ਮੁੜ ਅੰਦੋਲਨ ਸ਼ੁਰੂ ਕਰਨ ਦੀ ਤਿਆਰੀ 'ਚ ਕਾਕਰੋਚ ਜਨਤਾ ਪਾਰਟੀ, 5 ਸਤੰਬਰ ਨੂੰ ਪਹੁੰਚੇਗੀ ਦਿੱਲੀ
Tuesday, Aug 25, 2026 - 12:11 PM (IST)
ਨਵੀਂ ਦਿੱਲੀ (ਏਜੰਸੀ) - ਕਾਕਰੋਚ ਜਨਤਾ ਪਾਰਟੀ (CJP) ਇਕ ਵਾਰ ਫਿਰ ਅੰਦੋਲਨ ਕਰਨ ਦੀ ਤਿਆਰੀ ’ਚ ਹੈ। ਇਸ ਬਾਰੇ CJP ਨੇ 5 ਸਤੰਬਰ 2026 ਨੂੰ ਨਵੀਂ ਦਿੱਲੀ ’ਚ ਦੇਸ਼-ਪੱਧਰੀ ਸ਼ਾਂਤੀਪੂਰਨ ਰੋਸ ਮਾਰਚ ਦਾ ਸੱਦਾ ਦਿੱਤਾ ਹੈ। CJP ਨੇ ਇਹ ਫੈਸਲਾ ਆਪਣੀ ਰਾਸ਼ਟਰੀ ਵਰਕਿੰਗ ਕਮੇਟੀ ਦੀ ਬੈਠਕ ’ਚ ਲਿਆ ਹੈ। ਇਸ ਬੈਠਕ ’ਚ ਉਸ ਨੇ ਕੇਂਦਰ ਸਰਕਾਰ ’ਤੇ ਵਾਅਦਾ-ਖਿਲਾਫੀ ਦਾ ਦੋਸ਼ ਵੀ ਲਾਇਆ। CJP ਨੇ ਕਿਹਾ ਕਿ ਸਰਕਾਰ ਨੇ 25 ਜੁਲਾਈ ਨੂੰ ਨੌਜਵਾਨਾਂ ਨਾਲ ਕੀਤੇ ਵਾਅਦਿਆਂ ਅਤੇ ਭਰੋਸਿਆਂ ਨੂੰ ਹੁਣ ਤੱਕ ਜ਼ਮੀਨ ’ਤੇ ਲਾਗੂ ਨਹੀਂ ਕੀਤਾ ਹੈ।
ਪੜ੍ਹੋ ਇਹ ਵੀ - ਰਾਮ ਰਹੀਮ ਨੂੰ ਫਿਰ ਮਿਲੀ ਪੈਰੋਲ, 21 ਦਿਨਾਂ ਲਈ ਜੇਲ੍ਹ ਤੋਂ ਆਉਣਗੇ ਬਾਹਰ
ਸਰਕਾਰ ਦੇ ਭਰੋਸੇ ’ਤੇ ਜੰਤਰ-ਮੰਤਰ ਤੋਂ ਸ਼ੁਰੂ ਹੋਏ ਦੇਸ਼-ਪੱਧਰੀ ਨੌਜਵਾਨ ਅੰਦੋਲਨ ਨੂੰ ਵਾਪਸ ਲਿਆ ਗਿਆ ਸੀ ਪਰ ਇਕ ਮਹੀਨੇ ਬਾਅਦ ਵੀ ਕੇਂਦਰ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਹੋਈ। ਇਸ ਦੌਰਾਨ ਸੀ. ਜੇ. ਪੀ. ਨੇ ਖਾਸ ਤੌਰ ’ਤੇ ਪੂਰੇ ਦੇਸ਼ ’ਚ ਦਰਜ ਐੱਫ. ਆਈ. ਆਰ. ਨੂੰ ਲੈ ਕੇ ਸਰਕਾਰ ਦੇ ਰੁਖ ’ਤੇ ਸਵਾਲ ਉਠਾਇਆ। ਉਨ੍ਹਾਂ ਕਿਹਾ ਕਿ 18 ਅਗਸਤ ਨੂੰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਪੂਰੇ ਦੇਸ਼ ’ਚ ਦਰਜ ਐੱਫ. ਆਈ. ਆਰ. ਦੀ ਸੂਚੀ ਮੁਹੱਈਆ ਕਰਵਾਉਣ ਲਈ ਕਿਹਾ ਸੀ, ਤਾਂ ਜੋ ਅਦਾਲਤ ਇਕੱਠਿਆਂ ਉਨ੍ਹਾਂ ਮਾਮਲਿਆਂ ਨੂੰ ਖਾਰਿਜ ਕਰਨ ’ਤੇ ਵਿਚਾਰ ਕਰ ਸਕੇ। ਸੀ. ਜੇ. ਪੀ. ਦਾ ਦਾਅਵਾ ਹੈ ਕਿ ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਇਸ ਦਿਸ਼ਾ ’ਚ ਸਪੱਸ਼ਟ ਵਚਨਬੱਧਤਾ ਨਹੀਂ ਦਿੱਤੀ ਹੈ।
