ਮਹਾਰਾਸ਼ਟਰ ਦੇ ਅਮਰਾਵਤੀ ’ਚ ਵੱਡਾ ਹਾਦਸਾ, ਪੁਰਾਣੀ ਇਮਾਰਤ ਡਿੱਗਣ ਨਾਲ 5 ਮਜ਼ਦੂਰਾਂ ਦੀ ਮੌਤ

Monday, Oct 31, 2022 - 05:05 AM (IST)

ਮਹਾਰਾਸ਼ਟਰ ਦੇ ਅਮਰਾਵਤੀ ’ਚ ਵੱਡਾ ਹਾਦਸਾ, ਪੁਰਾਣੀ ਇਮਾਰਤ ਡਿੱਗਣ ਨਾਲ 5 ਮਜ਼ਦੂਰਾਂ ਦੀ ਮੌਤ

ਨਾਗਪੁਰ (ਭਾਸ਼ਾ) : ਮਹਾਰਾਸ਼ਟਰ ਦੇ ਅਮਰਾਵਤੀ ਸ਼ਹਿਰ ’ਚ ਐਤਵਾਰ 2 ਮੰਜ਼ਿਲਾ ਇਮਾਰਤ ਡਿੱਗਣ ਕਾਰਨ 5 ਮਜ਼ਦੂਰਾਂ ਦੀ ਮੌਤ ਹੋ ਗਈ ਤੇ 2 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ 2 ਵਜੇ ਦੇ ਕਰੀਬ ਵਾਪਰੀ।

ਇਹ ਵੀ ਪੜ੍ਹੋ : ਫਿਲੀਪੀਨ ’ਚ ਤੂਫਾਨ ਨੂੰ ਸੁਨਾਮੀ ਸਮਝ ਬੈਠੇ ਪਿੰਡ ਵਾਸੀ, ਦਰਜਨਾਂ ਲੋਕਾਂ ਦੀ ਮੌਤ

ਅਮਰਾਵਤੀ ਪੁਲਸ ਦੇ ਕਮਿਸ਼ਨਰ ਡਾ. ਆਰਤੀ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਪ੍ਰਭਾਤ ਚੌਕ ਇਲਾਕੇ ਵਿੱਚ ਸਥਿਤ ਉਕਤ ਪੁਰਾਣੀ ਇਮਾਰਤ ਢਹਿ ਗਈ। ਜ਼ਿਲ੍ਹਾ ਮੈਜਿਸਟ੍ਰੇਟ ਪਵਨੀਤ ਕੌਰ ਨੇ ਦੱਸਿਆ ਕਿ ਇਮਾਰਤ ਡਿੱਗਣ ਤੋਂ ਬਾਅਦ ਬਚਾਅ ਟੀਮ ਵੱਲੋਂ ਮਲਬੇ ਹੇਠ ਦੱਬੇ ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।

ਇਹ ਵੀ ਪੜ੍ਹੋ : ਮੋਗਾ ’ਚ ਸ਼ਾਰਟ ਸਰਕਟ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਗਨ ਭੇਟ, ਸੰਗਤਾਂ ’ਚ ਰੋਸ

ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਮਰਾਵਤੀ ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨਿਗਮ ਨੇ ਇਸ ਸਾਲ ਜੁਲਾਈ ਵਿੱਚ ਇਮਾਰਤ ਨੂੰ ਢਾਹੁਣ ਲਈ ਨੋਟਿਸ ਜਾਰੀ ਕੀਤਾ ਸੀ ਕਿਉਂਕਿ ਇਹ ਪੁਰਾਣੀ ਅਤੇ ਖਸਤਾ ਹੋ ਗਈ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News