ਜੌਨਪੁਰ ''ਚ ਆਕਸੀਜਨ ਸਿਲੈਂਡਰ ਫੱਟਣ ਕਾਰਨ 5 ਦੀ ਮੌਤ, 7 ਜ਼ਖਮੀ

Thursday, Mar 28, 2019 - 09:32 PM (IST)

ਜੌਨਪੁਰ ''ਚ ਆਕਸੀਜਨ ਸਿਲੈਂਡਰ ਫੱਟਣ ਕਾਰਨ 5 ਦੀ ਮੌਤ, 7 ਜ਼ਖਮੀ

ਜੌਨਪੁਰ— ਉੱਤਰ ਪ੍ਰਦੇਸ਼ ਜ਼ਿਲੇ 'ਚ ਵੀਰਵਾਰ ਸ਼ਾਮ ਭਿਆਨਕ ਹਾਦਸਾ ਵਾਪਰ ਗਿਆ। ਇਕ ਦੁਕਾਨ 'ਚ ਆਕਸੀਜਨ ਗੈਸ ਦੇ ਕਈ ਸਿਲੈਂਡਰ ਫੱਟ ਜਾਣ ਕਾਰਨ ਪੁਰਾ ਮਕਾਨ ਢਹਿ ਗਿਆ। ਇਸ ਹਾਦਸੇ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ 7 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਧਮਾਕੇ ਦੀ ਆਵਾਜ਼ ਨਾਲ ਪੁਰੇ ਇਲਾਕੇ 'ਚ ਭਾਜਣ ਮੱਚ ਗਈ। ਮੁੱਖ ਮੰਤਰੀ ਯੋਦੀ ਆਦਿਤਿਆਨਾਥ ਨੇ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਪ੍ਰਤੀ ਹਮਦਰਦੀ ਜ਼ਾਹਿਰ ਕਰਦੇ ਹੋਏ ਪ੍ਰਸ਼ਾਸਨ ਨੂੰ ਜ਼ਖਮੀਆਂ ਦਾ ਵਧੀਆ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ।

ਜਾਣਕਾਰੀ ਮੁਤਾਬਕ ਲਾਈਨ ਬਾਜ਼ਾਰ ਥਾਣਾ ਤਹਿਤ ਜਗਦੀਸ਼ਪੁਰ ਰੇਲਵੇ ਕਰਾਂਸਿੰਗ ਨੇੜੇ ਹਰਿਸ਼ਚੰਦਰ ਪਟੇਲ ਦੇ ਮਕਾਨ 'ਚ ਵਿਜੇ ਪ੍ਰਤਾਪ ਸਿੰਘ 'ਸਿੰਘ ਆਕਸੀਜਨ ਐਂਡ ਮੈਡੀਕਲ ਏਜੰਸੀ' ਦੇ ਨਾਂ ਤੋਂ ਦੁਕਾਨ ਚਲਾ ਰਹੇ ਸਨ। 1990 ਤੋਂ ਚੱਲ ਰਹੀ ਇਸ ਦੁਕਾਨ ਦਾ ਲਾਇਸੰਸ ਵਿਜੇ ਦੀ ਪਤਨੀ ਸੁਮੰਤ ਸਿੰਘ ਦੇ ਨਾਂ ਤੋਂ ਜਾਰੀ ਕੀਤਾ ਗਿਆ ਸੀ। ਸ਼ਾਮ ਕਰੀਬ 4 ਵਜੇ ਇਕ ਆਕਸੀਜਨ ਸਿਲੈਂਡਰ ਫੱਟ ਗਿਆ, ਜਿਸ ਤੋਂ ਬਾਅਦ ਜਿੰਨੇ ਸਿਲੈਂਡਰ ਰੱਖੇ ਸਨ ਸਾਰਿਆਂ 'ਚ ਧਮਾਕਾ ਹੋ ਗਿਆ। ਜਿਸ ਨਾਲ ਪੂਰੀ ਇਮਾਰਤ ਢਹਿ ਗਈ।


author

Inder Prajapati

Content Editor

Related News