ਦਿੱਲੀ ''ਚ ਕੋਚਿੰਗ ਸੈਂਟਰ ਦੀ ਇਮਰਾਤ ਡਿੱਗਣ ਕਾਰਨ 5 ਵਿਦਿਆਰਥੀਆਂ ਦੀ ਮੌਤ

Saturday, Jan 25, 2020 - 07:05 PM (IST)

ਦਿੱਲੀ ''ਚ ਕੋਚਿੰਗ ਸੈਂਟਰ ਦੀ ਇਮਰਾਤ ਡਿੱਗਣ ਕਾਰਨ 5 ਵਿਦਿਆਰਥੀਆਂ ਦੀ ਮੌਤ

ਨਵੀਂ ਦਿੱਲੀ — ਦਿੱਲੀ ਤੋਂ ਸ਼ਨੀਵਾਰ ਨੂੰ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਭਜਨਪੁਰਾ ਇਲਾਕੇ 'ਚ ਇਕ ਨਿਰਮਾਣ ਅਧੀਨ ਇਮਾਰਤ ਢਗਿ ਗਈ, ਜਿਸ ਕਾਰਨ 5 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਕਾਰਨ ਉਥੇ ਭਾਜਣ ਮੱਚ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ 'ਚ ਕੋਚਿੰਗ ਸੈਂਟਰ ਚੱਲ ਰਿਹਾ ਸੀ ਅਤੇ ਹਾਦਸੇ ਸਮੇਂ ਵਿਦਿਆਰਥੀ ਉਥੇ ਮੌਜੂਦ ਸਨ। ਮੌਕੇ 'ਤੇ ਸਾਇਟ 'ਤੇ ਫਾਇਰ ਬ੍ਰਿਗੇਡ ਦੀ ਸੱਤ ਯੂਨਿਟ ਭੇਜੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਉਥੇ ਕੁਝ ਵਿਦਿਆਰਥੀਆਂ ਦੇ ਫਸੇ ਹੋਣ ਦਾ ਖਦਸ਼ਾ ਹੈ ਹਾਲਾਂਕਿ ਫਾਇਰ ਬ੍ਰਿਗੇਡ ਨੇ ਕਰੀਬ 12 ਵਿਦਿਆਰਥੀਆਂ ਨੂੰ ਬਾਹਰ ਕੱਢਿਆ ਹੈ।


author

Inder Prajapati

Content Editor

Related News