ਪਲਾਮੂ ''ਚ ਗੈਸ ਗੋਦਾਮ ਕੋਲ ਲੀਕੇਜ ਕਾਰਨ ਲੱਗੀ ਅੱਗ, 5 ਮਜਦੂਰ ਝੁਲਸੇ

02/21/2021 1:15:08 AM

ਪਲਾਮੂ - ਝਾਰਖੰਡ ਦੇ ਪਲਾਮੂ ਜ਼ਿਲ੍ਹੇ ਦੇ ਪਾਟਨ ਥਾਣਾ ਖੇਤਰ ਦੇ ਕੇਲਹਾਰ ਪਿੰਡ ਦੇ ਐੱਚ.ਪੀ. ਗੈਸ ਗੋਦਾਮ ਵਿੱਚ ਗੈਸ ਲਿਕੇਜ ਤੋਂ ਬਾਅਦ ਅੱਗ ਲੱਗ ਗਈ, ਜਿਸ ਕਾਰਨ ਪੰਜ ਮਜ਼ਦੂਰ ਝੁਲਸ ਗਏ। ਇਨ੍ਹਾਂ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਦੋ ਸਟਾਫ ਨੂੰ ਬਿਹਤਰ ਇਲਾਜ ਲਈ ਰਾਂਚੀ ਰਿੰਸ ਰੈਫਰ ਕਰ ਦਿੱਤਾ ਗਿਆ ਹੈ। ਤਿੰਨ ਦਾ ਇਲਾਜ ਮੇਦਿਨੀਨਗਰ ਐੱਮ.ਐੱਮ.ਸੀ.ਐੱਚ. ਵਿੱਚ ਚੱਲ ਰਿਹਾ ਹੈ।

ਗੈਸ ਲਿਕੇਜ ਦੀ ਘਟਨਾ ਖਾਣਾ ਬਣਾਉਣ ਦੌਰਾਨ ਹੋਈ। ਗੈਸ ਗੁਦਾਮ ਦੇ ਕਮਰੇ ਵਿੱਚ ਕੁੱਝ ਮਜਦੂਰ ਖਾਣਾ ਬਣਾ ਰਹੇ ਸਨ ਇਸ ਵਿੱਚ ਲਿਕੇਜ ਨਾਲ ਅੱਗ ਲੱਗ ਗਈ। ਅੱਗ 'ਤੇ ਤੱਤਕਾਲ ਕਾਬੂ ਪਾ ਲੈਣ ਨਾਲ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।

ਦੱਸਿਆ ਜਾਂਦਾ ਹੈ ਕਿ ਕੇਲਹਾਰ ਪਿੰਡ ਵਿੱਚ ਰਿਮਝਿਮ ਐੱਚ.ਪੀ. ਗੈਸ ਗੋਦਾਮ ਹੈ। ਇਸ ਦੇ ਪ੍ਰੋਪਰਾਇਟਰ ਗੰਗਾ ਪ੍ਰਸਾਦ ਹਨ। ਦਫਤਰ ਦੇ ਕੋਲ ਹੀ ਗੈਸ ਦਾ ਗੋਦਾਮ ਹੈ। ਗੈਸ ਗੋਦਾਮ ਦੇ ਕੋਲ ਬਣੇ ਇੱਕ ਕਮਰੇ ਵਿੱਚ ਸਟਾਫ ਖਾਣਾ ਬਣਾਉਂਦੇ ਹਨ ਅਤੇ ਖਾਂਦੇ ਹਨ।

ਰੋਜਾਨਾ ਦੀ ਤਰ੍ਹਾਂ ਕੰਮ ਕਰਨ ਤੋਂ ਬਾਅਦ ਸ਼ਨੀਵਾਰ ਦੀ ਦੁਪਹਿਰ ਗੈਸ ਏਜੰਸੀ ਦੇ ਪੰਜੇ ਸਟਾਫ ਕਮਰੇ ਵਿੱਚ ਖਾਣਾ ਬਣਾਉਣ ਪੁੱਜੇ। ਇਸ ਦੌਰਾਨ ਗੈਸ ਸਿਲੰਡਰ ਵਿੱਚ ਲੀਕੇਜ ਕਾਰਨ ਅੱਗ ਲੱਗਣ ਦੀ ਘਟਨਾ ਹੋਈ, ਜਿਸ ਦੀ ਚਪੇਟ ਵਿੱਚ ਆਉਣ ਨਾਲ ਪੰਜੇ ਸਟਾਫ ਝੁਲਸ ਗਏ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News