲੀ– ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਵਾਲੀ ਮੱਧ ਪ੍ਰਦੇਸ਼ ਦੇ ਸੰਸਦ ਮੈਂਬਰ ਅਨਿਲ ਫਿਰੋਜੀਆ ਦੀ ਬੇਟੀ ਅਹਾਨਾ ਫਿਰੋਜੀਆ ਦਾ ਕਹਿਣਾ ਹੈ ਕਿ ਉਹ ਪੀ. ਐੱਮ. ਨੂੰ ਮਿਲ ਕੇ ਕਾਫੀ ਖੁਸ਼ ਹੈ। ਅਹਾਨਾ ਨੇ ਪੀ. ਐੱਮ. ਨਾਲ ਹੋਈ ਆਪਣੀ ਖਾਸ ਗੱਲਬਾਤ ਨੂੰ ਸਾਰਿਆਂ ਨਾਲ ਸਾਂਝਾ ਕੀਤਾ। ਉਸ ਨੇ ਦੱਸਿਆ,‘ਮੇਰਾ ਨਾਂ ਅਹਾਨਾ ਫਿਰੋਜੀਆ ਹੈ ਅਤੇ ਮੈਂ 5 ਸਾਲਾਂ ਦੀ ਹਾਂ। ਪੀ. ਐੱਮ. ਮੋਦੀ ਨੂੰ ਮਿਲ ਕੇ ਬਹੁਤ ਖੁਸ਼ ਹਾਂ। ਪੀ. ਐੱਮ. ਮੋਦੀ ਨੂੰ ਮੈਂ ਰੋਜ਼ ਟੀ. ਵੀ. ’ਤੇ ਦੇਖਦੀ ਹਾਂ। ਅੱਜ ਉਨ੍ਹਾਂ ਨੂੰ ਮਿਲੀ। ਪਾਪਾ ਨੂੰ ਹਮੇਸ਼ਾ ਕਹਿੰਦੀ ਸੀ ਕਿ ਉਨ੍ਹਾਂ ਨੂੰ ਮਿਲਣਾ ਹੈ, ਅੱਜ ਪਾਪਾ ਨੇ ਮਿਲਵਾਇਆ ਅਤੇ ਪੀ. ਐੱਮ. ਨੇ ਮੈਨੂੰ ਚਾਕਲੇਟ ਵੀ ਦਿੱਤੀ।

ਜ਼ਿਕਰਯੋਗ ਹੈ ਕਿ ਉਜੈਨ ਜ਼ਿਲੇ ਦੇ ਸੰਸਦ ਮੈਂਬਰ ਅਨਿਲ ਫਿਰੋਜੀਆ ਨੇ ਬੁੱਧਵਾਰ ਨੂੰ ਪਰਿਵਾਰ ਨਾਲ ਦਿੱਲੀ ’ਚ ਪੀ. ਐੱਮ. ਮੋਦੀ ਨਾਲ ਮੁਲਾਕਾਤ ਕੀਤੀ ਸੀ ਅਤੇ ਅਨਿਲ ਦੀ ਬੇਟੀ ਅਹਾਨਾ ਦੀ ਪੀ. ਐੱਮ. ਨਾਲ ਮਿਲਣ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈਆਂ। ਮੁਲਾਕਾਤ ਦੌਰਾਨ ਬੱਚੀ ਤੋਂ ਪੀ. ਐੱਮ. ਨੇ ਕੁਝ ਸਵਾਲ ਪੁੱਛੇ। ਬੱਚੀ ਦਾ ਜਵਾਬ ਸੁਣ ਕੇ ਉਥੇ ਮੌਜੂਦ ਸਾਰੇ ਲੋਕ ਹੱਸਣ ਲੱਗੇ, ਇਥੋਂ ਤੱਕ ਕਿ ਪੀ. ਐੱਮ. ਵੀ ਆਪਣਾ ਹਾਸਾ ਨਾ ਰੋਕ ਸਕੇ।

ਮੋਦੀ ਨੇ ਬੱਚੀ ਤੋਂ ਪੁੱਛਿਆ ਕਿ ਕੀ ਉਹ ਉਨ੍ਹਾਂ ਨੂੰ ਜਾਣਦੀ ਹੈ? ਇਸ ’ਤੇ ਬੱਚੀ ਨੇ ਹਾਮੀ ਭਰਦੇ ਹੋਏ ਹਾਂ ’ਚ ਜਵਾਬ ਦਿੱਤਾ ਅਤੇ ਬੱਚੀ ਨੇ ਕਿਹਾ,‘ਹਾਂ,ਤੁਸੀਂ ਮੋਦੀ ਹੋ ਅਤੇ ਟੀ. ਵੀ. ’ਤੇ ਰੋਜ਼ ਆਉਂਦੇ ਹੋ।’ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਪੁੱਛਿਆ ਕਿ ਕੀ ਤੁਹਾਨੂੰ ਪਤਾ ਹੈ ਕਿ ਉਹ ਕੀ ਕੰਮ ਕਰਦੇ ਹਨ? ਇਸ ’ਤੇ ਅਹਾਨਾ ਨੇ ਜਵਾਬ ਦਿੱਤਾ ਕਿ ਹਾਂ, ਤੁਸੀਂ ਲੋਕ ਸਭਾ ’ਚ ਨੌਕਰੀ ਕਰਦੇ ਹੋ।’

ਬੱਚੇ ਦੇ ਜਵਾਬ ਨੂੰ ਸੁਣ ਕੇ ਸਾਰੇ ਹੱਸਣ ਲੱਗੇ, ਜਿਸ ਤੋਂ ਬਾਅਦ ਪੀ. ਐੱਮ. ਨੇ ਨਰਿੰਦਰ ਮੋਦੀ ਨੇ ਅਹਾਨਾ ਨੂੰ ਚਾਕਲੇਟ ਦਿੱਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਮੈਂਬਰ ਅਨਿਲ ਫਿਰੋਜੀਆ ਨੂੰ ਭਾਰ ਘੱਟ ਕਰਨ ਦੀ ਸਲਾਹ ਵੀ ਦਿੱਤੀ।


author

Rakesh

Content Editor

Related News