ਪੜ੍ਹੋ ਇਹ ਵੀ - ਹਰ ਸਾਲ ਮਿਲਣਗੇ 3 ਸਿਲੰਡਰ ਫ੍ਰੀ ! ਔਰਤਾਂ ਤੇ ਟ੍ਰਾਂਸਜੈਂਡਰਾਂ ਲਈ ਬੱਸਾਂ 'ਚ ਮੁਫ਼ਤ ਸਫ਼ਰ, CM ਵਿਜੇ ਨੇ ਕਰ'ਤਾ ਐਲਾਨ
ਇੰਡੀਆ ਗੇਟ ਤੋਂ ਪੁਲਸ ਹੈੱਡਕੁਆਰਟਰ ਤੱਕ ਜਾਵੇਗਾ ਮਾਰਚ
CJP ਦੀ ਰਾਸ਼ਟਰੀ ਵਰਕਿੰਗ ਕਮੇਟੀ ਦੀ ਬੈਠਕ ’ਚ ਸਰਬਸੰਮਤੀ ਨਾਲ ਮਾਰਚ ਆਯੋਜਿਤ ਕਰਨ ਦਾ ਫੈਸਲਾ ਲਿਆ ਗਿਆ। CJP ਨੇ ਬੈਠਕ ਤੋਂ ਬਾਅਦ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। CJP ਨੇ ਦੱਸਿਆ ਕਿ ਉਸ ਦਾ ਸ਼ਾਂਤੀਪੂਰਨ ਮਾਰਚ ਇੰਡੀਆ ਗੇਟ ਤੋਂ ਸ਼ੁਰੂ ਹੋ ਕੇ ਨਵੀਂ ਦਿੱਲੀ ਪੁਲਸ ਹੈੱਡਕੁਆਰਟਰ ਤੱਕ ਜਾਵੇਗਾ। ਇਸ ’ਚ ਪੂਰੇ ਦੇਸ਼ ਤੋਂ ਵਿਦਿਆਰਥੀ, ਯੂਥ ਸੰਗਠਨ ਅਤੇ ਨੌਜਵਾਨ ਨਾਗਰਿਕ ਸ਼ਾਮਲ ਹੋਣਗੇ। ਇਸ ਰੋਸ ਮਾਰਚ ਦੀ ਅਗਵਾਈ ਨੀਟ ਨਾਲ ਜੁੜੇ ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰ ਅਤੇ ਕਥਿਤ ਪੁਲਸ ਅੱਤਿਆਚਾਰ ਦੇ ਪੀੜਤ ਕਰਨਗੇ। ਸੀ. ਜੇ. ਪੀ. ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਗੁਆਇਆ ਹੈ, ਉਹ ਮਾਰਚ ’ਚ ਸਭ ਤੋਂ ਅੱਗੇ ਚੱਲਣਗੇ ਅਤੇ ਉਨ੍ਹਾਂ ਦੇ ਨਾਲ ਪੁਲਸ ਕਾਰਵਾਈ ਦੇ ਪੀੜਤ ਵੀ ਸ਼ਾਮਲ ਹੋਣਗੇ।
ਪੜ੍ਹੋ ਇਹ ਵੀ - ਸੈਂਡਵਿਚ ਖਾਣ ਦੇ ਸ਼ੌਕੀਨ ਸਾਵਧਾਨ! ਨਿਕਲਿਆ ਜਿਊਂਦਾ ਕੀੜਾ, ਗੁਰੂਗ੍ਰਾਮ ਦੇ ਮਸ਼ਹੂਰ ਰੈਸਟੋਰੈਂਟ ਦੀ ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
