ਏਅਰ ਇੰਡੀਆ ਦੇ 5 ਪਾਇਲਟਾਂ ਦਾ ਦੂਜੀ ਵਾਰ ਕੋਰੋਨਾ ਟੈਸਟ ਨੈਗੇਟਿਵ

05/12/2020 12:15:53 PM

ਮੁੰਬਈ-ਕੋਰੋਨਾਵਾਇਰਸ ਨਾਲ ਇਨਫੈਕਟਡ ਮਿਲੇ ਏਅਰ ਇੰਡੀਆ ਦੇ 5 ਪਾਇਲਟਾਂ ਦਾ ਦੂਜੀ ਵਾਰ ਹੋਏ ਟੈਸਟ 'ਚ ਰਿਪੋਰਟ ਨੈਗੇਟਿਵ ਆਈ ਹੈ। ਏਅਰ ਇੰਡੀਆ ਦੇ ਮਾਹਰਾਂ ਨੇ ਜਾਣਕਾਰੀ ਦਿੱਤੀ ਹੈ ਕਿ 5 ਪਾਇਲਟਾਂ ਦੀ ਰਿਪੋਰਟ ਸੋਮਵਾਰ ਸ਼ਾਮ ਨੂੰ ਆਈ। ਕੰਪਨੀ ਮਾਹਰਾਂ ਮੁਤਾਬਕ ਸਾਰੇ ਪਾਇਲਟਾਂ ਦੀ ਐਤਵਾਰ ਨੂੰ ਦੂਜੀ ਵਾਰ ਜਾਂਚ ਕੀਤੀ ਗਈ, ਜਿਸ 'ਚ ਉਨ੍ਹਾਂ 'ਚ ਕੋਰੋਨਾਵਾਇਰਸ ਇਨਫੈਕਸ਼ਨ ਹੁਣ ਨਜ਼ਰ ਨਹੀਂ ਆਈ। ਇਹ 5 ਪਾਇਲਟ ਬੋਇੰਗ 787 ਜਹਾਜ਼ ਦੇ ਹਨ ਹਾਲਾਂਕਿ ਏਅਰ ਇੰਡੀਆ ਵੱਲੋਂ ਇਸ 'ਤੇ ਕੋਈ ਹੁਣ ਤੱਕ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਹੈ।

ਇਸ ਦੇ ਨਾਲ ਹੀ ਕੰਪਨੀ ਮਾਹਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਇਲਟਾਂ ਦਾ ਇਕ ਤੋਂ ਬਾਅਦ ਇਕ ਟੈਸਟ ਕੀਤਾ ਗਿਆ ਅਤੇ ਅਜਿਹੇ 'ਚ ਇਕ ਰਿਪੋਰਟ ਪਾਜ਼ੇਟਿਵ ਅਤੇ ਦੂਜੀ ਨੈਗੇਟਿਵ ਆਉਣ ਸ਼ੱਕ ਹੈ ਕਿ ਟੈਸਟ ਕਿਟ 'ਚ ਕੋਈ ਸਮੱਸਿਆ ਹੈ। ਦੱਸ ਦੇਈਏ ਕਿ ਪਹਿਲਾਂ ਇਨ੍ਹਾਂ 5 ਪਾਇਲਟਾਂ ਦਾ ਜਦੋਂ ਟੈਸਟ ਕੀਤਾ ਗਿਆ ਤਾਂ ਇਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਹਾਲਾਂਕਿ ਇਨ੍ਹਾਂ ਪਾਇਲਟਾਂ 'ਚ ਕੋਰੋਨਾ ਦੇ ਲੱਛਣ ਨਹੀਂ ਮਿਲੇ ਸੀ।


Iqbalkaur

Content Editor

Related News