ਗੁਜਰਾਤ ’ਚ ਜ਼ਹਿਰੀਲੇ ਧੂੰਏਂ ਦੀ ਲਪੇਟ ’ਚ ਆਉਣ ਨਾਲ 6 ਮਜ਼ਦੂਰਾਂ ਦੀ ਮੌਤ
Thursday, Jan 06, 2022 - 10:23 AM (IST)

ਸੂਰਤ (ਭਾਸ਼ਾ)— ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿਚ ਵੀਰਵਾਰ ਨੂੰ ਇਕ ਫ਼ੈਕਟਰੀ ਕੋਲ ਖੜ੍ਹੇ ਰਸਾਇਣ ਨਾਲ ਭਰੇ ਟੈਂਕਰ ’ਚੋਂ ਨਿਕਲੇ ਜ਼ਹਿਰੀਲੇ ਧੂੰਏਂ ਦੀ ਲਪੇਟ ’ਚ ਆਉਣ ਨਾਲ ਕਾਰਖਾਨੇ ਦੇ 6 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਰੀਬ 20 ਹੋਰ ਬੇਹੋਸ਼ ਹੋ ਗਏ। ਸੂਰਤ ਨਗਰ ਨਿਗਮ (ਐੱਸ. ਐੱਮ. ਸੀ.) ਦੇ ਮੁਖੀ ਬਸੰਤ ਪਾਰਿਕ ਨੇ ਦੱਸਿਆ ਇਕ ਹਾਦਸੇ ਦੇ ਸਮੇਂ ਮਜ਼ਦੂਰ ਸਚਿਨ ਉਦਯੋਗਿਕ ਖੇਤਰ ਸਥਿਤ ਰੰਗਾਈ ਕਾਰਖਾਨੇ ’ਚ ਸੌਂ ਰਹੇ ਸਨ।
ਬਸੰਤ ਨੇ ਦੱਸਿਆ ਇਕ ਫਾਇਰ ਬਿ੍ਰਗੇਡ ਵਿਭਾਗ ਨੂੰ ਸਵੇਰੇ ਕਰੀਬ 4 ਵਜ ਕੇ 25 ਮਿੰਟ ’ਤੇ ਘਟਨਾ ਦੀ ਸੂਚਨਾ ਮਿਲੀ। ਜ਼ਹਿਰੀਲਾ ਧੂੰਆਂ ਸਾਹ ਲੈਂਦੇ ਸਮੇਂ ਸਰੀਰ ਵਿਚ ਜਾਣ ਨਾਲ ਕਰੀਬ 25-26 ਮਜ਼ਦੂਰ ਬੇਹੋਸ਼ ਹੋ ਗਏ ਸਨ, ਇਹ ਧੂੰਆਂ ਕਾਰਖਾਨੇ ਕੋਲ ਖੜ੍ਹੇ ਇਕ ਟੈਂਕਰ ਵਿਚੋਂ ਨਿਕਲ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਮਜ਼ਦੂਰਾਂ ਨੂੰ ‘ਨਿਊ ਸਿਵਲ ਹਸਪਤਾਲ’ ’ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ’ਚੋਂ ਘੱਟੋਂ-ਘੱਟ 6 ਮਜ਼ਦੂਰਾਂ ਦੀ ਹਸਪਤਾਲ ਵਿਚ ਮੌਤ ਹੋ ਗਈ। ਪਾਰਿਕ ਨੇ ਦੱਸਿਆ ਕਿ ਬਾਅਦ ਵਿਚ ਫਾਇਰ ਬਿ੍ਰਗੇਡ ਵਿਭਾਗ ਨੇ ਗੈਸ ਦਾ ਰਿਸਾਅ ਰੋਕਣ ਲਈ ਟੈਂਕਰ ਦੇ ‘ਵਾਲਵ’ ਨੂੰ ਬੰਦ ਕਰ ਦਿੱਤਾ।