ਯਮੁਨਾ ਹਾਈਵੇ 'ਤੇ ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਟਕਰਾਈ, 5 ਦੀ ਹੋਈ ਦਰਦਨਾਕ ਮੌਤ

Saturday, Jul 08, 2017 - 04:21 PM (IST)

ਯਮੁਨਾ ਹਾਈਵੇ 'ਤੇ ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਟਕਰਾਈ, 5 ਦੀ ਹੋਈ ਦਰਦਨਾਕ ਮੌਤ

ਮਥੁਰਾ— ਉੱਤਰ ਪ੍ਰਦੇਸ਼ ਦੇ ਮਥੁਰਾ ਥਾਣੇ ਦੇ ਮਹਾਵਨ ਇਲਾਕੇ ਵਿਚ ਯਮੁਨਾ ਐਕਸਪ੍ਰੈੱਸ 'ਤੇ ਮਾਈਲ ਸਟੋਨ 115 'ਤੇ ਤੇਜ਼ ਰਫਤਾਰ  ਨਾਲ ਆਉਂਦੀ ਇਕ ਕਾਰ ਡਿਵਾਈਡਰ ਨਾਲ ਜਾ ਟਕਰਾਈ। ਇਸ ਹਾਦਸੇ 'ਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ 1 ਗੰਭੀਰ ਜ਼ਖਮੀ ਹੋ ਗਿਆ, ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਯਮੁਨਾ ਐਕਸਪ੍ਰੈੱਸ 'ਤੇ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਹਨ। ਬੀਤੇਂ ਦਿਨੀਂ ਵਾਪਰੇ ਹਾਦਸੇ 'ਚ ਕਾਰ ਸਵਾਰ 5 ਲੋਕਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਇੱਥੇ ਹਫੜਾ-ਦਫੜੀ ਮਚ ਗਈ। ਮ੍ਰਿਤਕ ਲੁਧਿਆਣਾ ਦੇ ਰਹਿਣ ਵਾਲੇ ਸਨ। ਉਹ ਲੁਧਿਆਣਾ ਤੋਂ ਆਗਰਾ ਆ ਰਹੇ ਸਨ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਨ ਲਈ ਭੇਜ ਦਿੱਤਾ ਹੈ।


Related News